'ਪਾਕਿਸਤਾਨ ਜਾਂ ਚਾਈਨਾ ਤੋਂ ਨਹੀਂ ਪੰਜਾਬ ਦੇ ਲੋਕਾਂ ਨੂੰ ਪੀਐੱਮ ਮੋਦੀ ਤੋਂ ਖਤਰਾ': ਸੁਖਜਿੰਦਰ ਰੰਧਾਵਾ

ਖੇਤੀ ਬਿੱਲਾਂ ਖਿਲਾਫ ਉਹ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ 'ਤੇ ਜੰਮ ਕੇ ਨਿਸ਼ਾਨੇ ਸਾਧ ਰਹੇ ਹਨ।  

'ਪਾਕਿਸਤਾਨ ਜਾਂ ਚਾਈਨਾ ਤੋਂ ਨਹੀਂ ਪੰਜਾਬ ਦੇ ਲੋਕਾਂ ਨੂੰ ਪੀਐੱਮ ਮੋਦੀ ਤੋਂ ਖਤਰਾ':  ਸੁਖਜਿੰਦਰ ਰੰਧਾਵਾ
ਫਾਈਲ ਫੋਟੋ

ਤਪਿਨ ਮਲਹੋਤਰਾ/ਚੰਡੀਗੜ੍ਹ: ਨਵੇਂ ਖੇਤੀ ਬਿੱਲਾਂ ਦੀ ਖਿਲਾਫ ਜਿਥੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਹੈ, ਉਥੇ ਹੀ ਇਹਨਾਂ ਬਿੱਲਾਂ 'ਤੇ ਪੰਜਾਬ ਦਾ ਸਿਆਸੀ ਪਾਰਾ ਵੀ ਗਰਮਾਇਆ ਹੋਇਆ ਹੈ। ਪੰਜਾਬ ਦੇ ਸਿਆਸੀ ਆਗੂ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਖੇਤੀ ਬਿੱਲਾਂ ਖਿਲਾਫ ਉਹ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ 'ਤੇ ਜੰਮ ਕੇ ਨਿਸ਼ਾਨੇ ਸਾਧ ਰਹੇ ਹਨ।  

ਇਸ ਦੇ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਨਿਸ਼ਾਨਾ ਸਾਧਿਆ।  ਕੈਬਨਿਟ ਮੰਤਰੀ ਨੇ ਕਿਹਾ ਕਿ  ਪੰਜਾਬ ਦੇ ਲੋਕਾਂ ਨੂੰ 'ਪਾਕਿਸਤਾਨ ਜਾਂ ਚਾਈਨਾ ਤੋਂ ਨਹੀਂ ਬਲਕਿ ਪੀਐੱਮ ਮੋਦੀ ਤੋਂ ਖਤਰਾ ਹੈ। 

ਉਹਨਾਂ ਕਿਹਾ ਕਿ ਕਿਸਾਨਾਂ ਦੇ ਨਾਲ ਸਿਧੇ ਤੌਰ 'ਤੇ ਧੋਖਾ ਕੀਤਾ ਗਿਆ ਹੈ। ਬਿਨਾਂ ਵੋਟਿੰਗ ਦੇ ਕਿਸਾਨ ਵਿਰੋਧੀ ਬਿੱਲ ਪਾਸ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਲੋਕਾਂ ਨੇ ਖੇਤੀ ਬਿੱਲ ਬਣਾਏ ਜਿਨ੍ਹਾਂ ਦੇ ਕੋਲ ਖੁਦ ਜ਼ਮੀਨ ਨਹੀਂ ਹੈ। ਕੇਂਦਰੀ ਖੇਤੀਬਾੜੀ ਮੰਤਰੀ ਕੋਲ ਇੱਕ ਵਿਘਾ ਜ਼ਮੀਨ ਵੀ ਨਹੀਂ ਹੈ। 

ਕਿਸਾਨਾਂ ਵੱਲੋ ਰੇਲ ਰੋਕੋ ਅੰਦੋਲਨ-

ਰਾਜਸਭਾ 'ਚ 3 ਖੇਤੀ ਬਿੱਲ ਪਾਸ ਹੋਣ ਮਗਰੋਂ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਹੋਰ ਵੱਧ ਗਿਆ ਹੈ। ਲਗਾਤਾਰ ਕਿਸਾਨ ਸੂਬੇ ਭਰ 'ਚ ਕੇਂਦਰ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕਰ ਕਿਸਾਨ ਮਾਰੂ ਨੀਤੀਆਂ ਨੂੰ ਉਜਾਗਰ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਇਹਨਾਂ ਆਰਡੀਨੈਸ ਨੂੰ ਰੱਦ ਕੀਤਾ ਜਾਵੇ।  

ਅੱਜ ਕਿਸਾਨਾਂ ਵੱਲੋਂ 24 ਤੋਂ 26 ਤਾਰੀਕ ਤੱਕ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦੇਵੀਦਾਸਪੁਰਾ 'ਚ ਰੇਲਵੇ ਟਰੈਕ ਰੋਕ ਲਿਆ ਗਿਆ ਹੈ। ਕਿਸਾਨ ਟਰੈਕ 'ਤੇ ਬੈਠ ਕੇ ਲਗਾਤਾਰ ਕੇਂਦਰ ਸਰਕਾਰ ਅਤੇ ਖੇਤੀ ਬਿਲਾਂ ਦਾ ਵਿਰੋਧ ਕਰ ਰਹੇ ਹਨ।

Watch Live Tv-