ਪਾਪੜ ਵੇਚਣ ਵਾਲੇ ਗੁਰਸਿੱਖ ਬੱਚੇ ਨਾਲ ਕੈਪਟਨ ਨੇ ਕੀਤੀ ਗੱਲਬਾਤ, ਕਿਹਾ- ਅਜਿਹੀ ਸੋਚ ਵਾਲੇ ਬੱਚੇ ਹੀ ਪੰਜਾਬ ਦਾ ਭਵਿੱਖ ਨੇ

ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬੱਚੇ ਦਾ ਸਿਦਕ ਦੇਖ ਕੇ ਇਸ ਦੀ ਮਦਦ ਕਰਨ ਲਈ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕਰ ਦਿੱਤਾ

ਪਾਪੜ ਵੇਚਣ ਵਾਲੇ ਗੁਰਸਿੱਖ ਬੱਚੇ ਨਾਲ ਕੈਪਟਨ ਨੇ ਕੀਤੀ ਗੱਲਬਾਤ, ਕਿਹਾ- ਅਜਿਹੀ ਸੋਚ ਵਾਲੇ ਬੱਚੇ ਹੀ ਪੰਜਾਬ ਦਾ ਭਵਿੱਖ ਨੇ
ਫਾਈਲ ਫੋਟੋ

ਚੰਡੀਗੜ੍ਹ: ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿਚ ਇਕ ਗੁਰਸਿੱਖ ਬੱਚਾ ਸਾਈਕਲ ਤੇ ਪਾਪੜ ਵੇਚਣ ਦਾ ਕੰਮ ਕਰਦਾ ਸੀ। ਜਦੋਂ ਇਸ ਗੁਰਸਿੱਖ ਬੱਚੇ ਨੂੰ ਸੜਕ 'ਤੇ ਪਾਪੜ ਵੇਚਦਾ ਵੇਖ ਇਕ ਸਿੱਖ ਵਿਅਕਤੀ ਨੇ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਤਾਂ ਬੱਚੇ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਮਿਹਨਤ ਕਰ ਕੇ ਪੈਸੇ ਕਮਾਉਣ ਦੀ ਗੱਲ ਆਖੀ।

ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬੱਚੇ ਦਾ ਸਿਦਕ ਦੇਖ ਕੇ ਇਸ ਦੀ ਮਦਦ ਕਰਨ ਲਈ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕਰ ਦਿੱਤਾ ਤੇ ਹੁਣ ਇੱਕ ਫਿਰ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਸਿੱਖ ਬੱਚੇ ਨਾਲ ਗੱਲਬਾਤ ਕਰ ਉਸ ਦਾ ਹੌਂਸਲਾ ਵਧਾਇਆ ਹੈ।

ਉਹਨਾਂ ਆਪਣੇ ਟਵਿਟਰ ਅਕਾਊਂਟ 'ਤੇ ਗੁਰਸਿੱਖ ਬੱਚੇ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ 'ਅੰਮ੍ਰਿਤਸਰ ਦੇ ਪਿਆਰੇ ਬੱਚੇ ਮਨਪ੍ਰੀਤ ਸਿੰਘ ਨਾਲ ਗੱਲ ਕਰਕੇ ਮਨ ਨੂੰ ਬਹੁਤ ਖੁਸ਼ੀ ਹੋਈ। ਗੋਲਗੱਪੇ ਵੇਚ ਕੇ ਆਪਣਾ ਘਰ-ਬਾਰ ਚਲਾਉਣ ਤੇ ਸਾਦੇ ਪਰਿਵਾਰ ਤੋਂ ਹੋਣ ਦੇ ਬਾਵਜੂਦ ਉਸਨੇ ਅਣਜਾਨ ਵਿਅਕਤੀ ਵੱਲੋਂ ਦਿੱਤੇ ਜਾ ਰਹੇ ਉਸਦੀ ਕਮਾਈ ਤੋਂ ਵੱਧ ਪੈਸੇ ਲੈਣ ਤੋਂ ਮਨ੍ਹਾਂ ਕੀਤਾ ਤੇ ਕਿਹਾ ਕਿ ਉਹ ਹੱਕ-ਸੱਚ ਦੀ ਕਮਾਈ ‘ਚ ਵਿਸ਼ਵਾਸ ਰੱਖਦਾ ਹੈ ਤੇ ਮਨਪ੍ਰੀਤ ਦੀ ਇਸੇ ਗੱਲ ਨੇ ਮੇਰੇ ਦਿਲ ਨੂੰ ਟੁੰਬਿਆ। ਜਿਸ ਤੋਂ ਬਾਅਦ ਅਸੀਂ ਉਸਦੀ ਪੜ੍ਹਾਈ ਲਈ ਉਸਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਅਜਿਹੀ ਸੋਚ ਵਾਲੇ ਬੱਚੇ ਹੀ ਪੰਜਾਬ ਦਾ ਭਵਿੱਖ ਹਨ ਜੋ ਅੱਗੇ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ।'

ਤੁਹਾਨੂੰ ਦੱਸ ਦੇਈਏ ਕਿ ਮਨਪ੍ਰੀਤ ਵੱਡਾ ਹੋ ਕਿ ਪੁਲਿਸ ਇੰਸਪੈਕਟਰ ਬਣਨਾ ਚਾਹੁੰਦਾ ਹੈ ਤੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਜੋ ਮੰਗ ਕੇ ਖਾਂਦੇ ਹਨ ਆਪਣੀ ਮਿਹਨਤ ਕਰ ਕੇ ਖਾਣ। 

Watch Live Tv-