ਪੰਜਾਬ ਸਰਕਾਰ ਦੇ ਪਿੰਡਾਂ ਨੂੰ ਸਮਾਰਟ ਬਣਾਉਣ ਦੇ ਦਾਅਵੇ ਖੋਖਲੇ,ਇਸ ਪਿੰਡ ਦੀਆਂ ਤਸਵੀਰਾਂ ਚੁੱਕ ਰਹੀਆਂ ਨੇ ਦਾਵਿਆਂ 'ਤੇ ਵੱਡੇ ਸਵਾਲ

ਪੰਜਾਬ ਸਰਕਾਰ ਬੇਸ਼ੱਕ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਹੈ ਪਰ ਪਿੰਡਾਂ ਦੇ ਲੋਕਾਂ ਕਿਸ ਤਰ੍ਹਾਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ, ਇਸ ਦੀ ਤਾਜ਼ਾ ਮਿਸਾਲ ਰੂਪਨਗਰ ਜ਼ਿਲ੍ਹੇ ਦੇ ਪਿੰਡ ਬਿੱਲਪੁਰ ਤੋਂ ਦੇਖਣ ਨੂੰ ਮਿਲਦੀ ਹੈ। ਨੂਰਪੁਰ ਬੇਦੀ ਬਲਾਕ ਦੇ ਇਸ ਪਿੰਡ ਵਿਚ ਪਿਛਲੇ 7 ਸਾਲਾਂ ਤੋਂ ਪ

ਪੰਜਾਬ ਸਰਕਾਰ ਦੇ ਪਿੰਡਾਂ ਨੂੰ ਸਮਾਰਟ ਬਣਾਉਣ ਦੇ ਦਾਅਵੇ ਖੋਖਲੇ,ਇਸ ਪਿੰਡ ਦੀਆਂ ਤਸਵੀਰਾਂ ਚੁੱਕ ਰਹੀਆਂ ਨੇ ਦਾਵਿਆਂ 'ਤੇ ਵੱਡੇ ਸਵਾਲ

ਬਿਮਲ ਸ਼ਰਮਾ/ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਸਰਕਾਰ ਬੇਸ਼ੱਕ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਹੈ ਪਰ ਪਿੰਡਾਂ ਦੇ ਲੋਕਾਂ ਕਿਸ ਤਰ੍ਹਾਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ, ਇਸ ਦੀ ਤਾਜ਼ਾ ਮਿਸਾਲ ਰੂਪਨਗਰ ਜ਼ਿਲ੍ਹੇ ਦੇ ਪਿੰਡ ਬਿੱਲਪੁਰ ਤੋਂ ਦੇਖਣ ਨੂੰ ਮਿਲਦੀ ਹੈ। ਨੂਰਪੁਰ ਬੇਦੀ ਬਲਾਕ ਦੇ ਇਸ ਪਿੰਡ ਵਿਚ ਪਿਛਲੇ 7 ਸਾਲਾਂ ਤੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਪਿੰਡ ਦੀਆਂ ਗਲੀਆਂ ਵਿਚ ਗੋਡੇ ਗੋਡੇ ਪਾਣੀ ਖੜ੍ਹਾ ਰਹਿੰਦਾ ਹੈ। ਜੋ ਕਿ ਬਿਮਾਰੀਆਂ ਦਾ ਕਾਰਨ ਬਣਦਾ ਜਾ ਰਿਹਾ ਹੈ। 

ਇੱਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਹੈ ਦੂਸਰੇ ਪਾਸੇ ਪਿੰਡਾਂ ਦੇ ਲੋਕ ਬਿਮਾਰੀਆਂ ਦੇ ਵਿਚ ਜੀਣ ਨੂੰ ਮਜਬੂਰ ਹਨ । ਰੂਪਨਗਰ ਜ਼ਿਲ੍ਹੇ ਦੇ ਪਿੰਡ ਬਿੱਲਪੂਰ ਦੇ ਲੋਕ ਪਿਛਲੇ ਸੱਤ ਸਾਲਾਂ ਤੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਤੋਂ ਨਿਕਲਣ ਲਈ ਮਜਬੂਰ ਹਨ । ਪਿੰਡ ਦੀਆਂ ਗਲੀਆਂ ਵਿੱਚ ਖੜ੍ਹਾ ਇਹ ਗੰਦਾ ਪਾਣੀ ਪਿੰਡ ਦੇ ਲੋਕਾਂ ਨੂੰ ਬਿਮਾਰੀਆਂ ਲਈ ਦਾਵਤ ਦੇ ਰਿਹਾ ਹੈ । ਪਿੰਡ ਦੀਆਂ ਗਲੀਆਂ ਵਿੱਚ ਖੜਾ ਗੰਦਾ ਪਾਣੀ ਆਸ ਪਾਸ ਦੇ ਘਰਾਂ ਦਾ ਹੀ ਪਾਣੀ ਹੈ । ਕਿਉਂਕਿ ਘਰਾਂ ਦੇ ਪਾਣੀ ਦੀ ਕੋਈ ਨਿਕਾਸੀ ਨਹੀਂ ਹੈ ਤੇ ਇਹ ਘਰਾਂ ਚੋਂ ਨਿਕਲ ਕੇ ਪਾਣੀ ਪਿੰਡ ਦੀਆਂ ਗਲੀਆਂ ਵਿੱਚ ਖੜ੍ਹਾ ਹੋ ਜਾਂਦਾ ਹੈ ।

ਗਲੀਆਂ ਵਿਚ ਖੜੇ ਇਸ ਦੂਸ਼ਿਤ ਪਾਣੀ ਤੋਂ ਬੜੇ ਹੀ ਭੈੜੀ ਬੋਅ ਆਉਂਦੀ ਹੈ । ਅਗਰ ਇਸ ਖੜੇ ਪਾਣੀ ਵਿੱਚ ਮੱਛਰ ਪੈਦਾ ਹੋ ਗਿਆ ਤਾਂ ਬਿਮਾਰੀ ਫੈਲ ਸਕਦੀ ਹੈ । ਇਸ ਬਾਰੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸੱਤ ਸਾਲਾਂ ਤੋਂ ਇਸ ਸਮੱਸਿਆ ਨੂੰ ਲੈ ਕੇ ਅਧਿਕਾਰੀਆਂ , ਹਲਕਾ ਵਿਧਾਇਕ ਨੂੰ ਮਿਲ ਚੁੱਕੇ ਹਨ ਮਗਰ ਕਿਸੇ ਨੇ ਵੀ ਇਸ ਸਮੱਸਿਆ ਦਾ ਹੱਲ ਨਹੀਂ ਕਰਵਾਇਆ । ਪਿੰਡ ਦੇ ਸਰਪੰਚ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਫੰਡ ਨਾ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੋ ਪਾਇਆ

ਇਸ ਬਾਰੇ ਇਲਾਕੇ ਦੇ ਐਸਡੀਐਮ ਕਨੂ ਗਰਗ ਵੱਲੋਂ ਇਸ ਸਮੱਸਿਆ ਨੂੰ ਜਲਦ ਹੱਲ ਕਰਵਾਉਣ ਦੀ ਗੱਲ ਕਹਿ ਗਈ ਹੈ.

WATCH LIVE TV