ਕਦੋਂ ਮਿਲਣਗੇ ਵਿਦਿਆਰਥੀਆਂ ਨੂੰ ਮੋਬਾਈਲ ? CM ਕੈਪਟਨ ਵੱਲੋਂ ਜਾਰੀ ਇਸ ਨਵੀਂ ਟਾਈਮ ਲਾਈਨ ਨੂੰ ਜਾਣੋ
Advertisement

ਕਦੋਂ ਮਿਲਣਗੇ ਵਿਦਿਆਰਥੀਆਂ ਨੂੰ ਮੋਬਾਈਲ ? CM ਕੈਪਟਨ ਵੱਲੋਂ ਜਾਰੀ ਇਸ ਨਵੀਂ ਟਾਈਮ ਲਾਈਨ ਨੂੰ ਜਾਣੋ

 ਮੁੱਖ ਮੰਤਰੀ ਨੇ ਕਿਹਾ ਜਲਦ ਮੋਬਾਈਲ ਫੋਨ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ 

 ਮੁੱਖ ਮੰਤਰੀ ਨੇ ਕਿਹਾ ਜਲਦ ਮੋਬਾਈਲ ਫੋਨ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ

ਚੰਡੀਗੜ੍ਹ :  2017 ਵਿੱਚ ਕਾਂਗਰਸ ਸਰਕਾਰ ਨੇ ਵਿਦਿਆਰਥੀਆਂ ਨੂੰ ਮੋਬਾਈਲ ਫ਼ੋਨ ਦੇਣ ਦਾ ਸਭ ਤੋਂ ਵੱਡਾ ਵਾਅਦਾ ਕੀਤਾ ਸੀ, ਪਰ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਸਭ ਤੋਂ ਪਹਿਲਾਂ ਇਸ ਦਾ ਦਾਇਰਾ ਸੀਮਿਤ ਕੀਤਾ ਫ਼ਿਰ ਇੱਕ  ਤੋਂ ਬਾਅਦ ਇੱਕ  ਮੋਬਾਈਲ ਦੇਣ ਦੀ ਤਰੀਕ ਮੁਕੱਰਰ ਕੀਤੀ ਪਰ ਹੁਣ ਤੱਕ ਮੋਬਾਈਲ ਵਿਦਿਆਰਥੀਆਂ ਦੇ ਹੱਥ ਵਿੱਚ ਨਹੀਂ ਆਇਆ ਹੈ, ਸਾਢੇ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਮੁੜ ਤੋਂ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਹੈ ਕਿ ਜਲਦ ਹੀ ਵਿਦਿਆਰਥੀਆਂ ਨੂੰ ਮੋਬਾਈਲ ਫ਼ੋਨ ਦਿੱਤੇ ਜਾਣਗੇ, ਉਨ੍ਹਾਂ ਕਿਹਾ ਜਿਸ ਪ੍ਰਾਈਵੇਟ ਕੰਪਨੀ ਨਾਲ ਸਰਕਾਰ ਨੇ ਕਰਾਰ ਕੀਤਾ ਸੀ ਉਨ੍ਹਾਂ ਵੱਲੋਂ 50 ਹਜ਼ਾਰ ਦਾ ਆਰਡਰ ਪੂਰਾ ਕਰ ਲਿਆ ਹੈ ਅਤੇ ਜਲਦ ਹੀ 1 ਲੱਖ ਮੋਬਾਈਨ ਵੰਡੇ ਜਾਣਗੇ, ਪਰ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕੋਰੋਨਾ ਦੀ ਵਜ੍ਹਾਂ ਕਰਕੇ ਹਾਲਾਤ ਖ਼ਰਾਬ ਨੇ ਇਸ ਲਈ ਮੋਬਾਈਲ ਕਿਵੇਂ ਕੰਪਨੀ ਤੋਂ ਲੈਣੇ ਨੇ  ਅਤੇ ਕਿਵੇਂ ਵੰਡੇ ਜਾਣੇ ਨੇ ਇਸ ਬਾਰੇ ਸਰਕਾਰ ਜਲਦ ਹੀ ਫ਼ੈਸਲਾ ਲਵੇਗੀ

ਮੋਬਾਈਲ ਦੀ  ਚੀਨੀ ਮਸ਼ੀਨਰੀ 'ਤੇ ਇਤਰਾਜ਼

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਸ ਕੰਪਨੀ ਨੂੰ ਪੰਜਾਬ ਸਰਕਾਰ ਵੱਲੋਂ ਮੋਬਾਈਲ ਫ਼ੋਨ ਦਾ ਆਰਡਰ ਕੀਤਾ ਗਿਆ ਸੀ ਉਹ ਭਾਰਤੀ ਕੰਪਨੀ ਹੈ ਪਰ ਜੇਕਰ ਉਸ ਵਿੱਚ ਚੀਨੀ ਤਕਨੀਕ ਦੀ ਵਰਤੋਂ ਹੋਈ ਤਾਂ ਉਹ ਮੁੜ ਤੋਂ ਇਸ 'ਤੇ ਵਿਚਾਰ ਕਰ ਸਕਦੇ ਨੇ ਉਨ੍ਹਾਂ ਸਾਫ਼ ਕੀਤਾ ਕਿ ਚੀਨੀ ਕੋਈ ਵੀ ਚੀਜ਼ ਉਨ੍ਹਾਂ ਦੀ ਸਰਕਾਰ ਨੂੰ ਮਨਜ਼ੂਰ ਨਹੀਂ ਹੈ

ਹੁਣ ਤੱਕ ਕਿੰਨੀ ਵਾਰੀ ਮੋਬਾਈਲ ਦਾ ਵਾਅਦਾ ਕੀਤਾ ਗਿਆ 

ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕਈ ਵਾਰ ਮੋਬਾਈਲ ਫ਼ੋਨ ਵਿਦਿਆਰਥੀਆਂ ਨੂੰ ਦੇਣ ਦੀ ਤਰੀਕ ਤੈਅ ਕੀਤਾ ਗਈ, ਪਰ ਹੁਣ ਤੱਕ ਵਾਅਦਾ ਵਫ਼ਾ ਨਹੀਂ ਹੋ ਸਕਿਆ ਹੈ,  ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਭ ਤੋਂ ਪਹਿਲਾਂ 2018 ਦੀ ਦੀਵਾਲੀ ਤੱਕ ਮੋਬਾਈਲ ਫ਼ੋਨ ਦੇਣ ਦਾ ਵਾਅਦਾ ਕੀਤਾ  ਸੀ ਪਰ 2019 ਅਤੇ ਹੁਣ 2020 ਦੀ ਦੀਵਾਲੀ ਆ ਰਹੀ ਹੈ ਪਰ ਵਾਅਦਾ ਪੂਰਾ ਨਹੀਂ ਹੋ ਸਕਿਆ ਹੈ,ਜਦਕਿ 2019 ਵਿੱਚ 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਮੋਬਾਈਲ ਕੰਪਨੀ ਨਾਲ ਕਰਾਰ ਕਰਨ ਵੇਲੇ ਦਾਅਵਾ ਕੀਤਾ ਸੀ ਕਿ ਸਰਕਾਰ 26 ਜਨਵਰੀ 2020 ਨੂੰ ਵਿਦਿਆਰਥੀਆਂ ਨੂੰ ਮੋਬਾਈਲ ਫ਼ੋਨ ਵੰਡਣ ਦੀ ਸ਼ੁਰੂਆਤ  ਕਰ ਦੇਵੇਗੀ ਪਰ ਹੁਣ ਤੱਕ ਕਿਸੇ ਵੀ ਵਿਦਿਆਰਥੀ ਨੂੰ ਮੋਬਾਈਨ ਨਹੀਂ ਮਿਲਿਆ ਹੈ

 

 

 

Trending news