ਗੁਰੂ ਘਰ ਮੱਥਾ ਟੇਕ ਕੇ ਕੈਪਟਨ ਨੇ ਕੀਤਾ ਨਵੀਂ ਜੰਗ ਦਾ ਐਲਾਨ, ਚੰਡੀਗੜ੍ਹ 'ਚ ਖੋਲਿਆ ਕਾਂਗਰਸ ਦਾ ਦਫਤਰ
Advertisement

ਗੁਰੂ ਘਰ ਮੱਥਾ ਟੇਕ ਕੇ ਕੈਪਟਨ ਨੇ ਕੀਤਾ ਨਵੀਂ ਜੰਗ ਦਾ ਐਲਾਨ, ਚੰਡੀਗੜ੍ਹ 'ਚ ਖੋਲਿਆ ਕਾਂਗਰਸ ਦਾ ਦਫਤਰ

ਕੈਪਟਨ ਨੇ ਦਾਅਵਾ ਕੀਤਾ ਕਿ ਪੰਜਾਬ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਕਈ ਕਾਂਗਰਸੀ ਆਗੂ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣਗੇ।

 

फोटो

ਨਿਤਿਕਾ ਮਹੇਸ਼ਵਰੀ/ ਚੰਡੀਗੜ੍ਹ- ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਸਿਆਸੀ ਪਾਰੀ ਦਾ ਆਗਾਜ਼ ਜੋਰ ਸ਼ੋਰ ਨਾਲ ਕਰ ਦਿੱਤਾ ਹੈ। ਅੱਜ ਸਵੇਰੇ ਰੱਬ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਗੁਰੂ ਘਰ ਤੋਂ ਅਸੀਸ ਲੈਕੇ ਕੈਪਟਨ ਨੇ ਆਪਣੀ ਪਾਰਟੀ ਦੇ ਮੁੱਖ ਦਫਤਰ ਦਾ ਉਦਘਾਟਨ ਕਰ ਦਿੱਤਾ ਹੈ।

ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਦਫ਼ਤਰ ਦਾ ਕਈ ਪੁਰਾਣੇ ਸਾਥੀਆਂ ਨਾਲ ਉਦਘਾਟਨ ਕੀਤਾ ।ਕੈਪਟਨ ਨੇ ਚੰਡੀਗੜ੍ਹ ਦੇ ਸੈਕਟਰ 9 ਡੀ ਵਿੱਚ ਪਾਰਟੀ ਦਾ ਮੁੱਖ ਦਫ਼ਤਰ ਬਣਾਇਆ ਹੈ। ਹੁਣ ਇੱਥੋਂ ਹੀ ਕੈਪਟਨ ਆਪਣੀ ਅਗਲੀ ਜੰਗ ਲੜਨਗੇ।

ਕੈਪਟਨ ਨੇ ਦਾਅਵਾ ਕੀਤਾ ਕਿ ਪੰਜਾਬ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਕਈ ਕਾਂਗਰਸੀ ਆਗੂ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣਗੇ। ਅੱਜ ਦੇ ਉਦਘਾਟਨੀ ਸਮਾਰੋਹ ਦੌਰਾਨ ਕੈਪਟਨ ਦੇ ਕਈ ਪੁਰਾਣੇ ਸਾਥੀ ਤੇ ਵੱਖ ਵੱਖ ਬੋਰਡਾਂ ਜਾਂ ਕਾਰਪੋਰੇਸ਼ਨਾਂ ਦੇ ਚੇਅਰਮੈਨ ਰਹੇ ਕਈ ਆਗੂ ਮੌਜੂਦ ਰਹੇ। ਉਦਘਾਟਨੀ ਸਮਾਰੋਹ ਵਿੱਚ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਤੇ ਕੈਪਟਨ ਦੇ ਹਮਾਇਤੀ ਕੌਂਸਲਰ ਵੀ ਪਹੁੰਚੇ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾਣਗੇ।ਕੈਪਟਨ ਨੇ ਇਸ ਮੌਕੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਗੱਲਬਾਤ ਰਾਹੀਂ ਮੁੱਦੇ ਸੁਲਝਾਉਣ ।ਕੈਪਟਨ ਨੇ ਇਸ ਮੌਕੇ ਚੰਨੀ ਸਰਕਾਰ ਨੂੰ ਵੀ ਵਧਦੇ ਭ੍ਰਿਸ਼ਟਾਚਾਰ ਦਾ ਹਵਾਲਾ ਦੇਕੇ ਘੇਰਿਆ। ਕੈਪਟਨ ਅਮਰਿੰਦਰ ਸਿੰਘ ਬੀਜੇਪੀ ਤੇ ਢੀਂਡਸਾ ਧੜੇ ਨਾਲ ਮਿਲ ਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਲੜਨਗੇ।

Trending news