ਚੰਡੀਗੜ੍ਹ ਮੇਅਰ ਚੋਣਾਂ ਦਾ ਭਾਜਪਾ ਦੇ ਸਿਰ ਤਾਜ ,ਕਾਂਗਰਸ ਦਾ ਵਡਾ ਇਲਜ਼ਾਮ ਕੀਤਾ ਬਾਈਕਾਟ ,ਸਦਨ ਵਿਚ ਗੂੰਜਿਆ ਕਿਸਾਨੀ ਅੰਦੋਲਨ
Advertisement

ਚੰਡੀਗੜ੍ਹ ਮੇਅਰ ਚੋਣਾਂ ਦਾ ਭਾਜਪਾ ਦੇ ਸਿਰ ਤਾਜ ,ਕਾਂਗਰਸ ਦਾ ਵਡਾ ਇਲਜ਼ਾਮ ਕੀਤਾ ਬਾਈਕਾਟ ,ਸਦਨ ਵਿਚ ਗੂੰਜਿਆ ਕਿਸਾਨੀ ਅੰਦੋਲਨ

ਚੰਡੀਗੜ੍ਹ ਨਗਰ ਨਿਗਮ ਨੂੰ ਸ਼ੁੱਕਰਵਾਰ ਨੂੰ ਨਵਾਂ ਮੇਅਰ ਮਿਲ ਗਿਆ. ਮੇਅਰ ਸਣੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਉਤੇ ਵੀ ਭਾਜਪਾ ਨੇ ਹੀ ਕਬਜ਼ਾ ਕੀਤਾ। ਮੇਅਰ ਅਹੁਦੇ ਦੇ ਲਈ ਹੋਈ ਵੋਟਿੰਗ ਦੇ ਵਿੱਚ ਭਾਜਪਾ ਦੇ ਉਮੀਦਵਾਰ ਰਵੀਕਾਂਤ ਨੂੰ 27ਵਿਚੋਂ 17 ਵੋਟ ਮਿਲੇ। ਉਥੇ ਹੀ ਕਾਂਗਰਸ ਦੇ ਦਵਿੰਦਰ ਬਬਲਾ ਨੂੰ ਸਿਰਫ਼ 5 ਵੋਟ ਮਿਲੇ ਹਾਲਾਂਕਿ ਅਕਾਲੀ ਦਲ ਦੇ ਇੱਕੋ ਇੱਕ ਕੌਂਸਲਰ ਹਰਦੀਪ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕਰ ਦਿੱਤਾ.

 ਮੇਅਰ ਬਣੇ ਰਵਿਕਾਂਤ ਸ਼ਰਮਾ
ਬਜ਼ਮ ਵਰਮਾ/ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਨੂੰ ਸ਼ੁੱਕਰਵਾਰ ਨੂੰ ਨਵਾਂ ਮੇਅਰ ਮਿਲ ਗਿਆ. ਮੇਅਰ ਸਣੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਉਤੇ ਵੀ ਭਾਜਪਾ ਨੇ ਹੀ ਕਬਜ਼ਾ ਕੀਤਾ। ਮੇਅਰ ਅਹੁਦੇ ਦੇ ਲਈ ਹੋਈ ਵੋਟਿੰਗ ਦੇ ਵਿੱਚ ਭਾਜਪਾ ਦੇ ਉਮੀਦਵਾਰ ਰਵੀਕਾਂਤ ਨੂੰ 27ਵਿਚੋਂ 17 ਵੋਟ ਮਿਲੇ। ਉਥੇ ਹੀ ਕਾਂਗਰਸ ਦੇ ਦਵਿੰਦਰ ਬਬਲਾ ਨੂੰ ਸਿਰਫ਼ 5 ਵੋਟ ਮਿਲੇ ਹਾਲਾਂਕਿ ਅਕਾਲੀ ਦਲ ਦੇ ਇੱਕੋ ਇੱਕ ਕੌਂਸਲਰ ਹਰਦੀਪ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕਰ ਦਿੱਤਾ.
 
ਸੀਨੀਅਰ  ਡਿਪਟੀ ਮੇਅਰ ਤੋਂ ਮੇਅਰ ਬਣਨ ਵਾਲੇ ਪਹਿਲੇ ਮੇਅਰ ਬਣੇ ਰਵਿਕਾਂਤ ਸ਼ਰਮਾ 
ਮੇਅਰ ਅਹੁਦੇ ਦੇ ਲਈ ਹੋਈ ਵੋਟਿੰਗ ਦੇ ਵਿੱਚ ਭਾਜਪਾ ਦੇ ਉਮੀਦਵਾਰ ਰਵੀਕਾਂਤ ਨੂੰ 27ਵਿਚੋਂ 17 ਵੋਟ ਮਿਲੇ। ਚੰਡੀਗਡ਼੍ਹ ਦੇ ਨਵੇਂ ਮੇਅਰ ਬਣੇ ਰਵੀਕਾਂਤ ਸ਼ਰਮਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਨੇ. ਉਹ ਪਿਛਲੇ ਸਾਲ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸਨ ਉਹ ਅਜਿਹੇ ਪਹਿਲੇ ਕੌਂਸਲਰ ਹਨ ਜੋ ਸੀਨੀਅਰ ਡਿਪਟੀ ਮੇਅਰ  ਦੇ ਬਾਅਦ  ਸਿੱਧਾ ਮੇਅਰ ਬਣੇ ਹਨ.
 
ਸ਼ੁੱਕਰਵਾਰ ਨੂੰ ਜਦ ਵੋਟਿੰਗ ਸ਼ੁਰੂ ਹੋਈ ਤਾਂ ਹੱਥ ਸੇਂਨੇਟਾਈਜ਼ ਕਰਨ ਤੋਂ ਬਾਅਦ ਹੀ ਕੌਂਸਲਰਾਂ ਦੇ ਵੱਲੋਂ ਵੋਟ ਪਾਏ ਜਾ ਰਹੇ ਸਨ. ਇਸ ਤੋਂ ਇਲਾਵਾ ਇਲੈਕਟ੍ਰੋਨਿਕ ਗੈਜੇਟ ਲੈਕੇ ਜਾਣ ਦੀ ਵੀ ਮਨਾਹੀ ਸੀ. ਕੁੱਲ 27 ਮੈਂਬਰਾਂ ਵਿੱਚੋਂ ਅਕਾਲੀ ਦਲ ਦੇ 1 ਕੌਂਸਲਰ ਹਰਦੀਪ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ। ਕਾਂਗਰਸ ਦੇ 5 ਕੌਂਸਲਰ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ 25. ਚੰਡੀਗਡ਼੍ਹ ਦੀ ਐਮਪੀ ਕਿਰਨ ਖੇਰ ਮੁੰਬਈ ਦੇ ਵਿਚ ਹੋਣ ਦੇ ਕਾਰਨ ਵੋਟ ਨਹੀਂ ਦੇ ਪਾਈ. ਉਥੇ ਹੀ ਕੌਂਸਲਰ ਹੀਰਾ ਨੇਗੀ ਵੀ ਕੋਰੋਨਾ ਦੇ ਚੱਲਦੇ  ਹਸਪਤਾਲ ਦੇ ਵਿਚ ਭਰਤੀ ਹੈ ਅਜਿਹੇ ਵਿਚ 24 ਲੋਕਾਂ ਨੇ ਵੋਟ ਕੀਤਾ। ਜਿਨ੍ਹਾਂ ਵਿੱਚੋਂ 2 ਵੋਟ ਰਿਜੈਕਟ ਹੋ ਗਏ ਅਤੇ ਮੇਅਰ ਦੇ ਅਹੁਦੇ ਦੇ ਲਈ ਭਾਜਪਾ ਦੇ ਉਮੀਦਵਾਰ ਰਵੀ ਕਾਂਤ ਸ਼ਰਮਾ ਨੂੰ 17 ਵੋਟ ਮਿਲੇ ਜਦਕਿ ਕਾਂਗਰਸ ਦੇ ਦਵਿੰਦਰ ਸਿੰਘ ਬਬਲਾ ਨੂੰ 5 ਵੋਟ ਮਿਲੇ.
 
ਭਾਜਪਾ ਦੇ ਮਹੇਸ਼ ਇੰਦਰ ਸਿੰਘ ਬਣੀ ਸੀਨੀਅਰ ਡਿਪਟੀ ਮੇਅਰ ਕਾਂਗਰਸ ਨੇ ਨਹੀਂ ਲਿਆ ਹਿੱਸਾ  
ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਮਹੇਸ਼ਇੰਦਰ ਨੇ ਕਾਂਗਰਸ ਦੀ ਰਵਿੰਦਰ ਕੌਰ ਗੁਜਰਾਲ ਨੂੰ ਹਰਾਇਆ। ਇਸ ਚੋਣ ਦੇ ਲਈ ਕਾਂਗਰਸ ਕੌਂਸਲਰਾਂ ਨੇ ਵੋਟ ਨਹੀਂ ਪਾਈ ਅਤੇ ਟੋਟਲ 19 ਵੋਟ ਹੀ ਪਏ.  ਸਾਰੇ ਮਹੇਸ਼ ਦੀ ਝੋਲੀ ਗਏ. ਗੁਜਰਾਲ ਦੇ ਪੱਖ ਵਿਚ ਕੋਈ ਵੀ ਖੜ੍ਹਾ ਨਜ਼ਰ ਨਹੀਂ ਆਇਆ. ਡਿਪਟੀ ਮੇਅਰ ਦੇ ਲਈ ਭਾਜਪਾ ਦੀ ਫਰਮਿਲਾ ਨੇ ਕਾਂਗਰਸ ਦੇ ਸਤੀਸ਼ ਕੈਂਥ ਨੂੰ ਹਰਾਇਆ। ਫਰਮਿਲਾ ਨੂੰ ਵੀ ਪੋਲ ਹੋਏ 19ਵੋਟਾਂ ਦੇ ਵਿਚੋਂ ਸਾਰੇ ਦੇ ਸਾਰੇ 19 ਵੋਟ ਮਿਲੇ। ਦਰਅਸਲ ਮੇਅਰ ਡਿਕਲੇਅਰ ਹੋਣ ਤੋਂ ਬਾਅਦ ਕਾਂਗਰਸ ਨੇ ਇਹ ਕਹਿ ਕੇ ਬਾਕੀ ਦੋ ਪੋਸਟਾਂ ਦਾ ਬਾਈਕਾਟ ਕਰ ਦਿੱਤਾ ਸੀ ਕਿ ਚੋਣਾਂ ਪਾਰਦਰਸ਼ੀ ਤਰੀਕੇ ਨਾਲ ਨਹੀਂ ਹੋਇਆ। ਸਾਨੂੰ ਇਲੈਕਟ੍ਰਾਨਿਕ ਗੈਜੇਟ ਲਿਜਾਣ ਦੇ ਲਈ ਮਨ੍ਹਾ ਕੀਤਾ ਸੀ ਪਰ ਵਿਰੋਧੀ ਮੋਬਾਇਲ ਲੈ ਕੇ ਗਏ ਸਨ.
 
ਅਕਾਲੀ ਕੌਂਸਲਰ ਨੇ ਕੀਤਾ ਬਾਈਕਾਟ  
ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ ਕਾਲੇ ਕੱਪੜੇ ਪਾ ਕੇ ਨਿਗਮ ਸਦਨ ਵਿੱਚ ਪਹੁੰਚੇ। ਉਥੇ ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਕਾਰਨ ਚੋਣਾਂ ਦਾ ਬਾਈਕਾਟ ਕੀਤਾ।  ਹਰਦੀਪ ਦੇ ਵੱਲੋਂ ਚੋਣਾਂ ਵੋਟਾਂ ਤੋਂ ਪਹਿਲਾਂ ਕਿਸਾਨ ਅੰਦੋਲਨ ਵਿਚ  ਮ੍ਰਿਤਕ ਕਿਸਾਨਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਣ ਦੀ ਗੱਲ ਕੀਤੀ ਅਤੇ ਬਾਅਦ ਵਿਚ ਉਹ ਨਗਰ ਨਿਗਮ ਦਾ ਸਦਨ ਛੱਡ ਕੇ ਚਲੇ ਗਏ.

Trending news