ਕੋਰੋਨਾ ਦੇ ਕਹਿਣ ਤੋਂ ਬਾਅਦ ਚੰਡੀਗੜ੍ਹ 'ਚ ਮੁੜ ਲੱਗਿਆ ਕਰਫਿਊ,ਪਾਰਟੀ, ਰੈਸਟੋਰੈਂਟ ਸਮੇਤ ਪ੍ਰਸ਼ਾਸਨ ਨੇ ਲਏ 8 ਵੱਡੇ ਫ਼ੈਸਲੇ
Advertisement

ਕੋਰੋਨਾ ਦੇ ਕਹਿਣ ਤੋਂ ਬਾਅਦ ਚੰਡੀਗੜ੍ਹ 'ਚ ਮੁੜ ਲੱਗਿਆ ਕਰਫਿਊ,ਪਾਰਟੀ, ਰੈਸਟੋਰੈਂਟ ਸਮੇਤ ਪ੍ਰਸ਼ਾਸਨ ਨੇ ਲਏ 8 ਵੱਡੇ ਫ਼ੈਸਲੇ

ਚੰਡੀਗੜ੍ਹ ਵਿੱਚ 3062 ਕੋਰੋਨਾ ਦੇ ਐਕਟਿਵ ਮਰੀਜ਼ ਨੇ,ਲਗਾਤਾਰ ਤੇਜ਼ੀ ਨਾਲ ਫੈਲ ਰਰੇ ਕੋਰੋਨਾ ਦੇ ਮਾਮਲਿਆਂ ਦੀ ਵਜ੍ਹਾਂ ਕਰਕੇ ਪ੍ਰਸ਼ਾਸਨ ਨੇ ਫ਼ੈਸਲਾ ਲਿਆ ਹੈ

ਚੰਡੀਗੜ੍ਹ ਵਿੱਚ 3062 ਕੋਰੋਨਾ ਦੇ ਐਕਟਿਵ ਮਰੀਜ਼ ਨੇ,ਲਗਾਤਾਰ ਤੇਜ਼ੀ ਨਾਲ ਫੈਲ ਰਰੇ ਕੋਰੋਨਾ ਦੇ ਮਾਮਲਿਆਂ ਦੀ ਵਜ੍ਹਾਂ ਕਰਕੇ ਪ੍ਰਸ਼ਾਸਨ ਨੇ ਫ਼ੈਸਲਾ ਲਿਆ ਹੈ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਵਿੱਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਦੇ ਮਾਮਲਿਆਂ ਦੀ ਵਜ੍ਹਾਂ ਕਰਕੇ ਚੰਡੀਗੜ੍ਹ ਵਿੱਚ ਕੋਰੋਨਾ ਪੋਜ਼ੀਟਿਵ ਮਾਮਲਿਆਂ ਵਿੱਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ ਜਿਸ ਦੀ ਵਜ੍ਹਾਂ ਕਰਕੇ ਪ੍ਰਸ਼ਾਸਨ ਨੇ ਕਈ ਵੱਡੇ ਫ਼ੈਸਲੇ ਲਏ ਨੇ, ਸਭ ਤੋਂ ਅਹਿਮ ਫ਼ੈਸਲਾ  ਰਾਤ 10 ਵਜੇ ਤੋਂ ਸਵੇਰ 5 ਵਜੇ ਤੱਕ ਨਾਈਟ ਕਰਫਿਊ ਲਗਾਉਣ ਦਾ ਹੈ ਇਸ ਤੋਂ ਇਲਾਵਾ ਰੈਸਟੋਰੈਂਟ, ਪਾਰਟੀਆਂ ਵੀਕਐਂਡ ਕਰਫਿਊ ਨੂੰ ਲੈਕੇ ਵੀ ਅਹਿਮ ਫ਼ੈਸਲੇ ਲਏ ਗਏ ਨੇ   

ਚੰਡੀਗੜ੍ਹ ਵਾਰ ਰੂਮ ਵਿੱਚ ਵੱਡੇ ਫ਼ੈਸਲੇ 

1. ਨਾਈਟ ਕਰਫ਼ਿਊ ਦੌਰਾਨ ਰਾਤ 10 ਵਜੇ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਪਾਰਟੀ, ਵਿਆਹ ਸਮਾਗਮ, ਸਮਾਜਿਕ ਇਕੱਠ 'ਤੇ ਰੋਕ ਲਗਾਈ ਗਈ 
2 ਰਾਤ 10 ਵਜੇ ਤੋਂ ਬਾਅਦ ਰੈਸਟੋਰੈਂਟ ਪੂਰੀ ਤਰ੍ਹਾਂ ਨਾਲ ਬੰਦ ਰਹਿਣਗੇ   
3.ਹਾਲਾਤ ਨਹੀਂ ਸੁਧਰੇ ਤਾਂ ਵੀਕਐਂਡ ਕਰਫਿਊ   'ਤੇ ਵਿਚਾਰ ਕੀਤਾ ਜਾਵੇਗਾ 
4.  ਜ਼ਰੂਰਤ ਪੈਣ 'ਤੇ ਰੋਜ਼ਾਨਾ ਲੱਗਣ ਵਾਲੀ ਆਪਣੀ ਮੰਡੀ ਨੂੰ ਬੰਦ ਕਰਨ ਦਾ ਫ਼ੈਸਲਾ ਲਇਆ ਜਾਵੇਗਾ
5. ਨਗਰ ਨਿਗਮ ਦੇ ਕਮਿਸ਼ਨ ਨੇ ਦੱਸਿਆ ਕੀ ਸੈਨੇਟਾਇਜੇਸ਼ਨ ਦੇ ਲਈ 52 ਟੀਮ ਬਣਾਇਆ ਗਈਆਂ ਨੇ 
6. ਕੋਰੋਨਾ ਪੋਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਆਏ 15 ਲੋਕਾਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ  
7. ਚੰਡੀਗੜ੍ਹ ਵਿੱਚ 28 ਨਵੇਂ ਮਾਇਕਰੋ ਕੰਟੇਨਮੈਂਟ ਜ਼ੋਨ ਬਣਾਏ ਗਏ ਨੇ 

ਚੰਡੀਗੜ੍ਹ  ਦੇ ਪ੍ਰਸ਼ਾਸਨ ਵੀਪੀ ਸਿੰਘ ਬਦਨੌਰ ਨਾਲ ਵਾਰ ਰੂਮ ਵਿੱਚ ਹੋਈ ਮੀਟਿੰਗ ਦੌਰਾਨ PGI ਚੰਡੀਗੜ੍ਹ ਨੇ ਦੱਸਿਆ 17 ਹਜ਼ਾਰ ਕੋਵਿਡ ਸੈਂਪਲ ਲਏ ਗਏ ਨੇ, ਜਿੰਨਾਂ ਵਿੱਚੋਂ 1900 ਕੋਰੋਨਾ ਪੋਜ਼ੀਟਿਵ ਆਏ ਨੇ, ਸ਼ਹਿਰ ਵਿੱਚ ਪੋਜ਼ੀਟਿਵ ਰੇਟ 11 ਫ਼ੀਸਦੀ ਹੈ,  ਪੀਜੀਆਈ ਚੰਡੀਗੜ੍ਹ ਵਿੱਚ 170 ਕੋਰੋਨਾ ਪੋਜ਼ੀਟਿਵ ਮਰੀਜ਼ ਦਾਖ਼ਲ ਨੇ 50 ਫ਼ੀਸਦੀ ਪੰਜਾਬ, 25 ਫ਼ੀਸਦੀ ਚੰਡੀਗੜ੍ਹ ਦੇ ਨੇ ਜਦਕਿ ਬਾਕੀ ਦੂਜੇ ਸੂਬਿਆਂ ਤੋਂ ਦਾਖ਼ਲ ਨੇ, ਪੰਜਾਬ ਵਿੱਚ ਮੁਹਾਲੀ ਕੋਰੋਨਾ ਦਾ ਸਭ ਤੋਂ ਵੱਡਾ ਹੌਟ-ਸਪੌਟ ਬਣ ਚੁੱਕਾ ਹੈ, ਤੇਜੀ ਨਾਲ ਰਹੇ ਮਾਮਲਿਆਂ ਦੀ ਵਜ੍ਹਾਂ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅਲਰਟ 'ਤੇ ਹੋ ਗਇਆ ਹੈ  

 

 

Trending news