ਪ੍ਰਸ਼ਾਂਤ ਕਿਸ਼ੋਰ AAP ਨਾਲ ਨਹੀਂ ਸਾਡੇ ਨਾਲ,ਕੈਪਟਨ ਦਾ ਦਾਅਵਾ,2022 'ਚ ਲੜਾਂਗਾ ਚੋਣ,ਅਗਵਾਈ ਦਾ ਫ਼ੈਸਲਾ ਹਾਈਕਮਾਂਡ ਕਰੇਗੀ
Advertisement

ਪ੍ਰਸ਼ਾਂਤ ਕਿਸ਼ੋਰ AAP ਨਾਲ ਨਹੀਂ ਸਾਡੇ ਨਾਲ,ਕੈਪਟਨ ਦਾ ਦਾਅਵਾ,2022 'ਚ ਲੜਾਂਗਾ ਚੋਣ,ਅਗਵਾਈ ਦਾ ਫ਼ੈਸਲਾ ਹਾਈਕਮਾਂਡ ਕਰੇਗੀ

 2022 ਦੀ ਚੋਣਾਂ ਨੂੰ ਲੈਕੇ CM ਕੈਪਟਨ ਦਾ ਵੱਡਾ ਬਿਆਨ

 2022 ਦੀ ਚੋਣਾਂ ਨੂੰ ਲੈਕੇ CM ਕੈਪਟਨ ਦਾ ਵੱਡਾ ਬਿਆਨ

 ਕੁਲਵੀਰ ਦੀਵਾਨ/ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਵੀਡੀਓ ਕਾਨਫਰੰਸ ਦੇ ਜ਼ਰੀਏ 2022 ਦੀ ਸਿਆਸੀ ਜੰਗ ਨੂੰ ਲੈਕੇ ਆਪਣੀ ਅਤੇ ਪਾਰਟੀ ਦੀ ਰਣਨੀਤੀ 'ਤੇ ਵੱਡੇ ਬਿਆਨ ਦਿੱਤੇ ਨੇ, ਸਭ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਮੁੜ ਤੋਂ ਸਾਫ਼ ਕੀਤਾ ਕਿ 2022 ਵਿੱਚ ਉਹ ਮੁੜ ਤੋਂ ਇੱਕ ਵਾਰ ਸਿਆਸੀ ਅਖਾੜੇ  ਵਿੱਚ ਉਤਰਨਗੇ, ਪਰ ਨਾਲ ਹੀ ਉਨ੍ਹਾਂ ਸਾਫ਼ ਕੀਤਾ ਕਿ ਪਾਰਟੀ ਨੂੰ ਲੀਡ ਕੌਣ ਕਰੇਗਾ ਇਸ ਦਾ ਫ਼ੈਸਲਾ ਪਾਰਟੀ ਦੀ ਕੌਮੀ ਪ੍ਰਧਾਨ ਹੀ ਕਰਨਗੇ, ਮੁੱਖ ਮੰਤਰੀ ਨੇ ਕਿਹਾ 2017 ਦੀ ਚੋਣ ਨੂੰ ਉਨ੍ਹਾਂ ਨੇ ਆਪਣੀ ਅਖ਼ੀਰਲੀ ਚੋਣ ਦੱਸਿਆ ਸੀ ਪਰ ਆਪਣੀ ਪਾਰਟੀ ਆਗੂਆਂ ਨਾਲ ਚਰਚਾ ਤੋਂ ਬਾਅਦ ਉਨ੍ਹਾਂ ਨੇ ਮੁੜ ਤੋਂ 2022 ਵਿੱਚ ਚੋਣ ਲੜਨ ਦਾ ਫ਼ੈਸਲਾ ਲਿਆ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਵੱਲੋਂ 2022 ਦੇ ਲਈ ਕਾਂਗਰਸ ਦੇ ਕੈਂਪੇਨਿੰਗ ਨਾ ਕਰਨ ਦੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪ੍ਰਸਾਂਤ ਕਿਸ਼ੋਰ ਨਾਲ ਗੱਲਬਾਤ ਹੋਈ ਹੈ ਉਨ੍ਹਾਂ  ਦਾ ਕਾਂਗਰਸ ਨੂੰ ਲੈਕੇ ਪੋਜ਼ੀਟਿਵ ਰੁੱਖ ਸੀ 

ਪ੍ਰਸ਼ਾਂਤ ਕਿਸ਼ੋਰ ਆਪ ਨਾਲ ਨਹੀਂ ਜਾਣਗੇ : ਕੈਪਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਨ੍ਹਾਂ ਨੇ ਪਾਰਟੀ ਹਾਈਕਮਾਨ ਸੋਨੀਆ ਗਾਂਧੀ ਨਾਲ 2022 ਦੇ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਮੁੜ ਤੋਂ ਕਾਂਗਰਸ ਦੀ ਕੈਂਪੇਨਿੰਗ ਨਾਲ ਜੋੜਨ ਬਾਰੇ ਇਜਾਜ਼ਤ ਮੰਗੀ ਸੀ, ਪਾਰਟੀ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਇਸ 'ਤੇ ਫ਼ੈਸਲਾ ਲੈਣ ਦਾ ਅਧਿਕਾਰ ਦਿੱਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ 80 ਵਿਧਾਇਕਾਂ ਤੋਂ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਨਾਲ ਮੁੜ ਤੋਂ ਜੋੜਨ ਬਾਰੇ ਰਾਏ ਮੰਗੀ, 55 ਵਿਧਾਇਕਾਂ ਨੇ ਇਸ 'ਤੇ ਸਹਿਮਤੀ ਜਤਾਈ ਹੈ, ਮੁੱਖ ਮੰਤਰੀ ਨੇ ਕਿਹਾ ਪਾਰਟੀ ਪੱਧਰ 'ਤੇ ਸਲਾਹ ਲੈਣ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ਾਂਤ ਕਿਸ਼ੋਰ ਨਾਲ 2022 ਦੇ ਲਈ ਮੁੜ ਤੋਂ ਪੰਜਾਬ ਕਾਂਗਰਸ ਨਾਲ ਜੁੜਨ ਦੀ ਗੱਲ ਕੀਤੀ ਸੀ, ਜਿਸ 'ਤੇ ਪ੍ਰਸ਼ਾਂਤ ਕਿਸ਼ੋਰ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪ੍ਰਸ਼ਾਂਤ ਕਿਸ਼ੋਰ ਨੇ ਉਨ੍ਹਾਂ ਨੂੰ ਕਿਹਾ ਕਿ ਮੁੜ ਤੋਂ ਪੰਜਾਬ ਵਿੱਚ ਕਾਂਗਰਸ ਦੀ ਮਦਦ ਕਰਨ ਵਿੱਚ ਉਨ੍ਹਾਂ ਨੂੰ ਖ਼ੁਸ਼ੀ ਮਿਲੇਗੀ, ਕੈਪਟਨ ਅਮਰਿੰਦਰ ਸਿੰਘ ਨੇ  ਕਿਹਾ ਕਿ ਜਦੋਂ ਉਨ੍ਹਾਂ ਨੇ ਕੁੱਝ ਲੋਕਾਂ ਤੋਂ ਪ੍ਰਸ਼ਾਂਤ ਕਿਸ਼ੋਰ ਵੱਲੋਂ ਕਾਂਗਰਸ ਦੀ ਕੈਂਪੇਨਿੰਗ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰਨ ਦੀ ਖ਼ਬਰ ਸੁਣੀ ਤਾਂ ਉਨ੍ਹਾਂ ਨੂੰ ਇਸ 'ਤੇ ਹੈਰਾਨੀ ਹੋਈ ਸੀ,ਸਿਰਫ਼ ਇਨ੍ਹਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪ੍ਰਸ਼ਾਂਤ ਕਿਸ਼ੋਰ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ 2022 ਦੀਆਂ ਵਿਧਾਨਸਭਾ ਚੋਣਾਂ ਨੂੰ ਲੈਕੇ ਨਾ ਤਾਂ ਉਨ੍ਹਾਂ ਦੀ ਨਵਜੋਤ ਸਿੰਘ ਸਿੱਧੂ ਨਾਲ ਕੋਈ ਚਰਚਾ ਹੋਈ ਹੈ ਨਾ ਹੀ ਆਪ ਵੱਲੋਂ 2022 ਦੇ ਲਈ ਉਨ੍ਹਾਂ ਨੂੰ ਸੰਪਰਕ ਕੀਤਾ ਗਿਆ ਹੈ 

ਸਿੱਧੂ 'ਤੇ CM ਕੈਪਟਨ ਦਾ ਬਿਆਨ 

ਨਵਜੋਤ ਸਿੰਘ ਸਿੱਧੂ ਦੀ ਪਾਰਟੀ ਹਾਈਕਮਾਨ ਨਾਲ ਮੀਟਿੰਗ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸਿੱਧੂ ਕਾਂਗਰਸ ਦਾ ਹਿੱਸਾ ਨੇ ਉਹ ਪਾਰਟੀ ਹਾਈਕਮਾਨ ਨਾਲ ਗੱਲ ਕਰ ਸਕਦੇ ਨੇ,ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪੰਜਾਬ ਨੂੰ ਲੈਕੇ ਸਿੱਧੂ ਸਮੇਤ ਕਿਸੇ ਵੀ ਵਿਧਾਇਕ ਨੂੰ ਕੋਈ ਪਰੇਸ਼ਾਨੀ ਹੈ ਤਾਂ ਸਿੱਧੇ ਉਨ੍ਹਾਂ ਦੇ ਨਾਲ ਸੰਪਰਕ ਕਰ ਸਕਦਾ ਹੈ, ਨਵਜੋਤ ਸਿੰਘ ਸਿੱਧੂ ਵੱਲੋਂ ਬਰਗਾੜੀ ਮਾਮਲੇ 'ਤੇ ਪੰਜਾਬ ਸਰਕਾਰ ਦੇ ਸਟੈਂਡ 'ਤੇ ਚੁੱਕੇ ਸਵਾਲਾਂ 'ਤੇ ਮੁੱਖ ਮੰਤਰੀ ਨੇ ਕਿਹਾ ਅਸੀਂ ਕਿਸੇ ਨੂੰ ਬਿਨਾਂ ਸਬੂਤ ਦੇ ਜੇਲ੍ਹ ਵਿੱਚ ਬੰਦ ਨਹੀਂ ਕਰ ਸਕਦੇ ਹਾਂ, ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਉਸੇ ਦੇ ਹਿਸਾਬ ਹੀ ਸਜ਼ਾ ਤੈਅ ਹੋ ਸਕਦੀ ਹੈ  

 

 

Trending news