ਬੀਜੇਪੀ ਦੇ ਸਾਬਕਾ ਮੰਤਰੀ ਨੇ ਦੱਸਿਆ ਕਦੋਂ ਅਤੇ ਕਿਵੇਂ ਹੋਵੇਗਾ ਮੁੜ ਅਕਾਲੀਆਂ ਨਾਲ ਗੱਠਜੋੜ

ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਅਕਾਲੀ ਦਲ ਅਤੇ ਬੀਜੇਪੀ ਦਾ ਮੁੜ ਤੋਂ ਹੋਵੇਗਾ ਗਠਜੋੜ

ਬੀਜੇਪੀ ਦੇ ਸਾਬਕਾ ਮੰਤਰੀ ਨੇ ਦੱਸਿਆ ਕਦੋਂ ਅਤੇ ਕਿਵੇਂ ਹੋਵੇਗਾ ਮੁੜ ਅਕਾਲੀਆਂ ਨਾਲ ਗੱਠਜੋੜ
ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਅਕਾਲੀ ਦਲ ਅਤੇ ਬੀਜੇਪੀ ਦਾ ਮੁੜ ਤੋਂ ਹੋਵੇਗਾ ਗਠਜੋੜ (FILE PIC)

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਬੀਜੇਪੀ ਅਕਾਲੀ ਦਲ ਨਾਲ ਗੱਠਜੋੜ ਨੂੰ ਲੈਕੇ ਵੱਡਾ ਬਿਆਨ ਦਿੱਤਾ ਸੀ, ਉਨ੍ਹਾਂ ਨੇ ਦਾਅਵਾ ਕੀਤਾ ਸੀ ਕੀ ਅਕਾਲੀ ਦਲ ਟੁੱਟ ਚੁੱਕੀ ਹੈ, ਬੀਜੇਪੀ ਦਾ ਕੋਈ ਵਜੂਦ ਨਹੀਂ ਹੈ, ਇਸ ਲਈ ਭਾਜਪਾ ਬੌਖਲਾਹਟ ਵਿੱਚ ਆਕੇ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਵਾਪਸ ਭਾਈਵਾਲੀ ਸਥਾਪਤ ਕਰ ਸਕਦੀ ਹੈ, ਕੈਪਟਨ ਦੇ ਇਸ ਬਿਆਨ 'ਤੇ ਬੀਜੇਪੀ ਦੇ ਸੀਨੀਅਰ ਆਗੂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਮੋਹਰ ਲਗਾਈ ਹੈ  

ਬੀਜੇਪੀ ਦੇ ਸਾਬਕਾ ਮੰਤਰੀ ਦਾ ਵੱਡਾ ਬਿਆਨ

ਭਾਜਪਾ ਦਾ ਅਕਾਲੀ ਦਲ ਨਾਲ ਗਠਜੋੜ ਹੋਣਾ ਸੂਬੇ ਦੇ ਮੁੱਖ ਮੰਤਰੀ ਨੂੰ ਸੂਲਾਂ ਵਾਂਗ ਚੁੱਭ ਦਾ ਹੈ, ਪੰਜਾਬ ਦੀ ਭਲਾਈ ਲਈ ਹਿੰਦੂ ਸਿੱਖ ਏਕਤਾ ਹੋਣਾ ਜ਼ਰੂਰੀ ਹੈ ਇਹ ਭਲਾਈ ਸਿਰਫ ਅਕਾਲੀ ਦਲ ਭਾਜਪਾ ਗਠਜੋੜ ਹੀ ਕਰ ਸਕਦਾ ਹੈ, ਬੀਜੇਪੀ ਦੇ ਸੀਨੀਅਰ ਆਗੂ  ਮਾਸਟਰ ਮੋਹਨ ਲਾਲ ਨੇ ਇਹ ਬਿਆਨ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਚੈਨਲ 'ਤੇ  ਮੁੱਖਮੰਤਰੀ ਕੈਪਟਨ ਦੇ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਦਿੱਤਾ ਹੈ, ਉਨ੍ਹਾਂ ਕਿਹਾ ਚੋਣਾਂ ਤੋਂ ਪਹਿਲਾਂ ਜਾਂ ਫਿਰ ਉਸ ਤੋਂ ਬਾਅਦ ਸਰਕਾਰ ਬਣਾਉਣ ਦੀ ਸੂਰਤ ਵਿੱਚ ਗਠਜੋੜ ਹੋ ਸਕਦਾ ਹੈ, ਮਾਸਟਰ ਮੋਹਨ ਲਾਲ ਨੇ ਦਾਅਵਾ ਕੀਤਾ ਹੈ ਕਿ ਸਿਆਸਤ ਵਿੱਚ ਕੁੱਝ ਵੀ ਨਾਮੁਨਕਿਨ ਨਹੀਂ ਹੈ,ਸਿਰਫ਼ ਇੰਨਾਂ ਹੀ ਨਹੀਂ ਮਾਸਟਰ ਮੋਹਨ ਲਾਲ ਉਹ ਹੀ ਆਗੂ ਨੇ ਜਿੰਨਾਂ ਨੇ ਅਸ਼ਵਨੀ ਸ਼ਰਮਾ ਦੇ ਮੁੜ ਤੋਂ ਪੰਜਾਬ ਬੀਜੇਪੀ ਦਾ ਪ੍ਰਧਾਨ ਬਣਨ 'ਤੇ ਅਕਾਲੀ ਦਲ ਨਾਲ ਗਠਜੋੜ ਤੋੜਨ ਦੀ ਸਲਾਹ ਦਿੱਤੀ ਸੀ, ਪਰ ਹੁਣ ਬਦਲੇ ਸੁਰ ਕਿਧਰੇ ਨਾ ਕਿਧਰੇ ਬਦਲੀ ਜ਼ਮੀਨੀ ਹਕੀਕਤ ਦੇ ਵੱਡੇ ਸੰਕੇਤ ਨੇ, ਹਾਲਾਂਕਿ ਬੀਜੇਪੀ ਦੇ ਇਸ ਬਿਆਨ 'ਤੇ ਅਕਾਲੀ ਦਲ ਦੀ ਜਵਾਬ ਆਇਆ ਹੈ  

ਅਕਾਲੀ ਦਲ ਦਾ ਜਵਾਬ 

ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪੰਜਾਬ ਖ਼ਾਤਰ ਅਕਾਲੀ ਦਲ ਨੇ ਕੇਂਦਰ ਚੋਂ ਵਜ਼ਾਰਤ ਛੱਡੀ ਅਤੇ ਪੰਜਾਬ ਵਿਰੋਧੀ ਪਾਰਟੀ ਨਾਲ ਮੁੜ ਗਠਜੋੜ ਕਰਨਾ ਸੰਭਵ ਨਹੀਂ ਦੱਸ ਦਈਏ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਸਪਸ਼ਟ ਕੀਤਾ ਸੀ ਕਿ ਭਵਿੱਖ ਚ ਕਦੇ ਵੀ ਭਾਜਪਾ ਨਾਲ ਗਠਜੋੜ ਨਹੀਂ ਕਰੇਗਾ, ਪਰ ਮਾਸਟਰ ਮੋਹਨ ਲਾਲ ਦਾ ਇਹ ਬਿਆਨ ਕੀ ਸਿਆਸਤ ਵਿੱਚ ਕੁੱਝ ਵੀ ਨਾਮੁਨਕਿਨ ਨਹੀਂ ਹੈ ਵੱਡਾ ਬਿਆਨ ਹੈ, ਮਾਸਟਰ ਮੋਹਨ ਲਾਲ ਜਿਸ ਹਿੰਦੀ-ਸਿੱਖ ਏਕਤਾ ਦੀ ਗੱਲ ਕਰਦੇ ਰਹੇ ਨੇ ਉਸੇ ਦਾ ਹੀ ਮਾਸਟਰ ਮੋਹਨ ਲਾਲ ਹਵਾਲਾ ਦੇ ਰਹੇ ਨੇ