ਪ੍ਰਸਾਂਤ ਕਿਸ਼ੋਰ ਦੀ ਕਾਂਗਰਸੀ ਵਿਧਾਇਕਾਂ ਨਾਲ ਬੈਠਕ ਤੋਂ ਬਾਅਦ CM ਕੈਪਟਨ ਨੇ ਹੁਣੇ-ਹੁਣੇ ਕਰ ਦਿੱਤਾ ਵੱਡਾ ਐਲਾਨ

ਮੁੱਖ ਮੰਤਰੀ ਕੈਪਟਨ ਨੇ C-VOTER ਦੇ ਸਰਵੇ ਨੂੰ ਕਰ ਦਿੱਤਾ ਖ਼ਾਰਜ,ਕਿਹਾ ਇਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੇਡ ਸਰਵੇਂ ਹੈ,2017 ਵਰਗਾ ਹੀ ਆਪ ਦਾ 2022 ਵਿੱਚ ਹਾਲ ਹੋਵੇਗਾ        

ਪ੍ਰਸਾਂਤ ਕਿਸ਼ੋਰ ਦੀ ਕਾਂਗਰਸੀ ਵਿਧਾਇਕਾਂ ਨਾਲ ਬੈਠਕ ਤੋਂ ਬਾਅਦ CM ਕੈਪਟਨ ਨੇ ਹੁਣੇ-ਹੁਣੇ ਕਰ ਦਿੱਤਾ ਵੱਡਾ ਐਲਾਨ
ਮੁੱਖ ਮੰਤਰੀ ਕੈਪਟਨ ਨੇ C-VOTER ਦੇ ਸਰਵੇ ਨੂੰ ਕਰ ਦਿੱਤਾ ਖ਼ਾਰਜ,ਕਿਹਾ ਇਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੇਡ ਸਰਵੇਂ ਹੈ,2017 ਵਰਗਾ ਹੀ ਆਪ ਦਾ 2022 ਵਿੱਚ ਹਾਲ ਹੋਵੇਗਾ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ  : 2022 ਦੀ ਚੋਣ ਜੰਗ ਦੇ ਲਈ ਆਪ,ਅਕਾਲੀ ਦਲ ਅਤੇ ਕਾਂਗਰਸ ਤਿੰਨੋ ਹੀ ਰਣਨੀਤੀ ਬਣਾ ਰਹੇ ਨੇ, ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਪਹਿਲੇ ਗੇੜ ਵਿੱਚ 31 ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਕੀਤੀ ਤਾਂ ਸ਼ਾਮ ਹੁੰਦੇ-ਹੁੰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰ ਦਿੱਤਾ ਵੱਡਾ ਐਲਾਨ

2022 ਦੀ ਚੋਣ ਜੰਗ ਦੇ ਲਈ ਕੈਪਟਨ ਦਾ ਵੱਡਾ ਐਲਾਨ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2022 ਦੀ ਜੰਗ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ, ਉਨ੍ਹਾਂ ਕਿਹਾ ਕੀ ਮੈਨੂੰ ਸਰਕਾਰ ਚਲਾਉਣ ਵੇਲੇ ਮਿਲੇ ਤਜਰਬੇ 'ਤੇ ਪੂਰਾ ਭਰੋਸਾ ਹੈ ਅਤੇ 2022  ਦੀ ਚੋਣ ਜੰਗ ਵਿੱਚ ਇਹ ਵੱਡੀ ਮਦਦ ਕਰੇਗਾ, ਕੈਪਟਨ ਦਾ ਇਹ ਬਿਆਨ ਪ੍ਰਸਾਂਤ ਕਿਸ਼ੋਰ ਦੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ, ਕਿਉਂਕਿ ਇਸ ਬਿਆਨ ਦੇ ਜ਼ਰੀਏ CM ਕੈਪਟਨ  ਇੱਕ ਤੀਰ ਨਾਲ ਤਿੰਨ ਨਿਸ਼ਾਨੇ ਲੱਗਾ ਰਹੇ ਨੇ, ਪਹਿਲਾਂ ਨਿਸ਼ਾਨਾ ਆਪ ਦੇ C-VOTER ਸਰਵੇ ਨੂੰ ਲੈਕੇ ਕੀਤੇ ਦਾਅਵੇ 'ਤੇ ਸੀ, ਦੂਜਾ ਕਾਂਗਰਸ ਹਾਈਕਮਾਨ ਨੂੰ ਇਹ ਦੱਸਣਾ ਕੀ 2022 ਦੀ ਸੀਐੱਮ ਦੀ ਰੇਸ ਲਈ ਉਹ ਤਿਆਰ ਨੇ ਅਤੇ ਤੀਜਾ ਨਵਜੋਤ ਸਿੰਘ ਸਿੱਧੂ ਨੂੰ ਇਹ ਸੁਨੇਹਾ ਦੇਣਾ ਕੀ ਜੇਕਰ 2022 ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਮੁੱਖ ਮੰਤਰੀ ਦੇ ਲਈ ਉਹ ਆਪਣੀ ਦਾਅਵੇਦਾਰੀ ਮਜ਼ਬੂਤੀ ਨਾਲ ਪੇਸ਼ ਕਰਨਗੇ, C-VOTER ਦੇ ਸਰਵੇ ਨੂੰ ਲੈਕੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਉਤਸ਼ਾਹਿਤ ਹੈ ਅਤੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਦਾ ਇਹ ਬਿਆਨ ਕਿਧਰੇ ਨਾ ਕਿਧਰੇ ਕਾਂਗਰਸ ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਬਣਾਈ ਗਈ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ  

ਕੈਪਟਨ ਦਾ ਕੇਜਰੀਵਾਲ 'ਤੇ ਨਿਸ਼ਾਨਾ
 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ C-VOTER ਦੇ ਸਰਵੇਂ ਨੂੰ ਅਰਵਿੰਦ ਕੇਜਰੀਵਾਲ ਦਾ ਪੇਡ ਸਰਵੇ ਦੱਸਿਆ ਹੈ, ਉਨ੍ਹਾਂ ਕਿਹਾ ਆਪ ਕੋਲ ਇਸ ਕੰਮ ਦੇ ਲਈ ਬਹੁਤ ਬਜਟ ਹੈ ਉਹ ਕੁੱਝ ਵੀ ਕਰ ਸਕਦੇ ਨੇ,ਕੈਪਟਨ ਨੇ ਕਿਹਾ ਕੇਜਰੀਵਾਲ ਦੀ ਪਾਰਟੀ ਪੰਜਾਬ ਲਈ ਕੋਈ ਰੁਤਬਾ ਨਹੀਂ ਹੈ ਅਤੇ 2017 ਵਿੱਚ ਇਸੇ ਸਰਵੇਂ ਨੇ ਆਪ ਨੂੰ 100 ਸੀਟਾਂ ਦਿੱਤੀਆਂ ਸਨ ਅਤੇ ਜਦੋਂ ਆਏ ਤਾਂ ਆਪ ਦੀ ਬੁਰੀ ਹਾਰ ਹੋਈ 2022 ਵਿੱਚ ਵੀ ਕੈਪਟਨ ਨੇ ਕਿਹਾ ਆਪ ਦਾ ਇਹ ਹੀ ਹਾਲ ਹੋਵੇਗਾ, ਕੈਪਟਨ ਨੇ ਅਕਾਲੀ ਦਲ ਨੂੰ ਵੀ ਘੇਰਿਆ

ਕੈਪਟਨ ਦਾ ਅਕਾਲੀ ਦਲ 'ਤੇ ਨਿਸ਼ਾਨਾ
 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੀ ਉਨ੍ਹਾਂ ਦੀ ਸਰਕਾਰ ਨੇ 84 ਫ਼ੀਸਦੀ ਕੰਮ 4 ਸਾਲ ਵਿੱਚ ਪੂਰੇ ਕੀਤੇ ਨੇ ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਰਫ਼ 30 ਫ਼ੀਸਦੀ ਹੀ ਵਾਅਦੇ ਪੂਰੇ ਕੀਤੇ ਨੇ, ਉਨ੍ਹਾਂ ਕਿਹਾ ਕੀ ਕੇਜਰੀਵਾਲ ਲੋਕਾਂ ਨੂੰ ਨੌਕਰੀ ਦਾ ਵਾਅਦਾ ਕਰਦਾ ਹੈ ਜ਼ਰਾ ਦਿੱਲੀ ਦਾ ਹਾਲ ਵੇਖ ਲੈਣ, ਮੁੱਖ ਮੰਤਰੀ ਕੈਪਟਨ ਨੇ  ਅਕਾਲੀਆਂ ਨੂੰ ਵੀ ਘੇਰਿਆ, ਉਨ੍ਹਾਂ ਕਿਹਾ ਅਕਾਲੀ ਦਲ ਕਈ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਪ੍ਰਕਾਸ਼ ਸਿੰਘ ਬਾਦਲ ਇਸ ਹਾਲਾਤ ਵਿੱਚ ਨਹੀਂ ਨੇ ਕੀ ਉਹ ਪਾਰਟੀ ਦੀ ਅਗਵਾਈ ਕਰ ਸਕਣ, ਬੀਜੇਪੀ ਦਾ ਪੰਜਾਬ ਵਿੱਚ ਕੋਈ ਵਜੂਦ ਨਹੀਂ ਹੈ, ਲੋਕਾਂ ਉਨ੍ਹਾਂ ਨਾਲ ਗੁੱਸੇ ਵਿੱਚ ਨੇ