ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਦੇ ਮਾਂ-ਪਿਓ ਲਈ ਫ਼ੀਸ ਨੂੰ ਲੈਕੇ ਇਹ ਵੱਡੀ ਖ਼ਬਰ
Advertisement

ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਦੇ ਮਾਂ-ਪਿਓ ਲਈ ਫ਼ੀਸ ਨੂੰ ਲੈਕੇ ਇਹ ਵੱਡੀ ਖ਼ਬਰ

 ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਦੇ ਮਾਂ-ਪਿਓ ਲਈ ਫ਼ੀਸ ਨੂੰ ਲੈਕੇ ਇਹ ਵੱਡੀ ਖ਼ਬਰ

 ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਦੇ ਮਾਂ-ਪਿਓ ਲਈ ਫ਼ੀਸ ਨੂੰ ਲੈਕੇ ਇਹ ਵੱਡੀ ਖ਼ਬਰ

 ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ :  ਕੋਰੋਨਾ ਦੀ ਵਜ੍ਹਾਂ ਅਤੇ ਚੰਡੀਗੜ੍ਹ ਵਿੱਚ ਕਰਫ਼ਿਊ ਲੱਗਿਆ ਹੋਇਆ ਸੀ ਜਿਸ ਦੀ ਵਜ੍ਹਾਂ ਕਰਕੇ ਕਈ ਲੋਕਾਂ ਨੂੰ ਤਨਖ਼ਾਹ ਨਹੀਂ ਮਿਲ ਰਹੀ ਸੀ, ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਦੀ ਤਕਲੀਫ਼ ਨੂੰ ਸਮਝ ਦੇ ਹੋਏ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੇ ਮਾਂ-ਪਿਓ ਦੀ ਅਪੀਲ 'ਤੇ  ਲਾਕਡਾਊਨ ਤੱਕ ਪ੍ਰਾਈਵੇਟ ਸਕੂਲਾਂ ਨੂੰ ਫ਼ੀਸ ਨਾ ਮੰਗਣ ਦੇ ਨਿਰਦੇਸ਼ ਦਿੱਤੇ ਸਨ ਜਿਸ ਦੇ ਖ਼ਿਲਾਫ਼ ਚੰਡੀਗੜ੍ਹ ਪ੍ਰਾਈਵੇਟ ਸਕੂਲ ਜਥੇਬੰਦੀਆਂ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ, ਹਾਈਕੋਰਟ ਨੇ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਸੀ, ਜਵਾਬ ਦਾਖ਼ਲ ਕਰਨ ਤੋਂ ਪਹਿਲਾਂ ਹੀ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਫ਼ੈਸਲੇ ਨੂੰ ਬਦਲਿਆ ਹੈ  

ਕਿੰਨੀ ਫ਼ੀਸ ਜਮਾ ਕਰਵਾਉਣ ਦੇ ਨਿਰਦੇਸ਼ 

ਚੰਡੀਗੜ੍ਹ ਸਿੱਖਿਆ ਵਿਭਾਗ ਨੇ ਪ੍ਰਾਈਵੇਟ ਸਕੂਲ ਵਿੱਚ ਪੜਾਈ ਕਰ ਰਹੇ ਬੱਚਿਆਂ ਦੇ ਮਾਂ-ਪਿਓ ਨੂੰ
ਅਪ੍ਰੈਲ ਅਤੇ ਮਈ ਮਹੀਨੇ ਦੀ ਟਿਊਸ਼ਨ ਫ਼ੀਸ ਦੇਣ ਦੇ ਨਿਰਦੇਸ਼ ਦਿੱਤੇ ਨੇ, ਅਭਿਭਾਵਕਾਂ ਨੂੰ ਇਹ ਫ਼ੀਸ 31 ਮਈ ਤੱਕ ਜਮਾਂ ਕਰਵਾਉਣੀ ਹੋਵੇਗੀ, ਇਸ ਦੇ ਨਾਲ ਸਿੱਖਿਆ ਵਿਭਾਗ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕੀ ਮਾਂ-ਪਿਓ ਨੂੰ 3 ਮਹੀਨੇ ਦੀ ਫ਼ੀਸ ਜਮਾਂ ਕਰਵਾਉਣ ਦੀ ਥਾਂ ਇੱਕ-ਇੱਕ ਮਹੀਨੇ ਦੀ ਫ਼ੀਸ ਜਮਾਂ ਕਰਨੀ ਹੋਵੇਗੀ,ਵਿਭਾਗ ਨੇ ਪ੍ਰਾਈਵੇਟ ਸਕੂਲਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਇਸ ਦੌਰਾਨ ਸਕੂਲ ਆਨ ਲਾਈਨ ਕਲਾਸਾਂ ਜਾਰੀ ਰੱਖਣਗੇ ਜੇਕਰ ਕੋਈ ਮਾਂ-ਪਿਓ ਫ਼ੀਸ ਨਹੀਂ ਦੇ ਸਕਣਗੇ ਤਾਂ ਬੱਚੇ ਦਾ ਨਾਂ ਨਹੀਂ ਕੱਟਿਆ ਜਾਵੇਗਾ, ਸਿੱਖਿਆ ਵਿਭਾਗ ਨੇ  ਸਾਰੇ ਸਕੂਲਾਂ ਨੂੰ ਅਧਿਆਪਕਾਂ ਅਤੇ ਸਕੂਲ ਵਿੱਚ ਕੰਮ ਕਰਨ ਵਾਲੇ ਪ੍ਰਸ਼ਾਸਨਿਕ ਮੁਲਾਜ਼ਮਾਂ ਨੂੰ ਸਮੇਂ 'ਤੇ ਤਨਖ਼ਾਹ ਦੇਣੀ ਹੋਵੇਗੀ,ਮੰਨਿਆ ਜਾ ਰਿਹਾ ਕੀ ਸਿੱਖਿਆ ਵਿਭਾਗ ਦੇ ਫ਼ੀਸ ਦੇਣ ਦੇ ਨਿਰਦੇਸ਼ਾਂ ਤੋਂ ਪਹਿਲਾਂ ਹੀ ਜ਼ਿਆਦਾਤਰ ਅਭਿਭਾਵਕ ਬੱਚਿਆਂ ਦੀ ਫ਼ੀਸ ਜਮਾਂ ਕਰ ਚੁੱਕੇ ਸਨ 

ਪੰਜਾਬ ਅਤੇ ਹਰਿਆਣਾ ਨੇ ਵੀ ਬਦਲਿਆ ਸੀ ਫ਼ੈਸਲਾ

ਚੰਡੀਗੜ੍ਹ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਵੀ ਆਪਣਾ ਫ਼ੈਸਲਾ ਦਿੱਲੀ ਹਾਈਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਬਦਲਿਆ ਸੀ, ਦਿੱਲੀ ਹਾਈਕੋਰਟ ਨੇ ਪ੍ਰਾਈਵੇਟ ਸਕੂਲਾਂ ਦੀ ਫ਼ੀਸ ਲੈਣ ਦੀ ਮੰਗ ਨੂੰ ਜਾਇਜ਼ ਕਰਾਰ ਦਿੱਤਾ ਸੀ ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਅਭਿਭਾਵਕਾਂ ਨੂੰ ਕਿਹਾ ਸੀ ਕੀ ਉਹ ਟਿਊਸ਼ਨ ਫ਼ੀਸ ਦੇਣ, ਇਸ ਦੇ ਨਾਲ ਦੋਵੇਂ ਸੂਬਾ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਸਨ ਕੀ ਉਹ ਇਸ ਤੋਂ ਇਲਾਵਾ ਹੋਰ ਕੋਈ ਫ਼ੰਡ ਨਹੀਂ ਲੈ ਸਕਦੇ ਨੇ, ਸਰਕਾਰ ਨੇ ਪ੍ਰਾਈਵੇਟ ਸਕੂਲਾਂ 'ਤੇ ਇਸ ਸਾਲ ਫ਼ੀਸ ਵਧਾਉਣ 'ਤੇ ਵੀ ਰੋਕ ਲੱਗਾ ਦਿੱਤੀ ਸੀ  

 

 

Trending news