ਹੁਣ ਨਹੀਂ ਟੁੱਟੇਗਾ ਆੜ੍ਹਤੀ ਤੇ ਕਿਸਾਨਾਂ ਦਾ ਰਿਸ਼ਤਾ ? ਬੀਜੇਪੀ ਆਗੂ ਨੇ ਤਿਆਰ ਕੀਤਾ ਫਾਰਮੂਲਾ, ਕੇਂਦਰ ਦੇ ਸਾਹਮਣੇ ਹੋਵੇਗਾ ਪੇਸ਼

ਬੀਜੇਪੀ ਦੇ ਸਾਬਕਾ ਮੰਤਰੀ ਨੇ ਕਿਹਾ ਕੀ ਉਹ ਪੀਊਸ਼ ਗੋਇਲ ਨੂੰ ਮਿਲਕੇ ਸਿੱਧੀ ਅਦਾਇਗੀ ਦਾ ਫਾਰਮੂਲਾ ਦੇਣਗੇ, ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਡਬਲ ਸਟੈਂਡ ਅਪਣਾਉਣ ਦਾ ਵੀ ਇਲਜ਼ਾਮ ਲਗਾਇਆ

ਹੁਣ ਨਹੀਂ ਟੁੱਟੇਗਾ ਆੜ੍ਹਤੀ ਤੇ ਕਿਸਾਨਾਂ ਦਾ ਰਿਸ਼ਤਾ ? ਬੀਜੇਪੀ ਆਗੂ ਨੇ ਤਿਆਰ ਕੀਤਾ ਫਾਰਮੂਲਾ, ਕੇਂਦਰ ਦੇ ਸਾਹਮਣੇ ਹੋਵੇਗਾ ਪੇਸ਼
ਬੀਜੇਪੀ ਦੇ ਸਾਬਕਾ ਮੰਤਰੀ ਨੇ ਕਿਹਾ ਕੀ ਉਹ ਪੀਊਸ਼ ਗੋਇਲ ਨੂੰ ਮਿਲਕੇ ਸਿੱਧੀ ਅਦਾਇਗੀ ਦਾ ਫਾਰਮੂਲਾ ਦੇਣਗੇ

   ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ :  ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਸਾਫ਼ ਕਰ ਦਿੱਤਾ ਹੈ ਕਿ FCI ਕਿਸਾਨਾਂ ਤੋਂ ਸਿੱਧੀ ਖਰੀਦ ਕਰੇਗੀ ਅਤੇ ਆੜ੍ਹਤੀਆਂ ਨੂੰ ਬਾਹਰ ਕੱਢਿਆ ਜਾਵੇਗਾ, ਪੰਜਾਬ ਦੇ ਮੁੱਖ ਮੰਤਰੀ ਇਸ ਦਾ ਵਿਰੋਧ ਕਰ ਰਹੇ ਨੇ ਅਤੇ ਇਸ ਸਿਸਟਮ ਨੂੰ ਇੱਕ ਸਾਲ ਦੇ ਲਈ ਮੁਲਤਵੀ ਕਰਨ ਦੀ ਅਪੀਲ ਕਰ ਰਹੇ ਨੇ, ਪਰ ਹੁਣ ਪੰਜਾਬ ਬੀਜੇਪੀ ਦੇ ਦਿੱਗਜ ਆਗੂ ਵੀ ਕਿਸਾਨ ਅਤੇ ਆੜਤੀਆਂ ਦੇ ਰਿਸ਼ਤਿਆਂ ਨੂੰ ਲੈਕੇ ਵੱਡੀ ਗੱਲ ਕਹੀ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਰਿਸ਼ਤੇ ਨੂੰ ਬਰਕਰਾਰ ਰੱਖਣ ਦੇ ਲਈ ਫ਼ਾਰਮੂਲਾ ਵੀ ਪੇਸ਼ ਕੀਤਾ ਹੈ 

ਕਿਸਾਨ ਅਤੇ ਆੜਤੀ ਦੇ ਰਿਸ਼ਤੇ ਨੂੰ ਲੈਕੇ ਫਾਰਮੂਲਾ 

ਬੀਜੇਪੀ ਦੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕੀ ਉਹ ਜਲਦ ਹੀ ਆੜਤੀਆਂ ਦੇ ਨਾਲ ਕੇਂਦਰੀ ਮੰਤਰੀ ਪੀਊਸ਼ ਗੋਇਲ ਨਾਲ ਮੁਲਾਕਾਤ ਕਰਨਗੇ ਅਤੇ  ਇੱਕ ਫਾਰਮੂਲਾ ਤਿਆਰ ਕੀਤਾ ਹੈ ਜੋ ਉਹ ਕੇਂਦਰ ਸਰਕਾਰ ਨਾ ਸਾਂਝਾ ਕਰਨਗੇ,ਉਨ੍ਹਾਂ ਕਿਹਾ ਕਿਸਾਨ ਅਤੇ ਆੜਤੀਆਂ ਦਾ ਰਿਸ਼ਤਾ ਕਾਫ਼ੀ ਗਹਿਰਾ ਹੈ ਇਸ ਲਈ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ, ਉਨ੍ਹਾਂ ਨੇ ਕਿਹਾ ਆੜਤੀਆਂ ਨੂੰ ਆਪਣਾ ਕਮਿਸ਼ਨ ਮਿਲਣਾ ਚਾਹੀਦਾ ਹੈ, ਕੇਂਦਰ ਸਰਕਾਰ ਜੇਕਰ ਕਿਸਾਨਾਂ ਦੇ ਚੈੱਕ ਦੇ ਨਾਲ ਆੜਤੀਆਂ ਦਾ ਚੈੱਕ ਵੀ ਦੇਵੇ ਤਾਂ ਇਸ ਦਾ ਹੱਲ ਹੋ ਸਕਦਾ ਹੈ ਤਾਂਕੀ ਦੋਵਾਂ ਨੂੰ ਆਪਣਾ ਹੱਕ ਮਿਲ ਸਕੇ, ਬੀਜੇਪੀ ਦੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਮੁੱਖ ਮੰਤਰੀ ਕੈਪਟਨ ਦੇ ਸਿੱਧੀ ਅਦਾਇਗੀ ਦੇ ਮੁੱਦੇ ਨੂੰ ਡਲਬ ਸਟੈਂਡ ਦੱਸਿਆ 

ਮੁੱਖ ਮੰਤਰੀ ਕੈਪਟਨ ਦਾ ਡਬਲ ਸਟੈਂਡ - ਮਿੱਤਲ

ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਰ ਨੇ ਕਿਹਾ ਸਿੱਧੀ ਅਦਾਇਗੀ 'ਤੇ ਮੁੱਖ ਮੰਤਰੀ ਕੈਪਟਨ ਦਾ ਡਬਲ ਸਟੈਂਡ  ਹੈ, ਇੱਕ ਪਾਸੇ ਉਹ ਆੜਤੀਆਂ ਅਤੇ ਕਿਸਾਨਾਂ ਦੇ ਗਹਿਰੇ ਰਿਸ਼ਤੇ ਦੀ ਗੱਲ ਕਹਿੰਦੇ ਨੇ ਅਤੇ ਦੂਜੇ ਪਾਸੇ ਸਿੱਧੀ ਖਰੀਦ ਨੂੰ ਲਾਗੂ ਕਰਨ ਦੇ ਲਈ 1 ਸਾਲ ਦਾ ਸਮਾਂ ਮੰਗ ਰਹੇ ਨੇ ਅਤੇ ਆੜਤੀਆਂ ਨੂੰ ਕਹਿ ਰਹੇ ਨੇ ਤੁਸੀਂ ਪ੍ਰਦਰਸ਼ਨ ਕਰੋਂ ਅਸੀਂ ਤੁਹਾਡੇ ਨਾਲ ਖੜੇ ਹਾਂ, ਮਿੱਤਲ ਨੇ ਮੁੱਖ ਮੰਤਰੀ 'ਤੇ ਇਲਜ਼ਾਮ ਲਗਾਇਆ ਕੀ ਕਿਸਾਨ ਅੰਦੋਲਨ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਨੂੰ ਮੁੱਖ ਰੱਖ ਦੇ ਹੋਏ ਹਵਾ ਦਿੱਤੀ ਹੈ