CM ਕੈਪਟਨ ਨੇ ਦੱਸਿਆ ਕਦੋਂ ਸਿੱਧੂ ਨੂੰ ਕੈਬਨਿਟ ਵਿੱਚ ਮਿਲੇਗੀ ਥਾਂ, ਤਾਂ ਮਿਸਿਜ ਸਿੱਧੂ ਦਾ ਆਇਆ ਇਹ ਬਿਆਨ
Advertisement

CM ਕੈਪਟਨ ਨੇ ਦੱਸਿਆ ਕਦੋਂ ਸਿੱਧੂ ਨੂੰ ਕੈਬਨਿਟ ਵਿੱਚ ਮਿਲੇਗੀ ਥਾਂ, ਤਾਂ ਮਿਸਿਜ ਸਿੱਧੂ ਦਾ ਆਇਆ ਇਹ ਬਿਆਨ

ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਬੁੱਧਵਾਰ ਨੂੰ ਚਾਹ ਦੇ ਮੀਟਿੰਗ ਹੋਈ ਸੀ ਜਿਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਲਾਸਾ ਕੀਤਾ ਹੈ 

ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਬੁੱਧਵਾਰ ਨੂੰ ਚਾਹ ਦੇ ਮੀਟਿੰਗ ਹੋਈ ਸੀ ਜਿਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਲਾਸਾ ਕੀਤਾ ਹੈ

ਜਗਦੀਪ ਸੰਧੂ / ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਬੁੱਧਵਾਰ ਨੂੰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਚਾਹ 'ਤੇ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਇੱਕ ਤਸਵੀਰ ਸਾਹਮਣੇ ਆਈ ਸੀ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੀ ਪਿੱਠ 'ਤੇ ਹੱਥ ਰੱਖਿਆ ਸੀ, ਤਸਵੀਰ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਪਾਈ ਅਤੇ ਲਿਖਿਆ ਸੀ ਤਸਵੀਰ ਹਜ਼ਾਰਾਂ ਸ਼ਬਦਾਂ ਦਾ ਜਵਾਬ ਹੈ, ਪਰ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ  4 ਸਾਲ ਪੂਰੇ ਹੋਣ  'ਤੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕੀ ਸਿੱਧੂ ਕਦੋਂ ਕੈਬਨਿਟ ਵਿੱਚ ਸ਼ਾਮਲ ਹੋਣਗੇ 

CM ਕੈਪਟਨ ਨੇ ਦੱਸਿਆ ਕਦੋਂ ਸਿੱਧੂ ਸਰਕਾਰ ਵਿੱਚ ਸ਼ਾਮਲ ਹੋਣਗੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕੀ ਚਾਹ 'ਤੇ ਸਿੱਧੂ ਨਾਲ ਮੁਲਾਕਾਤ ਬਹੁਤ ਹੀ ਚੰਗੀ ਰਹੀ,ਉਨ੍ਹਾਂ ਕਿਹਾ ਕੀ ਸਿੱਧੂ 2 ਸਾਲ ਦੀ ਉਮਰ ਦੇ ਸਨ  ਤਾਂ ਤੋਂ ਉਹ ਉਨ੍ਹਾਂ ਨੂੰ ਜਾਣ ਦੇ ਨੇ, ਸੀੱਐਮ ਕੈਪਟਨ ਨੇ ਕਿਹਾ ਹਰ ਕੋਈ  ਸਿੱਧੂ ਨੂੰ ਪੰਜਾਬ ਸਰਕਾਰ ਦੀ ਟੀਮ ਦਾ ਹਿੱਸਾ ਬਣਾਉਣਾ ਚਾਉਂਦਾ, ਇਸ ਬਾਰੇ ਸਿੱਧੂ ਨਾਲ ਉਨ੍ਹਾਂ ਨੇ ਗੱਲ ਵੀ ਕੀਤੀ ਸੀ ਪਰ ਨਵਜੋਤ ਸਿੱਧੂ ਨੇ ਥੋੜਾਂ ਸਮਾਂ ਮੰਗਿਆ ਹੈ,ਉਨ੍ਹਾਂ ਨੂੰ ਉਮੀਦ ਹੈ ਕੀ ਨਵਜੋਤ ਸਿੰਘ ਸਿੱਧੂ ਜ਼ਰੂਰ ਪੰਜਾਬ ਸਰਕਾਰ ਦਾ ਹਿੱਸਾ ਬਣਨਗੇ, ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਪਟੀ ਐਡੀਟਰ ਜਗਦੀਪ ਸੰਧੂ ਨੇ  ਜਦੋਂ ਸੀਐੱਮ ਕੈਪਟਨ ਨੂੰ ਪੁੱਛਿਆ ਕੀ ਸਿੱਧੂ ਦੇ ਡਿਪਟੀ ਸੀਐੱਮ ਅਤੇ ਪਾਰਟੀ ਪ੍ਰਧਾਨ ਦਾ ਅਹੁਦਾ ਮੰਗਣ ਦੀਆਂ ਖ਼ਬਰਾਂ ਆ ਰਹੀ ਨੇ ਤਾਂ ਉਨ੍ਹਾਂ ਕਿਹਾ ਕੀ ਇਹ ਤਾਂ ਹਾਈਕਮਾਨ ਤੈਅ ਕਰੇਗੀ, ਉਧਰ ਨਵਜੋਤ ਕੌਰ ਸਿੱਧੂ ਦਾ ਵੀ ਕੈਪਟਨ ਸਿੱਧੂ ਦੀ ਚਾਹ 'ਤੇ ਹੋਈ ਮੁਲਾਕਾਤ 'ਤੇ ਵੱਡਾ ਬਿਆਨ ਸਾਹਮਣੇ ਆਇਆ ਹੈ  

ਨਵਜੋਤ ਕੌਰ ਸਿੱਧੂ ਦਾ ਬਿਆਨ 

ਚਾਹ ਤੋਂ ਬਾਅਦ ਹਾਲਾਂਕਿ ਨਵਜੋਤ ਸਿੰਘ ਸਿੱਧੂ ਦਾ ਬਿਆਨ ਨਹੀਂ ਆਇਆ ਹੈ, ਜਾਗਰਨ ਵਿੱਚ ਛਪੀ ਖ਼ਬਰ ਮੁਤਾਬਿਕ  ਮਿਸਿਜ ਸਿੱਧੂ ਨੇ ਜ਼ਰੂਰ ਨਵਜੋਤ ਸਿੰਘ  ਸਿੱਧੂ ਦੇ ਮਨ ਦੀ ਗੱਲ ਦੱਸੀ ਹੈ, ਉਨ੍ਹਾਂ ਨੇ ਕਿਹਾ ਕੀ ਸਿੱਧੂ ਨੂੰ ਅਹੁਦੇ ਦੀ ਜ਼ਰੂਰਤ ਨਹੀਂ ਹੈ, 1 ਸਾਲ ਸਰਕਾਰ ਦਾ ਸਮਾਂ ਬੱਚਿਆ ਹੈ ਇਸ ਦੌਰਾਨ ਕੋਈ ਵੀ ਆਪਣੀ ਪਰਫਾਰਮੈਂਸ ਨਹੀਂ ਵਿਖਾ ਸਕਦਾ ਹੈ, ਮਿਸਿਜ ਸਿੱਧੂ ਦਾ ਇਹ ਬਿਆਨ ਸਾਫ਼ੀ ਕੁੱਝ ਇਸ਼ਾਰਾ ਕਰ ਰਿਹਾ ਹੈ ਕਿ ਮਾਮਲਾ ਕੈਬਨਿਟ 'ਤੇ ਨਹੀਂ ਬਲਕਿ ਕਿਸੇ ਹੋਰ ਅਹੁਦੇ 'ਤੇ ਫਸਿਆ ਹੈ 
 

 

 

Trending news