'ਗੁਰੂ' ਦੀ ਤਾਜਪੋਸ਼ੀ ਸਮਾਗਮ 'ਤੇ ਕੋਰੋਨਾ ਨਿਯਮਾਂ ਦੀਆਂ ਉੱਡਈਆਂ ਧੱਜੀਆਂ, ਚੰਡੀਗੜ੍ਹ ਪੁਲਿਸ ਨੇ ਕੀਤੀ ਕਰਵਾਈ

ਬੀਤੇ ਦਿਨੀਂ ਚੰਡੀਗੜ੍ਹ ਚ ਪੰਜਾਬ ਭਵਨ ਵਿਖੇ ਨਵਜੋਤ ਸਿੰਘ ਸਿੱਧੂ ਦੇ ਅਹੁਦਾ ਸੰਭਾਲ ਸਮਾਗਮ ਵਿਚ ਪੰਜਾਬ ਭਰ ਤੋਂ ਆਏ ਕਿਸੇ ਵੀ ਕਾਂਗਰਸੀ ਵਰਕਰ ਨੇ ਮਾਸਕ ਨਹੀਂ ਪਾਇਆ ਸੀ ਤੇ ਨਾ ਹੀ ਸਮਾਜਿਕ ਦੂਰੀ ਬਣਾਈ ਸੀ। ਇੱਥੋਂ ਤੱਕ ਕਿ ਮੰਚ 'ਤੇ ਬੈਠੇ ਜਿੰਨੇ ਹੀ ਲੀਡਰ ਸੀ, ਉਨ੍ਹਾਂ ਵਿਚੋਂ ਵੀ ਇਕ ਜਾਂ ਦੋ ਨੂੰ ਛੱਡ ਕੇ ਕਿਸੇ ਵੀ ਲੀਡਰ ਨੇ ਮਾਸਕ ਨਹੀਂ ਪਾਇਆ ਸੀ। ਦੂਜੇ

'ਗੁਰੂ' ਦੀ ਤਾਜਪੋਸ਼ੀ ਸਮਾਗਮ 'ਤੇ ਕੋਰੋਨਾ ਨਿਯਮਾਂ ਦੀਆਂ ਉੱਡਈਆਂ ਧੱਜੀਆਂ, ਚੰਡੀਗੜ੍ਹ ਪੁਲਿਸ ਨੇ ਕੀਤੀ ਕਰਵਾਈ

ਚੰਡੀਗੜ੍ਹ: ਬੀਤੇ ਦਿਨੀਂ ਚੰਡੀਗੜ੍ਹ ਚ ਪੰਜਾਬ ਭਵਨ ਵਿਖੇ ਨਵਜੋਤ ਸਿੰਘ ਸਿੱਧੂ ਦੇ ਅਹੁਦਾ ਸੰਭਾਲ ਸਮਾਗਮ ਵਿਚ ਪੰਜਾਬ ਭਰ ਤੋਂ ਆਏ ਕਿਸੇ ਵੀ ਕਾਂਗਰਸੀ ਵਰਕਰ ਨੇ ਮਾਸਕ ਨਹੀਂ ਪਾਇਆ ਸੀ ਤੇ ਨਾ ਹੀ ਸਮਾਜਿਕ ਦੂਰੀ ਬਣਾਈ ਸੀ। ਇੱਥੋਂ ਤੱਕ ਕਿ ਮੰਚ 'ਤੇ ਬੈਠੇ ਜਿੰਨੇ ਹੀ ਲੀਡਰ ਸੀ, ਉਨ੍ਹਾਂ ਵਿਚੋਂ ਵੀ ਇਕ ਜਾਂ ਦੋ ਨੂੰ ਛੱਡ ਕੇ ਕਿਸੇ ਵੀ ਲੀਡਰ ਨੇ ਮਾਸਕ ਨਹੀਂ ਪਾਇਆ ਸੀ।

ਦੂਜੇ ਪਾਸੇ ਪੁਲਿਸ ਨੇ ਪੂਰੇ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 11 ਥਾਣੇ ਵਿੱਚ ਪੰਜਾਬ ਭਰ ਤੋਂ ਆਏ ਅਣਪਛਾਤੇ ਲੋਕਾਂ ਦੇ ਖਿਲਾਫ਼ ਆਈ.ਪੀ.ਸੀ ਦੀ ਧਾਰਾ 188 ਅਤੇ 51B ਦੇ ਤਹਿਤ ਐਫ.ਆਈ.ਆਰ ਨੰਬਰ 100 ਦਰਜ ਕੀਤੀ ਹੈ। ਐਫ.ਆਈ.ਆਰ ਵਿਚ ਕਿਹਾ ਗਿਆ ਕਿ ਸਕੱਤਰ 15 ਪੰਜਾਬ ਭਵਨ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਲੋਕਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੋਵਿਡ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਜਿਸ ਵਿੱਚ ਕੋਈ ਸਮਾਜਿਕ ਦੂਰੀ ਨਹੀਂ ਸੀ ਤੇ ਨਾ ਹੀ ਕਿਸੇ ਨੇ ਮਾਸਕ ਪਾਇਆ ਸੀ, ਅਜਿਹਾ ਕਰਕੇ ਉਨ੍ਹਾਂ ਨੇ ਡਿਸਟ੍ਰਿਕ ਮੈਜਿਸਟ੍ਰੇਟ ਚੰਡੀਗੜ੍ਹ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ।