'ਕੈਪਟਨ' ਨੂੰ ਉਮੀਦ, ਕੋਰੋਨਾ ਤੇ ਗਰਮੀ ਨਾਲ ਜੂਝਦੇ ਕਿਸਾਨਾਂ ਦੀਆਂ ਤਸਵੀਰਾਂ ਨਾਲ ਨੂੰ ਕੇਂਦਰ ਦਾ ਪਿਘਲੇਗਾ ਦਿਲ !

ਖੇਤੀਬਾੜੀ ਨੂੰ ਤਬਾਹੀ ਦੇ ਰਾਹ ਪਾਉਣ ਲਈ ਬਣਾਏ ਗਏ ਕਾਲੇ ਬਿੱਲਾਂ ਉਤੇ ਮੋਹਰ ਨਾ ਲਾਉਣ ਦੀ ਰਾਸ਼ਟਰਪਤੀ ਨੂੰ ਗੁਹਾਰ  

'ਕੈਪਟਨ' ਨੂੰ ਉਮੀਦ, ਕੋਰੋਨਾ ਤੇ ਗਰਮੀ ਨਾਲ ਜੂਝਦੇ ਕਿਸਾਨਾਂ ਦੀਆਂ ਤਸਵੀਰਾਂ ਨਾਲ ਨੂੰ ਕੇਂਦਰ ਦਾ ਪਿਘਲੇਗਾ ਦਿਲ !
'ਕੈਪਟਨ' ਨੂੰ ਉਮੀਦ, ਕੋਰੋਨਾ ਤੇ ਗਰਮੀ ਨਾਲ ਜੂਝਦੇ ਕਿਸਾਨਾਂ ਦੀਆਂ ਤਸਵੀਰਾਂ ਨਾਲ ਨੂੰ ਕੇਂਦਰ ਦਾ ਪਿਘਲੇਗਾ ਦਿਲ !

ਚੰਡੀਗੜ੍ਹ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਖੇਤੀਬਾੜੀ ਬਿੱਲਾਂ ਖਿਲਾਫ ਕੋਵਿਡ ਅਤੇ ਅੰਤਾਂ ਦੀ ਗਰਮੀ ਦੀ ਪਰਵਾਹ ਨਾ ਕਰਦੇ ਹੋਏ ਰੋਸ ਮੁਜ਼ਾਹਰਾ ਕਰਨ ਵਾਲੇ ਕਿਸਾਨਾਂ ਦਾ ਦਰਦ ਕੇਂਦਰ ਸਰਕਾਰ ਤੱਕ ਪੁੱਜੇਗਾ ਅਤੇ ਉਹ ਖੇਤੀਬਾੜੀ ਖੇਤਰ ਦੀ ਉਕਾ ਵੀ ਫਿਕਰ ਨਾ ਕਰਦੇ ਹੋਏ ਉਸ ਨੂੰ ਤਬਾਹੀ ਦੇ ਜਿਸ ਰਸਤੇ ਪਾਉਣ 'ਤੇ ਤੁਲੀ ਹੈ, ਉਸ ਤੋਂ ਗੁਰੇਜ਼ ਕਰੇਗੀ।

ਮੁੱਖ ਮੰਤਰੀ ਨੇ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਜੋ ਕਿ ਪੰਜਾਬ ਦੀ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ, ਨਾਲ ਜੁੜੇ ਕਿਸਾਨਾਂ ਦੀ ਹਾਲਤ ਉਤੇ ਗਹਿਰੀ ਚਿੰਤਾ ਜ਼ਾਹਰ ਕਰਦੇ ਹੋਏ ਅੱਗੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਬੁਰੀ ਮਾਨਸਿਕਤਾ ਨਾਲ ਤਿਆਰ ਕੀਤੇ ਗੈਰ ਸੰਵਿਧਾਨਕ ਖੇਤੀ ਕਾਨੂੰਨਾਂ ਨੇ ਕਿਸਾਨਾਂ ਨੂੰ ਹਾਸ਼ੀਏ ਵੱਲ ਧੱਕ ਦਿੱਤਾ ਹੈ ਜਿਸ ਕਾਰਨ ਉਹ ਕੋਵਿਡ ਮਹਾਂਮਾਰੀ ਦੇ ਦੌਰਾਨ ਸੜਕਾਂ ਉਤੇ ਆ ਕੇ ਆਪਣੀਆਂ ਜ਼ਿੰਦਗੀਆਂ ਖਤਰੇ ਵਿੱਚ ਪਾਉਣ। 

Watch Live Tv-