ਬੀਜੇਪੀ ਆਗੂ ਦਾ ਵੱਡਾ ਬਿਆਨ - 2022 ਵਿੱਚ ਅਸੀਂ ਸੱਤਾ 'ਚ ਆਏ ਤਾਂ ਬੇਅਦਬੀ ਮਾਮਲੇ ਦੀ ਜਾਂਚ ਕਰਾਂਗੇ ਪੂਰੀ

ਪੰਜਾਬ ਦੇ ਵਿੱਚ ਇੰਨ ਦਿਨੋਂ  ਬੇਅਦਬੀ ਕਾਂਡ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ.  ਇਕ ਪਾਸੇ ਹਾਈ ਕੋਰਟ ਦੇ ਵੱਲੋਂ ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਬਣੀ SIT ਦੀ ਜਾਂਚ ਨੂੰ ਖਾਰਿਜ ਕਰਕੇ ਕੁੰਵਰ ਵਿਜੈ ਪ੍ਰਤਾਪ ਨੂੰ ਇਸ ਤੋਂ ਵੱਖ ਕਰ ਦਿੱਤਾ।

  ਬੀਜੇਪੀ ਆਗੂ ਦਾ ਵੱਡਾ ਬਿਆਨ - 2022 ਵਿੱਚ ਅਸੀਂ ਸੱਤਾ 'ਚ ਆਏ ਤਾਂ ਬੇਅਦਬੀ ਮਾਮਲੇ ਦੀ ਜਾਂਚ ਕਰਾਂਗੇ ਪੂਰੀ
ਸੱਤਾ ਵਿੱਚ ਆਏ ਤਾਂ ਅਸੀਂ ਦਵਾਂਗੇ ਇਨਸਾਫ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਦੇ ਵਿੱਚ ਇੰਨ ਦਿਨੋਂ  ਬੇਅਦਬੀ ਕਾਂਡ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ.  ਇਕ ਪਾਸੇ ਹਾਈ ਕੋਰਟ ਦੇ ਵੱਲੋਂ ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਬਣੀ SIT ਦੀ ਜਾਂਚ ਨੂੰ ਖਾਰਿਜ ਕਰਕੇ ਕੁੰਵਰ ਵਿਜੈ ਪ੍ਰਤਾਪ ਨੂੰ ਇਸ ਤੋਂ ਵੱਖ ਕਰ ਦਿੱਤਾ। ਦੂਜੇ ਪਾਸੇ ਆਈਜੀ ਕੁੰਵਰ ਵਿਜੈ ਪ੍ਰਤਾਪ ਦੇ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ.  ਜੋ ਕਿ ਗ੍ਰਹਿ ਮੰਤਰਾਲੇ ਅਤੇ ਮੁੱਖ ਮੰਤਰੀ ਵੱਲੋਂ ਮਨਜ਼ੂਰ ਵੀ ਕਰ ਲਿਆ ਗਿਆ ਹੈ.  ਹੁਣ ਇਸ ਮਾਮਲੇ ਵਿੱਚ ਸਿਆਸਤਦਾਨਾਂ ਦੇ ਵੱਖ ਵੱਖ ਬਿਆਨ ਸਾਹਮਣੇ ਆ ਰਹੇ ਹਨ.  

ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਦਿੱਤਾ ਵੱਡਾ ਬਿਆਨ  
ਬੀਜੇਪੀ ਆਗੂ ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਬਰਗਾੜੀ ਕਾਂਡ ਮਾਮਲੇ ਉੱਤੇ ਸਿਰਫ਼ ਸਿਆਸਤ ਕੀਤੀ ਜਾ ਰਹੀ ਹੈ ਹਰ ਵਾਰ ਇਹ ਮਸਲਾ ਚੋਣਾਂ ਦੇ ਵੇਲੇ ਹੀ ਕਿਉਂ  ਚੁੱਕਿਆ ਜਾਂਦਾ ਹੈ ਕੈਪਟਨ ਸਰਕਾਰ ਇਸ ਮਾਮਲੇ ਵਿਚ ਇਨਸਾਫ ਦੇਣ ਚ ਨਾਕਾਮ ਸਾਬਿਤ ਹੋਈ ਹੈ  ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਕਾਂਗਰਸ ਸਰਕਾਰ ਅਤੇ ਬਾਦਲ ਪਰਿਵਾਰ ਆਪਸ ਵਿੱਚ ਮਿਲੇ ਹੋਏ ਨੇ ਇਸ ਕਰਕੇ ਇਸ ਜਾਂਚ ਨੂੰ ਉਸ ਦੇ ਮੁਕਾਮ ਤਕ ਨਹੀਂ ਪਹੁੰਚਣ ਦਿੱਤਾ ਜਾ ਰਿਹਾ  

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਮੁਆਫ਼ ਨਹੀਂ ਕਰਨਗੇ ਕਿਉਂਕਿ ਦੋ ਹਜਾਰ ਸਤਾਰਾਂ ਦੇ ਵਿਚ ਉਨ੍ਹਾਂ ਨੇ ਇਸ ਮਾਮਲੇ ਵਿਚ ਇਨਸਾਫ ਦੇਣ ਦੀ ਗੱਲ ਕਹੀ ਸੀ ਜਿਸਦੇ ਵਿਚ ਕਾਂਗਰਸ ਫੇਲ੍ਹ ਹੋ ਗਈ ਹੈ.ਕਿਸਾਨ ਅੰਦੋਲਨ ਤੋਂ ਵੀ ਵੱਡਾ ਮੁੱਦਾ ਬਰਗਾੜੀ ਬੇਅਦਬੀ ਦਾ ਮੁੱਦਾ ਹੈ ਕਾਂਗਰਸ ਦੇ ਲੀਡਰਾਂ ਨੂੰ ਲੋਕ ਪਿੰਡਾਂ ਵਿੱਚ ਵੜਨ ਨਹੀਂ ਦੇਣਗੇ   

ਸੱਤਾ ਵਿੱਚ ਆਏ ਤਾਂ ਅਸੀਂ ਦਵਾਂਗੇ ਇਨਸਾਫ  
ਬੀਜੇਪੀ ਆਗੂ ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਅਗਰ ਬੀਜੇਪੀ ਦੋ ਹਜਾਰ ਬਾਈ ਦੇ ਵਿਚ ਸੱਤਾ ਚਾਹੁੰਦੀ ਹੈ ਤਾਂ ਬਰਗਾੜੀ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਤਿੰਨ ਹਫ਼ਤਿਅਾਂ ਤਕ ਪੂਰੀ ਹੋਵੇਗੀ ਅਤੇ ਅਸੀਂ ਇਸ ਮਾਮਲੇ ਵਿਚ ਦੋਸ਼ੀਆਂ ਤੇ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਇਨਸਾਫ ਦਵਾਂਗੇ  

ਆਈ ਜੀ ਕੁੰਵਰ ਵਿਜੇ ਪ੍ਰਤਾਪ ਬਾਰੇ ਵੀ ਕਹੀ ਇਹ ਗੱਲ  
ਉਨ੍ਹਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਉੱਤੇ ਸਿਆਸੀ ਪ੍ਰੈਸ਼ਰ ਸੀ ਖ਼ੁਦ ਕੁੰਵਰ ਵਿਜੈ ਪ੍ਰਤਾਪ ਨੇ ਇਹ ਗੱਲ ਮੰਨੀ ਹੈ ਕਿ ਸਰਕਾਰੀ ਵਕੀਲ ਉਨ੍ਹਾਂ ਦੇ ਮਾਮਲਿਆਂ ਵਿਚ ਪੇਸ਼ ਨਹੀਂ ਸਨ ਹੁੰਦੇ. ਕੁੰਵਰ ਵਿਜੇ ਪ੍ਰਤਾਪ ਨੂੰ ਮਾਨਹਾਨੀ ਦਾ ਕੇਸ ਦਰਜ ਕਰਨ ਨੂੰ ਲੈ ਕੇ ਧਮਕਾਇਆ ਗਿਆ ਹੈ

WATCH LIVE TV