CBI ਤੋਂ ਬਾਅਦ ਕੀ ED ਦੀ ਪੰਜਾਬ Entry 'ਤੇ ਲੱਗੇਗੀ ਰੋਕ ? ਇਸ ਕੈਬਨਿਟ ਮੰਤਰੀ ਦਾ ਆਇਆ ਵੱਡਾ ਬਿਆਨ
Advertisement

CBI ਤੋਂ ਬਾਅਦ ਕੀ ED ਦੀ ਪੰਜਾਬ Entry 'ਤੇ ਲੱਗੇਗੀ ਰੋਕ ? ਇਸ ਕੈਬਨਿਟ ਮੰਤਰੀ ਦਾ ਆਇਆ ਵੱਡਾ ਬਿਆਨ

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਲਜ਼ਾਮ ਲਗਾਇਆ ਕੀ CBI ਤੋਂ ਬਾਅਦ ED ਦਾ ਵੀ ਕੇਂਦਰ ਸਰਕਾਰ ਗਲਤ ਵਰਤੋਂ ਕਰ ਰਹੀ ਹੈ

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਲਜ਼ਾਮ ਲਗਾਇਆ ਕੀ CBI ਤੋਂ ਬਾਅਦ ED ਦਾ ਵੀ ਕੇਂਦਰ ਸਰਕਾਰ ਗਲਤ ਵਰਤੋਂ ਕਰ ਰਹੀ ਹੈ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ :   CBI ਦੀ ਟੀਮ ਬਿਨਾਂ ਪੰਜਾਬ  ਸਰਕਾਰ ਦੀ ਇਜਾਜ਼ਤ  ਦੇ ਸੂਬੇ ਵਿੱਚ Entry ਨਹੀਂ ਕਰ ਸਕਦੀ ਹੈ, ਪੰਜਾਬ ਸਰਕਾਰ ਦੇ ਇਸ  ਫ਼ੈਸਲੇ ਤੋਂ ਬਾਅਦ ਹੁਣ ED 'ਤੇ ਵੀ ਬੈਨ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ, ਵਿਧਾਨਸਭਾ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ

ਕੈਬਨਿਟ ਮੰਤਰੀ ਚੰਨੀ ਦਾ ਵੱਡਾ ਬਿਆਨ 

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਖਪਾਲ ਖਹਿਰਾ 'ਤੇ ਹੋਈ ED ਰੇਡ ਤੋਂ ਬਾਅਦ ਕਿਹਾ ਕੀ ਕੇਂਦਰ ਸਰਕਾਰ ਲੋਕਾਂ ਦੇ ਨੁਮਾਦੀਆਂ ਨੂੰ ਦਬਾਉਣ ਦੇ ਲਈ ਏਜੰਸੀਆਂ ਦੀ ਮਦਦ ਲੈ ਰਹੀ ਹੈ, ਜਿਸ ਦੇ ਖਿਲਾਫ਼ ਵਿਧਾਨਸਭਾ ਵਿੱਚ ਮਤਾ ਲੈਕੇ ਆਉਣਾ ਜਾਣਾ ਚਾਹੀਦਾ ਹੈ,ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ CBI 'ਤੇ ਬੈਨ ਲਗਾਇਆ ਸੀ ਹੁਣ ED ਦੀ ਕਾਰਵਾਹੀ 'ਤੇ ਵੀ ਰੋਕ ਲਗਾਉਣੀ ਚਾਹੀਦੀ ਹੈ, ਚਰਨਜੀਤ ਸਿੰਘ ਚੰਨੀ ਨੇ ਕਿਹਾ ਇਸ ਤੋਂ ਪਹਿਲਾਂ ਆੜ੍ਹਤੀਆਂ 'ਤੇ ਵੀ ED ਨੇ ਕਿਸਾਨਾਂ ਦਾ ਸਾਥ ਦੇਣ ਦੀ ਵਜ੍ਹਾਂ ਕਰਕੇ ਛਾਪੇਮਾਰੀ ਕੀਤਾ ਸੀ, ਨਵਜੋਤ ਸਿੰਘ ਸਿੱਧੂ ਅਤੇ ਹੋਰ ਪਾਰਟੀਆਂ ਦੇ ਨੁਮਾਇਦੀਆਂ ਨੇ ਵੀ ED ਦੀ ਕਾਰਵਾਹੀ ਖਿਲਾਫ਼ ਆਵਾਜ਼ ਚੁੱਕੀ   

ਨਵਜੋਤ ਸਿੰਘ ਸਿੱਧੂ ਨੇ ED 'ਤੇ ਸਵਾਲ ਚੁੱਕੇ  
 
ਨਵਜੋਤ ਸਿੰਘ ਸਿੱਧੂ ਨੇ ਕੇਂਦਰ ਵੱਲੋਂ ED ਦੀ ਗਲਤ ਵਰਤੋਂ ਦਾ ਮੁੱਦਾ ਚੁੱਕਿਆ ਉਨ੍ਹਾਂ ਕਿਹਾ ਲੋਕਾਂ ਦਾ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਵਿਧਾਇਕ ਕੰਵਰ ਸੰਧੂ ਨੇ ਵੀ ED ਰੇਡ 'ਤੇ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ED ਨੂੰ ਰੇਡ ਕਰਨ ਤੋਂ ਪਹਿਲਾਂ ਸਪੀਕਰ ਨੂੰ ਜਾਣਕਾਰੀ ਦੇਣੀ ਚਾਹੀਦੀ ਸੀ, ਉਨ੍ਹਾਂ ਕਿਹਾ ਬਿਨਾਂ ਸੂਬਾ ਸਰਕਾਰ ਦਾ ਇਜਾਜ਼ਤ ਕਿਵੇਂ ਰੇਡ ਦੀ ਇਜਾਜ਼ਤ ਦਿੱਤੀ ਗਈ, ਉਨ੍ਹਾਂ ਨੇ ਕਿਹਾ ਸੁਖਪਾਲ ਖਹਿਰਾ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ ਸੀ ਇਸ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ  

 

 

 

Trending news