ਮੁੱਖ ਮੰਤਰੀ ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਵੀ ਪਰਗਟ ਸਿੰਘ ਦੇ ਸੁਰ ਨਹੀਂ ਪਏ ਢਿੱਲੇ,ਦਿੱਤਾ ਵੱਡਾ ਬਿਆਨ
Advertisement

ਮੁੱਖ ਮੰਤਰੀ ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਵੀ ਪਰਗਟ ਸਿੰਘ ਦੇ ਸੁਰ ਨਹੀਂ ਪਏ ਢਿੱਲੇ,ਦਿੱਤਾ ਵੱਡਾ ਬਿਆਨ

ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਨਤਾ ਨਾਲ ਕੀਤੇ ਵਾਅਦੇ ਯਾਦ ਦਿਵਾਉਂਦੇ ਹੋਏ 2 ਵਾਰ ਲਿਖੇ ਸਨ ਪੱਤਰ 

ਮੁੱਖ ਮੰਤਰੀ ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਵੀ ਪਰਗਟ ਸਿੰਘ ਦੇ ਸੁਰ ਨਹੀਂ ਪਏ ਢਿੱਲੇ,ਦਿੱਤਾ ਵੱਡਾ ਬਿਆਨ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਦਿਆਂ 'ਤੇ 2 ਵਾਰ ਪੱਤਰ ਲਿਖਣ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਦੀ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਨਾਲ ਮੁਲਾਕਾਤ ਹੋਈ,ਪਰ ਮੁਲਾਕਾਤ ਦੇ ਬਾਵਜੂਦ ਪਰਗਟ ਸਿੰਘ ਦੇ ਸੁਰ ਢਿੱਲੇ ਨਹੀਂ ਪਏ ਨੇ,ਪੰਜਾਬ ਵਿਧਾਨਸਭਾ ਦੇ ਬਜਟ ਇਜਲਾਸ ਵਿੱਚ ਹਿੱਸਾ ਲੈਣ ਪਹੁੰਚੇ ਪਰਗਟ ਸਿੰਘ ਨੇ ਇੱਕ ਵਾਰ ਮੁੜ ਤੋਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਮੌਜੂਦਾ ਕਾਰਜਕਾਲ 2002 ਦੇ ਮੁਕਾਬਲੇ ਕਮਜ਼ੋਰ ਹੈ, ਸਿਰਫ਼ ਇੰਨਾ ਹੀ ਨਹੀਂ ਪਰਗਟ ਸਿੰਘ ਨੇ ਕਿਹਾ ਕਿ ਉਨਾਂ ਨੇ ਇਹ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਰੱਖੀ ਹੈ, ਉਧਰ ਪਰਗਟ ਸਿੰਘ ਨੇ ਅਕਾਲੀ ਦਲ ਦੇ ਮਾਊਥ ਪੀਸ ਵਾਲੇ ਬਿਆਨ ਦਾ ਵੀ ਜਵਾਬ ਦਿੱਤਾ, ਪਰਗਟ ਸਿੰਘ ਨੇ ਕਿਹਾ ਕਿ ਉਹ ਕਿਸੇ ਦਾ ਮਾਊਥ ਪੀਸ ਨਹੀਂ ਨੇ, ਅਕਾਲੀ ਦਲ ਵਿੱਚ ਰਹਿੰਦੇ ਹੋਏ ਵੀ ਉਨ੍ਹਾਂ ਨੇ ਆਪਣੀ ਆਵਾਜ਼ ਕਦੇ ਦੱਬਣ ਨਹੀਂ ਦਿੱਤੀ 

ਪਰਗਟ ਨੇ CM ਨੂੰ ਚਿੱਠੀ 'ਚ ਕਿ ਲਿਖਿਆ ਸੀ

ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਸਭ ਤੋਂ ਪਹਿਲਾਂ ਡਰੱਗ ਦਾ ਮੁੱਦਾ ਚੁੱਕਿਆ ਸੀ, ਪਰਗਟ ਸਿੰਘ ਨੇ ਪੁੱਛਿਆ ਸੀ ਕਿ ਸਰਕਾਰ ਨੇ ਡਰੱਗ ਦੇ ਵੱਡੇ ਮਗਰਮੱਛਾਂ 'ਤੇ ਨਕੇਲ ਕੱਸੀ ਹੈ,ਸਿਰਫ਼ ਇੰਨਾ ਹੀ ਨਹੀਂ ਪਰਗਟ ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਸੂਬੇ ਵਿੱਚ ਡਰੱਗ ਦੇ ਮਾਮਲੇ ਲਗਾਤਾਰ ਆਖ਼ਿਰ ਕਿਉਂ ਵੱਧ ਰਹੇ ਨੇ, ਡਰੱਗ ਤੋਂ ਬਾਅਦ ਪਰਗਟ ਸਿੰਘ ਨੇ ਸੂਬੇ ਵਿੱਚ ਸਰਗਰਮ ਮਾਇਨਿੰਗ ਮਾਫ਼ੀਆ ਅਤੇ ਸ਼ਰਾਬ ਮਾਫ਼ਿਆ ਦਾ ਮੁੱਦਾ ਚੁੱਕਿਆ,ਪਰਗਟ ਸਿੰਘ ਨੇ ਕਿਹਾ ਕੁੱਝ ਲੋਕ ਗੈਰ ਕਨੂੰਨੀ ਮਾਇਨਿੰਗ ਤੋਂ ਹੁਣ ਵੀ ਆਪਣੀ ਜੇਬਾਂ ਭਰ ਰਹੇ ਨੇ ਪਰ ਸਰਕਾਰ ਕੁੱਝ ਨਹੀਂ ਕਰ ਰਹੀ ਹੈ, ਪਰਗਟ ਨੇ ਪੁੱਛਿਆ ਸੀ ਕਿ ਸ਼ਰਾਬ ਪੀਣ ਦੇ ਮਾਮਲੇ ਵਿੱਚ ਅਸੀਂ ਅੱਵਲ ਹਾਂ ਪਰ ਸ਼ਰਾਬ ਤੋਂ ਆਉਣ ਵਾਲੇ ਮਾਲੀਆ ਸਾਡਾ ਆਖ਼ਿਰ ਕਿਉਂ ਨਹੀਂ ਵੱਧ ਰਿਹਾ ਹੈ, ਪਰਰਗਟ ਸਿੰਘ ਨੇ ਸੂਬੇ ਵਿੱਚ ਸਰਗਰਮ ਟਰਾਂਸਪੋਰਟ ਮਾਫ਼ਿਆ 'ਤੇ ਵੀ ਨਕੇਲ ਕੱਸਣ ਵਿੱਚ ਨਾਕਾਮਯਾਬ ਹੋਣ 'ਤੇ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕੇ, ਪਰਗਟ ਸਿੰਘ ਨੇ ਪੁੱਛਿਆ ਕਿ ਆਖ਼ਿਰ ਬਾਦਲ ਪਰਿਵਾਰ ਦੀਆ ਬੱਸਾਂ ਹੀ ਕਿਉਂ ਜਲੰਧਰ ਤੋਂ ਦਿੱਲੀ ਏਅਰਪੋਰਟ ਦੇ ਵਿੱਚ ਚੱਲ ਰਹੀਆਂ  ਨੇ, ਪਰਗਟ ਸਿੰਘ ਇੱਥੇ ਹੀ ਨਹੀਂ ਰੁੱਕੇ ਪਰਗਟ ਸਿੰਘ ਨੇ 31 ਹਜ਼ਾਰ ਕਰੋੜ ਦੇ ਕਥਿਤ ਅਨਾਜ ਘੁਟਾਲੇ ਦੀ  ਜਾਂਚ ਬਾਰੇ ਕੀਤੇ ਵਾਅਦੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਦਵਾਇਆ,  ਪਰਗਟ ਸਿੰਘ ਨੇ ਤੰਜ ਕੱਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ 2002 ਵਿੱਚ PPSC ਵਰਗੇ ਘੁਟਾਲੇ ਨੂੰ ਬੇਪਰਦਾ ਕਰਕੇ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਪਰ ਮੌਜੂਦਾ ਸਰਕਾਰ ਭ੍ਰਿਸ਼ਟਾਚਾਰ ਨੂੰ ਲੈਕੇ ਪੂਰੀ ਤਰਾਂ ਨਾਲ ਸੁਸਤ ਨਜ਼ਰ ਆ ਰਹੀ ਹੈ, ਪਰਗਟ ਸਿੰਘ ਨੇ ਸਿੰਚਾਈ ਵਿਭਾਗ ਦੇ ਕੰਟਰੈਕਟਰ ਗੁਰਿੰਦਰ ਸਿੰਘ ਖ਼ਿਲਾਫ਼ ਕਾਰਵਾਈ ਨਾ ਕਰਨ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਆਖ਼ਿਰ ਵਿਜਲੈਂਸ ਕਿਉਂ ਨਹੀਂ ਗੁਰਿੰਦਰ ਸਿੰਘ ਖ਼ਿਲਾਫ਼ ਕਾਰਵਾਈ ਕਰ ਰਹੀ ਹੈ,ਬੇਅਦਬੀ ਮਾਮਲੇ ਵਿੱਚ ਸਰਕਾਰ ਦੀ ਕਾਰਵਾਈ ਤੇ ਵੀ ਪਰਗਟ ਸਿੰਘ ਨੇ ਸਵਾਲ ਚੁੱਕੇ, ਪਰਗਟ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਬੇਅਦਬੀ ਮਾਮਲੇ ਵਿੱਚ ਚੁੱਕੇ ਕਦਮਾਂ ਤੇ ਲੋਕ ਆਖ਼ਿਰ ਕਿਉਂ ਸ਼ੱਕ ਕਰ ਰਹੇ ਨੇ ? ਪਰਗਟ ਸਿੰਘ ਨੇ 2017 ਦੀਆਂ ਚੋਣਾਂ ਵਿੱਚ ਲੋਕਾਂ ਨੇ ਬੇਅਦਬੀ ਮਾਮਲੇ ਦੇ ਗੁਨਾਹਗਾਰਾਂ ਨੂੰ ਜੇਲ੍ਹ ਵਿੱਚ ਬੰਦ ਕਰਨ ਲਈ ਵੋਟਾਂ ਪਾਇਆ ਸਨ ਪਰ ਉਨਾਂ ਦੀ ਸਰਕਾਰ ਇਸ ਵਿੱਚ ਪੂਰੀ ਤਰਾਂ ਨਾਲ ਫੇਲ੍ਹ ਸਾਬਿਤ ਹੋਈ 

ਪਰਗਟ ਸਿੰਘ ਦਾ ਸਿਆਸੀ ਸਫ਼ਰ

ਪਰਗਟ ਸਿੰਘ ਨੇ ਆਪਣਾ ਸਿਆਸੀ ਸਫ਼ਰ ਅਕਾਲੀ ਦਲ ਦੀ ਟਿਕਟ ਤੋਂ ਜਲੰਧਰ ਕੈਂਟ ਸੀਟ ਤੋਂ ਸ਼ੁਰੂ ਕੀਤਾ ਸੀ,2012 ਵਿੱਚ ਪਰਗਟ ਸਿੰਘ ਨੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਸੀ, ਪਰ 2017 ਦੀਆਂ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ ਸੁਖਬੀਰ ਬਾਦਲ ਨਾਲ ਮੱਤਭੇਦਾ ਦੀ ਵਜਹਾ ਕਰਕੇ ਪਰਗਟ ਸਿੰਘ ਨੇ ਅਕਾਲੀ ਦਲ ਛੱਡ ਦਿੱਤੀ ਸੀ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਕਾਂਗਰਸ  ਵਿੱਚ ਸ਼ਾਮਲ ਹੋ ਗਏ, ਪਰਗਟ ਸਿੰਘ ਨਵਜੋਤ ਸਿੰਘ ਸਿੱਧੂ ਦੇ ਖ਼ਾਸ ਮੰਨੇ ਜਾਂਦੇ ਨੇ, ਨਵਜੋਤ ਸਿੰਘ ਸਿੱਧੂ ਦਾ ਪੰਜਾਬ ਦੀ ਸਿਆਸਤ ਤੋਂ ਸਾਈਡ ਲਾਈਨ ਹੋਣ ਤੋਂ ਬਾਅਦ ਪਰਗਟ ਸਿੰਘ ਵੀ ਕਾਫ਼ੀ ਹੱਦ ਸਾਈਡ ਲਾਈਨ ਹੋ ਗਏ ਸਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਪੱਤਰ ਕਿਧਰੇ ਨਾ ਕਿਧਰੇ ਇਸੇ ਦਾ ਹੀ ਨਤੀਜਾ ਮੰਨਿਆ ਜਾ ਰਿਹਾ ਹੈ 

Trending news