ਕਲਾਕਾਰ ਵਰੁਣ ਨੇ ਖੰਭ 'ਤੇ ਉਕੇਰਿਆ ਮਿਲਖਾ ਸਿੰਘ ਦਾ ਚਿੱਤਰ
Advertisement

ਕਲਾਕਾਰ ਵਰੁਣ ਨੇ ਖੰਭ 'ਤੇ ਉਕੇਰਿਆ ਮਿਲਖਾ ਸਿੰਘ ਦਾ ਚਿੱਤਰ

ਉੱਡਣਾ ਸਿੱਖ ਨਾਮ ਤੋਂ ਮਸ਼ਹੂਰ ਦੌੜਾਕ ਮਿਲਖਾ ਸਿੰਘ ਦੇਰ ਰਾਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ. ਇਸੇ ਦੇ ਤਹਿਤ ਚੰਡੀਗੜ੍ਹ ਦੇ ਕਲਾਕਾਰ ਵਰੁਣ ਟੰਡਨ ਵੱਲੋਂ ਵੀ ਵੱਖਰੇ ਤਰੀਕੇ ਦੇ ਨਾਲ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ.

ਕਲਾਕਾਰ ਵਰੁਣ ਨੇ ਖੰਭ 'ਤੇ ਉਕੇਰਿਆ ਮਿਲਖਾ ਸਿੰਘ ਦਾ ਚਿੱਤਰ

ਨਿਤਿਕਾ ਮਹੇਸ਼ਵਰੀ/ਚੰਡੀਗਡ਼੍ਹ : ਉੱਡਣਾ ਸਿੱਖ ਨਾਮ ਤੋਂ ਮਸ਼ਹੂਰ ਦੌੜਾਕ ਮਿਲਖਾ ਸਿੰਘ ਦੇਰ ਰਾਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ. ਉਨ੍ਹਾਂ ਦੇ ਜਾਣ ਮਗਰੋਂ ਹਰ ਕੋਈ ਚਾਹੇ ਆਮ ਇਨਸਾਨ ਹੋਵੇ ਜਾਂ ਕੋਈ ਸਿਆਸਤਦਾਨ ਜਾਂ ਹਰ ਉਹ ਇਨਸਾਨ ਜੋ ਉਨ੍ਹਾਂ ਨਾਲ ਜੁੜਿਆ ਹੈ ਆਪਣੇ ਆਪਣੇ ਤਰੀਕੇ ਦੇ ਨਾਲ ਸ਼ਰਧਾਂਜਲੀ ਦੇ ਰਿਹਾ ਹੈ. ਇਸੇ ਦੇ ਤਹਿਤ ਚੰਡੀਗੜ੍ਹ ਦੇ ਕਲਾਕਾਰ ਵਰੁਣ ਟੰਡਨ ਵੱਲੋਂ ਵੀ ਵੱਖਰੇ ਤਰੀਕੇ ਦੇ ਨਾਲ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ.

ਵਰੁਣ ਨੇ ਖੰਭ ਦੇ ਉੱਤੇ ਮਿਲਖਾ ਸਿੰਘ ਦਾ ਚਿਹਰਾ ਉਕੇਰਿਆ ਹੈ. ਵਰੁਣ ਦਾ ਕਹਿਣਾ ਹੈ ਕਿ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਯਾਨੀ ਉੱਡਣਾ ਸਿੱਖ ਵੀ ਕਿਹਾ ਜਾਂਦਾ ਸੀ. ਇਸ ਕਰਕੇ ਮੈਂ ਪਰਿੰਦੇ ਜੋ ਕਿ ਉੱਡਦੇ ਹਨ ਉਹਨਾਂ ਦੇ ਖੰਭ 'ਤੇ ਉਨ੍ਹਾਂ ਦਾ ਚਿਹਰਾ ਉਕੇਰਿਆ ਹੈ.  ਇਸ ਦੇ ਲਈ ਵਰੁਣ ਦੇ ਵੱਲੋਂ ਛੱਤ ਉੱਤੇ ਡਿੱਗੇ ਪੰਛੀਆਂ ਦੇ ਖੰਭਾਂ ਦਾ ਇਸਤੇਮਾਲ ਕੀਤਾ ਹੈ. ਉਨ੍ਹਾਂ ਨੇ ਸ਼ਰਧਾਂਜਲੀ ਦੇ ਲਈ ਖੰਭ ਉੱਤੇ ਮਿਲਖਾ ਸਿੰਘ ਦਾ ਚਿਹਰਾ ਸਿਰਫ ਅੱਧੇ ਘੰਟੇ ਵਿੱਚ ਹੀ ਤਿਆਰ ਕਰ ਦਿੱਤਾ.  ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦੇਂਦਿਆਂ ਵਰੁਣ ਨੇ ਨਮ ਅੱਖਾਂ ਨਾਲ ਕਿਹਾ ਕਿ ਮੈਂ ਲੋਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਮਿਲਖਾ ਸਿੰਘ ਦੇ ਅਖੀਰੀ ਸਪਨੇ ਅਤੇ ਅਖੀਰੀ ਖਾਹਿਸ਼ ਨੂੰ ਉਡਾਨ ਮਿਲੇ ਅਤੇ ਭਾਰਤ ਓਲੰਪਿਕ ਮੈਡਲ ਜ਼ਰੂਰ  ਜਿੱਤੇ.

Trending news