ਕੀ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਸਰਕਾਰ 'ਚ ਵਾਪਸੀ ? CM ਕੈਪਟਨ ਦਾ ਇਹ ਬਿਆਨ ਜ਼ਰੂਰ ਜਾਣੋ

ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀ NRI ਵਿੰਗ ਨੂੰ ਕੀਤਾ ਸੀ ਸੰਬੋਧਨ 

ਕੀ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਸਰਕਾਰ 'ਚ  ਵਾਪਸੀ ? CM ਕੈਪਟਨ ਦਾ ਇਹ ਬਿਆਨ ਜ਼ਰੂਰ ਜਾਣੋ
ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀ NRI ਵਿੰਗ ਨੂੰ ਕੀਤਾ ਸੀ ਸੰਬੋਧਨ

ਚੰਡੀਗੜ੍ਹ : ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਕਾਂਗਰਸ ਦੀ NRI ਵਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਇੱਕ ਵਾਰ ਮੁੜ ਤੋਂ ਪੰਜਾਬ ਦੀ ਸਿਆਸਤ ਵਿੱਚ ਐਕਟਿਵ ਹੋਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਨੇ,ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਨੂੰ ਸਿੱਧੇ-ਸਿੱਧੇ ਕਈ ਮੁੱਦਿਆਂ 'ਤੇ ਘੇਰਿਆ,ਪਰ ਆਪਣੀ ਸਰਕਾਰ 'ਤੇ ਕੋਈ ਹਮਲਾ ਨਹੀਂ ਕੀਤਾ, ਸਿਰਫ਼ ਸਰਕਾਰ ਵਿੱਚ ਰਹਿਣ ਦੌਰਾਨ ਆਪਣੇ ਕੰਮ-ਕਾਜ ਕਰਨ ਦੇ ਤਰੀਕੇ ਬਾਰੇ ਜ਼ਰੂਰ ਜਾਣਕਾਰੀ ਦਿੱਤੀ, ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਕਿ ਤਰ੍ਹਾਂ ਸਥਾਨਕ ਸਰਕਾਰਾ ਬਾਰੇ ਮੰਤਰਾਲੇ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਅਤੇ ਆਪਣੇ ਵੱਲੋਂ ਬਣਾਈ ਗਈ  ਮਾਇਨਿੰਗ ਪਾਲਿਸੀ ਬਾਰੇ ਜਾਣਕਾਰੀ ਦਿੱਤੀ, ਨਵਜੋਤ ਸਿੰਘ ਸਿੱਧੂ ਵੱਲੋਂ ਮੁੜ ਤੋਂ ਸਰਗਰਮ ਹੋਣ ਬਾਰੇ ਅਤੇ ਪਾਰਟੀ ਦੇ ਨਾਲ ਸਰਕਾਰ ਵਿੱਚ ਅਹਿਮ ਅਹੁਦੇ ਬਾਰੇ  ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਗੇਂਦ ਹਾਈਕਮਾਨ ਦੇ ਪਾਲੇ ਵਿੱਚ ਪਾ ਦਿੱਤੀ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ 'ਤੇ ਕੀ ਕਿਹਾ ?

ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਦੀ  NRI ਵਿੰਗ ਨੂੰ ਕੀਤੇ  ਗਏ ਸੰਬੋਧਨ ਬਾਰੇ ਜਦੋਂ ਸੀਐੱਮ ਕੈਪਟਨ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਸਿੱਧੂ ਪਹਿਲੇ ਬੁਲਾਰੇ ਨਹੀਂ ਉਨ੍ਹਾਂ ਤੋਂ ਪਹਿਲਾਂ ਵੀ 121 ਬੁਲਾਰੇ ਇਸੇ ਤਰ੍ਹਾਂ ਸੰਬੋਧਨ ਕਰ ਚੁੱਕੇ ਨੇ, ਕੈਪਟਨ ਤੋਂ ਜਦੋਂ ਸਿੱਧੂ ਦੀ ਪਾਰਟੀ ਜਾਂ ਸਰਕਾਰ ਵਿੱਚ ਆਉਣ ਵਾਲੇ ਦਿਨਾਂ ਦੇ ਅੰਦਰ ਰੋਲ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਸਿੱਧੂ ਹੁਣ ਵੀ ਕਾਂਗਰਸ ਦੇ ਮੈਂਬਰ ਨੇ ਅਤੇ ਜੇਕਰ ਉਹ ਪਾਰਟੀ ਜਾਂ ਫਿਰ ਸਰਕਾਰ ਵਿੱਚ ਕੋਈ ਅਹੁਦਾ ਚਾਉਂਦੇ ਨੇ ਤਾਂ ਉਸ ਦਾ ਫ਼ੈਸਲਾ ਕੌਮੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕਰਨਗੇ, ਮੁੱਖ ਮੰਤਰੀ ਨੇ ਆਉਣ ਵਾਲੇ ਦਿਨਾਂ ਵਿੱਚ ਕੈਬਨਿਟ ਵਿੱਚ ਫ਼ੇਰਬਦਲ ਦੀਆਂ ਅਟਕਨਾਂ ਵੀ ਖ਼ਾਰਿਜ ਕਰ ਦਿੱਤੀਆਂ ਉਨ੍ਹਾਂ ਕਿਹਾ ਕੈਬਨਿਟ ਮੰਤਰੀ ਚੰਗਾ ਕੰਮ ਕਰ ਰਹੇ ਨੇ ਅਤੇ ਕੋਰੋਨਾ ਲੌਕਡਾਊਨ ਦੌਰਾਨ ਉਹ ਕੰਮ-ਕਾਜ ਵਿੱਚ ਕੋਈ ਖਲਨ ਨਹੀਂ ਪਾਉਣਾ ਚਾਉਂਦੇ ਨੇ