ਰਵਨੀਤ ਬਿੱਟੂ ਦੀ ਨਵਜੋਤ ਸਿੱਧੂ ਨੂੰ ਨਸੀਹਤ, ਕਿਹਾ- ਕਾਂਗਰਸ ਅੰਦਰ ਦਿੱਕਤ ਤਾਂ ਵੱਖਰੀ ਪਾਰਟੀ ਬਣਾਉਣ ਸਿੱਧੂ ?
Advertisement

ਰਵਨੀਤ ਬਿੱਟੂ ਦੀ ਨਵਜੋਤ ਸਿੱਧੂ ਨੂੰ ਨਸੀਹਤ, ਕਿਹਾ- ਕਾਂਗਰਸ ਅੰਦਰ ਦਿੱਕਤ ਤਾਂ ਵੱਖਰੀ ਪਾਰਟੀ ਬਣਾਉਣ ਸਿੱਧੂ ?

 ਕਾਂਗਰਸ ਅੰਦਰ ਦਿੱਕਤ ਤਾਂ ਵੱਖਰੀ ਪਾਰਟੀ ਬਣਾਉਣ ਸਿੱਧੂ ?

ਫਾਈਲ ਫੋਟੋ

ਤਪਿਨ ਮਲਹੋਤਰਾ/ ਚੰਡੀਗੜ੍ਹ: ਮੋਗਾ ਦੇ ਬਧਨੀ ਕਲਾਂ ਤੋਂ ਨਵਜੋਤ ਸਿੰਘ ਸਿੱਧੂ ਦੀ ਲਲਕਾਰ ਨੇ ਕਾਂਗਰਸ ’ਚ ਤਕਰਾਰ ਅਜਿਹੀ ਪੈਦਾ ਕੀਤੀ ਕਿ ਕਾਂਗਰਸ ਅੰਦਰ ਚਲ ਰਹੀ ਕੋਲਡ ਵਾਰ ਹੁਣ ਖੁੱਲ੍ਹਕੇ ਸਾਹਮਣੇ ਆ ਗਈ ਹੈ। ਲੁਧਿਆਣਾ ਤੋਂ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਨਵਜੋਤ ਸਿੱਧੂ ਨੂੰ ਨਸੀਹਤ ਦਿੱਤੀ ਹੈ ਕਿ ਸਿੱਧੂ ਕਾਂਗਰਸ 'ਤੇ ਹੀ ਸਵਾਲ ਚੁੱਕਦੇ ਰਹਿੰਦੇ ਹਨ। ਉਹ ਵੱਖਰੀ ਪਾਰਟੀ ਬਣਾਉਣ। 

ਇਸ ਤੋਂ ਇਲਾਵਾ ਸਟੇਜ 'ਤੇ ਰੰਧਾਵਾ ਅਤੇ ਸਿੱਧੂ ਵਿਚਾਲੇ ਵਿਖੀ ਤਲਖੀਆਂ ਨੂੰ ਲੈਕੇ ਸਾਂਸਦ ਬਿੱਟੂ ਨੇ ਸਿੱਧੂ ਤੇ ਨਿਸ਼ਾਨੇ ਸਾਧੇ ਹਨ। ਬਿੱਟੂ ਨੇ ਆਖਿਆ ਸਿੱਧੂ ਪਾਰਟੀ ਤੇ ਹੀ ਸਵਾਲ ਚੁੱਕਦੇ ਰਹਿੰਦੇ ਨੇ ਜਦਕਿ ਉਹਨਾਂ ਨੂੰ ਪਾਰਟੀ ਦੇ ਨਾਲ ਰਹਿਣਾ ਚਾਹੀਦਾ ਹੈ। 

ਓਧਰ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਦਾ ਵੀ ਇਸ ਮਾਮਲੇ 'ਤੇ ਬਿਆਨ ਸਾਹਮਣੇ ਆਇਆ ਹੈ।  ਉਹਨਾਂ ਕਿਹਾ ਕਿ ਸਿੱਧੂ ਅਤੇ ਰੰਧਾਵਾ ਵਿਚਾਲੇ ਮੱਤਭੇਦ ਪਾਰਟੀ ਪਲੇਟਫਾਰਮ 'ਤੇ ਦੂਰ ਕੀਤੇ ਜਾਣਗੇ। 

ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਂਗਰਸ 'ਚ ਅੰਦਰੂਨੀ ਤਕਰਾਰ ਜਾਰੀ ਹੈ। ਰਾਹੁਲ ਗਾਂਧੀ ਦੇ ਦੌਰੇ ਮੌਕੇ ਮੋਗਾ ਦੇ ਬੱਧਨੀ ਕਲਾਂ 'ਚ ਲੰਮੇ ਸਮੇਂ ਤੋਂ ਬਾਅਦ ਸਿੱਧੂ ਖੁੱਲ ਕੇ ਬੋਲਦੇ ਨਜ਼ਰ ਆਏ ਤੇ ਗੱਲਾਂ-ਗੱਲਾਂ 'ਚ ਵੀ ਆਪਣੀਆਂ 'ਤੇ ਨਿਸ਼ਾਨੇ ਸਾਧੇ। 

Watch Live TV-

Trending news