CBI ਵੱਲੋਂ ਪੰਜਾਬ ਦੇ 40 ਸ਼ਹਿਰਾਂ 'ਚ FCI ਗੋਦਾਮਾਂ 'ਤੇ ਸਭ ਤੋਂ ਵੱਡੀ ਰੇਡ,ਇਹ ਸੈਂਪਲ ਕੀਤੇ ਗਏ ਇਕੱਠਾ

ਪੰਜਾਬ ਦੇ  40 ਸ਼ਹਿਰਾਂ ਦੇ FCI,ਵੇਅਰਹਾਊਸ ਅਤੇ ਪਨਸਪ ਦੇ ਗੋਦਾਮਾਂ ਦੇ ਵਿਚ CBI ਦੇ ਵੱਲੋਂ ਰੇਡ ਕੀਤੀ ਗਈ ਹੈ. 

CBI ਵੱਲੋਂ ਪੰਜਾਬ ਦੇ 40 ਸ਼ਹਿਰਾਂ 'ਚ FCI ਗੋਦਾਮਾਂ 'ਤੇ ਸਭ ਤੋਂ ਵੱਡੀ ਰੇਡ,ਇਹ ਸੈਂਪਲ ਕੀਤੇ ਗਏ ਇਕੱਠਾ
ਪੰਜਾਬ ਦੇ 40 ਸ਼ਹਿਰਾਂ ਦੇ FCI,ਵੇਅਰਹਾਊਸ ਅਤੇ ਪਨਸਪ ਦੇ ਗੋਦਾਮਾਂ ਦੇ ਵਿਚ CBI ਦੇ ਵੱਲੋਂ ਰੇਡ ਕੀਤੀ ਗਈ ਹੈ.

ਭਾਰਤ ਸ਼ਰਮਾ/ਲੁਧਿਆਣਾ, ਰਾਜੇਸ਼ ਕਟਾਰੀਆ /ਫਿਰੋਜ਼ਪੁਰ : ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਐਫਸੀਆਈ ਦੇ ਗੋਦਾਮਾਂ ਦੇ ਵਿਚ ਸੀਬੀਆਈ ਦੀ ਰੇਡ ਕੀਤੀ ਗਈ. ਦੱਸਿਆ ਜਾ ਰਿਹਾ ਸੀ ਕਿ ਸੈਂਟਰ ਦੇ ਗੁਦਾਮਾਂ ਨੂੰ ਸੀਲ ਕਰਕੇ ਸ਼ੈਲਰਾਂ ਤੋਂ ਲਿਆ ਕੇ ਚਾਵਲ ਰੱਖੇ ਗਏ ਹਨ ਜਿਨ੍ਹਾਂ ਦੇ ਸੈਂਪਲ ਲਏ ਗਏ ਹਨ. ਪੰਜਾਬ ਦੇ ਫ਼ਿਰੋਜ਼ਪੁਰ ਲੁਧਿਆਣਾ ਫ਼ਾਜ਼ਿਲਕਾ ਸੰਗਰੂਰ ਮੋਗਾ ਪਟਿਆਲਾ ਫਰੀਦਕੋਟ ਮਾਨਸਾ ਸਣੇ 40 ਸ਼ਹਿਰਾਂ ਦੇ ਸੈਂਪਲ ਲੈ ਲਏ ਗਏ ਹਨ. 

ਖੰਨਾ ਦੇ ਐਫਸੀਆਈ, ਵੇਅਰ ਹਾਊਸ ਅਤੇ ਪਨਸਪ ਦੇ ਗੋਦਾਮਾਂ ਦੇ ਵਿਚੋਂ ਵੀ ਅੱਜ ਸੀਬੀਆਈ ਨੇ ਰੇਡ ਕੀਤੀ ਜਿਸ ਨੂੰ ਵੇਖ ਅਧਿਕਾਰੀਆਂ ਦੇ ਵਿਚਕਾਰ ਹੜਕੰਪ ਮੱਚ ਗਿਆ ਉੱਥੇ ਹੀ ਸ਼ੈਲਰ ਮਾਲਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਸੀ 

ਚੰਡੀਗੜ੍ਹ ਤੋਂ ਆਈ ਸੀ ਸੀ ਬੀ ਆਈ ਦੀ ਟੀਮ  
ਚੰਡੀਗੜ੍ਹ ਤੋਂ ਆਈ ਸੀਬੀਆਈ ਦੀ ਟੀਮ ਦੇ ਨਾਲ ਪੁਲਸ ਵੀ ਸੀ ਲੋਕਲ ਪੁਲਿਸ ਤੱਕ ਨੂੰ ਇਸ ਬਾਰੇ ਪਤਾ ਨਹੀਂ ਲੱਗਾ। ਰੇਡ ਦੇ ਦੌਰਾਨ ਟੀਮਾਂ ਨੇ ਜਿਥੇ ਸਟਾਕ ਚੈੱਕ ਕੀਤਾ ਉਥੇ ਹੀ ਰਿਕਾਰਡਜ਼ ਵੀ ਚੈੱਕ ਕੀਤੇ। ਟੀਮਾਂ ਨੇ ਗੋਦਾਮਾਂ ਦੇ ਵਿਚ ਸਟਾਕ ਦੇ ਸੈਂਪਲ ਵੀ ਲਏ ਹਨ.

ਟੀਮ ਲੀਡਰ ਨੇ ਰੇਡ ਦੇ ਬਾਰੇ ਜਾਣਕਾਰੀ ਦੇਣ ਤੋਂ ਕੀਤਾ  ਇਨਕਾਰ
 ਟੀਮ ਨੂੰ ਲੀਡ ਕਰ ਰਹੇ  ਡੀ ਐੱਸ ਪੀ ਬਲਬੀਰ ਸ਼ਰਮਾ ਨੇ ਰੇਡ ਦੇ ਬਾਰੇ ਜਾਣਕਾਰੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ. ਉਨ੍ਹਾਂ ਨੇ ਸਿਰਫ ਇੰਨਾ ਦੱਸਿਆ ਕਿ ਖੰਨਾ ਵਿੱਚ ਚਾਰ ਗੋਦਾਮ ਪਾਏ ਗਏ ਹਨ ਅਤੇ ਉਨ੍ਹਾਂ ਦਾ ਕੰਮ ਖਤਮ ਹੋ ਗਿਆ ਹੈ. ਡਿਟੇਲ ਦੇ ਵਿੱਚ ਚੰਡੀਗਡ਼੍ਹ ਆਫਿਸ ਤੋਂ ਹੀ ਪਤਾ ਲੱਗ ਸਕਦਾ ਹੈ.