ਆਖਿਰ 39 ਮਹੀਨੇ 27 ਦਿਨ ਬਾਅਦ ਕਰੀਬ 400 ਸਮਾਰਟਫੋਨਾਂ ਦੀ ਵੱਜ ਹੀ ਗਈ ਘੰਟੀ
Advertisement

ਆਖਿਰ 39 ਮਹੀਨੇ 27 ਦਿਨ ਬਾਅਦ ਕਰੀਬ 400 ਸਮਾਰਟਫੋਨਾਂ ਦੀ ਵੱਜ ਹੀ ਗਈ ਘੰਟੀ

ਮਿਲੀ ਜਾਣਕਾਰੀ ਮੁਤਾਬਕ 39 ਮਹੀਨੇ 27 ਦਿਨ ਬਾਅਦ ਕੈਪਟਨ ਸਰਕਾਰ ਨੇ ਅੱਜ ਕਰੀਬ 400 ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖੁਦ 6 ਬੱਚਿਆਂ ਨੂੰ ਸਮਾਰਟਫੋਨ ਵੰਡੇ। 

ਆਖਿਰ 39 ਮਹੀਨੇ 27 ਦਿਨ ਬਾਅਦ ਕਰੀਬ 400 ਸਮਾਰਟਫੋਨਾਂ ਦੀ ਵੱਜ ਹੀ ਗਈ ਘੰਟੀ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਲ 2017 ਦੀਆਂ ਚੋਣਾਂ ਮੌਕੇ ਵਿਦਿਆਰਥੀਆਂ ਨੂੰ ਸਮਾਰਟਫੋਨ ਦਿੱਤੇ ਜਾਣ ਦਾ ਵਾਅਦਾ ਆਖਿਰਕਾਰ ਪੂਰਾ ਹੋ ਗਿਆ ਹੈ। ਯੂਥ ਦਿਵਸ ਮੌਕੇ ਕੈਪਟਨ ਨੇ ਨੌਜਵਾਨਾਂ ਨੂੰ ਸਮਾਰਟ ਫੋਨ ਵੰਡਣ ਦੀ ਸਕੀਮ ਦਾ ਆਗਾਜ਼ ਕਰਦਿਆਂ ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡ ਦਿੱਤੇ ਹਨ। ਸਕੀਮ ਦੀ ਸ਼ੁਰੂਆਤ ਕਰਨ ਲਈ ਵੱਡੇ ਇਕੱਠ ਤੋਂ ਗੁਰੇਜ਼ ਕਰਨ ਲਈ ਇਸ ਸਕੀਮ ਨੂੰ ਚੰਡੀਗੜ ਅਤੇ ਪੰਜਾਬ ਵਿੱਚ 26 ਵੱਖ-ਵੱਖ ਥਾਵਾਂ ਤੋਂ ਲਾਂਚ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ 39 ਮਹੀਨੇ 27 ਦਿਨ ਬਾਅਦ ਕੈਪਟਨ ਸਰਕਾਰ ਨੇ ਅੱਜ ਕਰੀਬ 400 ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖੁਦ 6 ਬੱਚਿਆਂ ਨੂੰ ਸਮਾਰਟਫੋਨ ਵੰਡੇ। 

ਤੁਹਾਨੂੰ ਦੱਸ ਦੇਈਏ ਕਿ ਸੂਬਾ ਸਰਕਾਰ ਨੇ 50,000 ਸਮਾਰਟ ਫੋਨਾਂ ਦੀ ਪਹਿਲੀ ਖੇਪ ਹਾਸਲ ਕਰ ਲਈ ਹੈ ਅਤੇ ਬਾਕੀ ਵੀ ਅਮਲ ਅਧੀਨ ਹਨ। ਹਾਲ ਹੀ ਵਿੱਚ ਮੰਤਰੀ ਮੰਡਲ ਨੇ ਪਹਿਲੇ ਪੜਾਅ ਵਿੱਚ ਸੂਬੇ ਦੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਸਾਰੇ ਲੜਕੇ ਤੇ ਲੜਕੀਆਂ ਨੂੰ ਸਮਾਰਟ ਫੋਨ ਦੇਣ ਦਾ ਫੈਸਲਾ ਕੀਤਾ ਹੈ। ਇਸ ਪੜਾਅ ਵਿੱਚ 1.75 ਲੱਖ ਫੋਨ ਦਿੱਤੇ ਜਾਣੇ ਹਨ।

ਜ਼ਿਕਰਯੋਗ ਹੈ ਕਿ ਕੈਪਟਨ ਵੱਲੋਂ ਕੀਤੇ ਗਏ ਇਸ ਵਾਅਦੇ ਨੂੰ ਪੂਰਾ ਹੁੰਦਿਆਂ ਕਰੀਬ 3 ਸਾਲ ਦਾ ਸਮਾਂ ਲੱਗ ਗਿਆ ਹੈ। ਜਿਸ ਦੌਰਾਨ ਕਈ ਵਾਰ ਇਸ ਮੁੱਦੇ 'ਤੇ ਉਹਨਾਂ ਨੂੰ ਵਿਰੋਧੀ ਪਾਰਟੀਆਂ ਨੇ ਘੇਰਿਆ ਤੇ ਖੂਬ ਤੰਜ ਕਸੇ। ਭਾਵੇ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰੀਏ ਜਾਂ ਆਮ ਆਦਮੀ ਪਾਰਟੀ ਦੀ,ਪੰਜਾਬ ਦੀ ਸਿਆਸਤ ਇਸ ਮੁੱਦੇ 'ਤੇ ਗਰਮਾਉਂਦੀ ਨਜ਼ਰ ਆਈ। 

ਹੁਣ ਤੱਕ ਕਿੰਨੀ ਵਾਰੀ ਮੋਬਾਈਲ ਦਾ ਵਾਅਦਾ ਕੀਤਾ ਗਿਆ 

ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕਈ ਵਾਰ ਮੋਬਾਈਲ ਫ਼ੋਨ ਵਿਦਿਆਰਥੀਆਂ ਨੂੰ ਦੇਣ ਦੀ ਤਰੀਕ ਤੈਅ ਕੀਤਾ ਗਈ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਭ ਤੋਂ ਪਹਿਲਾਂ 2018 ਦੀ ਦੀਵਾਲੀ ਤੱਕ ਮੋਬਾਈਲ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ ,ਜਦਕਿ 2019 ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਮੋਬਾਈਲ ਕੰਪਨੀ ਨਾਲ ਕਰਾਰ ਕਰਨ ਵੇਲੇ ਦਾਅਵਾ ਕੀਤਾ ਸੀ ਕਿ ਸਰਕਾਰ 26 ਜਨਵਰੀ 2020 ਨੂੰ ਵਿਦਿਆਰਥੀਆਂ ਨੂੰ ਮੋਬਾਈਲ ਫ਼ੋਨ ਵੰਡਣ ਦੀ ਸ਼ੁਰੂਆਤ ਕਰ ਦੇਵੇਗੀ ਪਰ ਉਹ ਵਾਅਦਾ ਅੱਜ ਵਫਾ ਹੋਇਆ। 

ਵਿਰੋਧੀ ਧਿਰਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ 53 ਲੱਖ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਸੀ, ਫਿਰ ਕੈਪਟਨ ਦਾ ਬਿਆਨ ਆਇਆ ਕਿ 10ਵੀ ਤੇ 12ਵੀ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਦਿੱਤੇ ਜਾਣਗੇ ਤੇ ਫਿਰ ਉਹਨਾਂ ਕਿਹਾ ਕਿ ਉਹਨਾਂ ਵਿਦਿਆਥੀਆਂ ਨੂੰ ਸਮਾਰਟਫੋਨ ਨਹੀਂ ਮਿਲਣਗੇ ਜਿਨ੍ਹਾਂ ਕੋਲ ਪਹਿਲਾਂ ਤੋਂ ਹੈ ਤੇ ਉਹ ਇਹ ਗਿਣਤੀ ਘਟ ਕੇ ਲਗਭਗ 2 ਲੱਖ 'ਤੇ ਆ ਗਏ ਹਨ। ਸਵਾਲ ਉੱਠਣੇ ਲਾਜ਼ਮੀ ਵੀ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਹਨਾਂ ਸਵਾਲਾਂ ਦੇ ਜਵਾਬ ਆਉਣ ਵਾਲੇ ਕਾਰਜ਼ਕਾਲ 'ਚ ਦੇ ਪਾਵੇਗੀ ਜਾਂ  ਫਿਰ ਵਿਰੋਧੀ ਮੁੜ ਤੋਂ ਕੈਪਟਨ ਸਰਕਾਰ ਨੂੰ ਘੇਰਨ ਦਾ ਮੌਕਾ ਲੱਭਣਗੇ। 

Watch Live Tv-

Trending news