ਨਸ਼ਾ ਸਮਗਲਰਾਂ ਨਾਲ ਨਰਮੀ, ਉਹਨਾਂ ਨੂੰ ਵਧਾਵਾ ਦੇਣ ਦੇ ਬਰਾਬਰ,ਜਾਣੋ ਕਿਸ ਮਾਮਲੇ 'ਚ ਹਾਈਕੋਰਟ ਨੇ ਕੀਤੀ ਟਿੱਪਣੀ

ਐੱਨ ਡੀ ਪੀ ਐੱਸ ਦੇ ਇਕ ਮਾਮਲੇ ਦੇ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਨਰਮੀ ਵਰਤਣਾ ਉਹਨਾਂ ਨੂੰ  ਵਧਾਵਾ ਦੇਵੇਗਾ. ਖੇਤਰ ਦੇ ਵਿੱਚ ਨਸ਼ੇ ਦਾ ਕਾਰੋਬਾਰ ਰੋਜ਼ਾਨਾਂ ਵਧ ਰਿਹਾ ਹੈ ਔਰ ਇਹ ਨੌਜਵਾਨਾਂ ਦੀ ਜ਼ਿੰਦਗੀ ਖ਼ਰਾਬ ਕਰ ਰਿਹੈ 

ਨਸ਼ਾ ਸਮਗਲਰਾਂ ਨਾਲ ਨਰਮੀ, ਉਹਨਾਂ ਨੂੰ ਵਧਾਵਾ ਦੇਣ ਦੇ ਬਰਾਬਰ,ਜਾਣੋ ਕਿਸ ਮਾਮਲੇ 'ਚ ਹਾਈਕੋਰਟ ਨੇ ਕੀਤੀ ਟਿੱਪਣੀ
ਨਸ਼ੇ ਦੇ ਵਧਦੇ ਮਾਮਲਿਆਂ ਤੇ ਚਿੰਤਾ ਜਤਾਉਂਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਖੇਤਰ ਵਿੱਚ ਨਸ਼ੀਲੇ ਪਦਾਰਥ ਦੀ ਤਸਕਰੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ
 ਨਿਤਿਕਾ ਮਹੇਸ਼ਵਰੀ/ਚੰਡੀਗਡ਼੍ਹ:  ਐੱਨ ਡੀ ਪੀ ਐੱਸ ਦੇ ਇਕ ਮਾਮਲੇ ਦੇ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਨਰਮੀ ਵਰਤਣਾ ਉਹਨਾਂ ਨੂੰ  ਵਧਾਵਾ ਦੇਵੇਗਾ. ਖੇਤਰ ਦੇ ਵਿੱਚ ਨਸ਼ੇ ਦਾ ਕਾਰੋਬਾਰ ਰੋਜ਼ਾਨਾਂ ਵਧ ਰਿਹਾ ਹੈ ਔਰ ਇਹ ਨੌਜਵਾਨਾਂ ਦੀ ਜ਼ਿੰਦਗੀ ਖ਼ਰਾਬ ਕਰ ਰਿਹੈ ਜਲੰਧਰ ਨਿਵਾਸੀ ਦੀਪਕ ਨੇ ਹਾਈ ਕੋਰਟ ਵਿਚ ਅਰਜ਼ੀ ਦਾਖ਼ਲ ਕਰਦੇ ਹੋਏ ਜ਼ਮਾਨਤ ਦੀ ਮੰਗ ਕੀਤੀ ਸੀ.
 
ਪਟੀਸ਼ਨਰ ਨੇ ਦੱਸਿਆ ਕਿ ਐਫਆਈਆਰ ਦੇ ਮੁਤਾਬਕ ਉਸ ਤੋਂ ਨਸ਼ੇ ਦੇ 22 ਟੀਕਿਆਂ ਦੀ ਬਰਾਮਦਗੀ ਹੋਈ ਸੀ ਇਸ ਦੇ ਚੱਲਦੇ 23 ਜੁਲਾਈ 2018 ਨੂੰ ਐਫਆਈਆਰ ਦਰਜ ਕੀਤੀ ਗਈ ਸੀ. ਅਰਜ਼ੀਕਰਤਾ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਹਿਰਾਸਤ ਵਿੱਚ ਹੈ ਅਤੇ ਅਜਿਹੇ ਵਿੱਚ ਉਸ ਨੂੰ ਜ਼ਮਾਨਤ ਦਿੱਤੀ ਜਾਵੇ. ਹਾਈ ਕੋਰਟ ਨੇ ਕਿਹਾ ਕਿ ਜ਼ਮਾਨਤ ਉਦੋਂ ਦਿੱਤੀ ਜਾਂਦੀ ਹੈ. ਜਦੋਂ ਅਦਾਲਤ ਨੂੰ ਲੱਗੇ ਕਿ ਮੁਲਜ਼ਮ ਦੇ ਬੇਗੁਨਾਹ ਹੋਣ ਦੀ ਸੰਭਾਵਨਾ ਹੋ ਸਕਦੀ ਹੈ. ਇਸ ਮਾਮਲੇ ਵਿਚ ਅਦਾਲਤ ਨੂੰ ਅਜਿਹਾ ਕੁਝ ਨਹੀਂ ਲੱਗਦਾ ਇਸ ਕਰਕੇ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ.

ਨਾਲ ਹੀ ਨਸ਼ੇ ਦੇ ਵਧਦੇ ਮਾਮਲਿਆਂ ਤੇ ਚਿੰਤਾ ਜਤਾਉਂਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਖੇਤਰ ਵਿੱਚ ਨਸ਼ੀਲੇ ਪਦਾਰਥ ਦੀ ਤਸਕਰੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਨਸ਼ਾ ਬੜੇ ਤੇਜ਼ੀ ਦੇ ਨਾਲ ਨੌਜਵਾਨਾਂ ਦੇ ਜੀਵਨ ਨੂੰ ਬਰਬਾਦ ਕਰ ਰਿਹੈ ਕੁਝ ਪੈਸਿਆਂ ਦੇ ਲਈ ਨਸ਼ੇ ਦੇ ਸੌਦਾਗਰ ਨੌਜਵਾਨਾਂ  ਨੂੰ ਮੌਤ ਦੇ ਮੂੰਹ ਤਕ ਲੈ ਕੇ ਜਾ ਰਹੇ ਹਨ ਨਸ਼ੇ ਨੇ ਸਮਾਜ ਦੇ ਤਾਣੇ ਬਾਣੇ ਨੂੰ ਵਿਗਾਡ਼ ਰੱਖਿਆ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਤਰ੍ਹਾਂ ਬਖ਼ਸ਼ ਨਾ ਉਨ੍ਹਾਂ ਨੂੰ ਵਧਾਵਾ ਦੇਣ ਦੇ ਬਰਾਬਰ ਹੋਵੇਗਾ ਅਜਿਹੇ ਵਿੱਚ ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੀ   ਸਹਾਨੁਭੂਤੀ ਅਦਾਲਤ ਨੂੰ ਨਹੀਂ ਹੈ  

WATCH LIVE TV