ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਆਇਆ ਬਾਹਰ ! ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਦਿੱਤਾ ਅਸਤੀਫਾ
Advertisement

ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਆਇਆ ਬਾਹਰ ! ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਦਿੱਤਾ ਅਸਤੀਫਾ

ਪੰਜਾਬ ਕੈਬਨਿਟ ਦੀ ਮੀਟਿੰਗ ਸੀ ਜਿਸਦੇ ਵਿਚ ਬਹਿਬਲ ਕਲਾਂ ਗੋਲੀਕਾਂਡ ਮਾਮਲਾ ਅਤੇ ਬਰਗਾੜੀ ਬੇਅਦਬੀ ਮਾਮਲੇ ਲੈ ਕੇ ਪੰਜਾਬ ਕਾਂਗਰਸ ਦੇ  ਸੂਬਾ  ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿਚ ਜੰਮ ਕੇ ਬਹਿਸ ਹੋਈ. ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣਾ ਅਸਤੀਫ਼ਾ ਤੱਕ ਦੇ ਦਿੱਤਾ 

ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਆਇਆ ਬਾਹਰ ! ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਦਿੱਤਾ ਅਸਤੀਫਾ

ਨਿਤਿਕਾ ਮਹੇਸ਼ਵਰੀ /ਚੰਡੀਗਡ਼੍ਹ  : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਸੀ ਜਿਸਦੇ ਵਿਚ ਬਹਿਬਲ ਕਲਾਂ ਗੋਲੀਕਾਂਡ ਮਾਮਲਾ ਅਤੇ ਬਰਗਾੜੀ ਬੇਅਦਬੀ ਮਾਮਲੇ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿਚ ਜੰਮ ਕੇ ਬਹਿਸ ਹੋਈ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣਾ ਅਸਤੀਫ਼ਾ ਤੱਕ ਦੇ ਦਿੱਤਾ ਉੱਥੇ ਹੀ ਸੈਰ ਸਪਾਟਾ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਸ ਨੂੰ ਵੀ ਕੱਢਣਾ ਹੈ ਤੁਸੀਂ ਆਪ ਕੱਢ ਦਿਓ 

ਇਸ ਕਰਕੇ ਹੋਈ ਬਹਿਸ

ਦਰਅਸਲ ਕੁੰਵਰ ਵਿਜੈ ਪ੍ਰਤਾਪ ਦਾ ਨਾਂਅ ਪੰਜਾਬ ਦੇ ਡੀਜੀਪੀ ਦੇ ਨਾਲ ਨਾਲ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਸੁਝਾਇਆ ਸੀ  ਅਤੇ ਅੱਜ ਕੈਬਨਿਟ ਮੀਟਿੰਗ ਦੇ ਦੌਰਾਨ ਰੰਧਾਵਾ ਨੇ ਮੁੱਖ ਮੰਤਰੀ ਤੋਂ ਇਹ ਪੁੱਛਿਆ ਕਿ ਰਿਪੋਰਟ ਉੱਤੇ ਕੁੰਵਰ ਵਿਜੈ ਪ੍ਰਤਾਪ ਦੇ ਬਿਨਾਂ ਜੋ ਹੋਰ ਆਫੀਸਰ ਹਨ ਜਿਨ੍ਹਾਂ ਨੇ ਹਸਤਾਖਰ ਨਹੀਂ ਕੀਤੇ ਉਨ੍ਹਾਂ ਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਕਿਉਂ ਵਾਰ ਵਾਰ ਏਜੀ ਆਫਿਸ ਨੂੰ ਹੀ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ ਜਦਕਿ ਪੰਜਾਬ ਡੀਜੀਪੀ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਹਾਲੇ ਤੱਕ ਉਨ੍ਹਾਂ ਅਫ਼ਸਰਾਂ ਤੇ ਕੀ ਕਾਰਵਾਈ ਹੋਈ ਹੈ ਜਿਸ ਵਜ੍ਹਾ ਨਾਲ ਅਸੀਂ ਕੇਸ ਹਾਰੇ ਹਾਂ ਅਤੇ ਕੁੰਵਰ ਵਿਜੈ ਪ੍ਰਤਾਪ ਦਾ ਨਾਮ ਪੰਜਾਬ ਦੇ ਡੀਜੀਪੀ ਨੇ ਹੀ ਸੁਝਾਇਆ ਸੀ ਤਾਂ ਪੰਜਾਬ ਦੇ ਐਡਵੋਕੇਟ ਜਨਰਲ ਨੇ ਜਵਾਬ ਦਿੱਤਾ ਕਿ ਇਨ੍ਹਾਂ ਮਾਮਲਿਆਂ ਨਾਲ ਜੁੜੇ ਕੇਸਾਂ ਵਿੱਚੋਂ ਅਠਾਰਾਂ ਵਾਰ ਆਏ ਹਨ ਅਤੇ ਸਾਰੇ ਮਾਮਲਿਆਂ ਚ ਫ਼ੈਸਲਾ ਪੰਜਾਬ  ਸਰਕਾਰ ਦੇ ਹੱਕ ਵਿੱਚ ਆਇਆ ਹੈ ਉਨ੍ਹਾਂ ਨੇ ਕਿਹਾ ਕਿ ਚਲਾਨ ਦੇ ਵਿੱਚ ਕੀ ਕੁਝ ਹੈ ਇਸ ਦੇ ਬਾਰੇ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਅਤੇ ਹੁਣ ਕਸੂਰਵਾਰ ਉਨ੍ਹਾਂ ਨੂੰ ਅਤੇ ਉਸ ਦੇ ਲਾਅ ਆਫਿਸ ਨੂੰ ਠਹਿਰਾਇਆ ਜਾ ਰਿਹਾ ਹੈ  ਉਥੇ ਹੀ ਸੁਨੀਲ ਜਾਖੜ ਨੇ ਕਿਹਾ ਕਿ ਮੈਂ ਇਸ ਮਾਮਲੇ ਵਿਚ ਲੋਕਾਂ ਨੂੰ ਜਵਾਬ ਨਹੀਂ ਦੇ ਸਕਦਾ ਸਰਕਾਰ ਨੂੰ ਸੈੱਟ ਬੈਕ ਲੱਗਾ ਹੈ ਅਤੇ ਉਹ ਬੈਕਫੁੱਟ ਤੇ ਆ ਗਈ ਹੈ ਇਸ ਕਰਕੇ ਮੈਂ ਆਪਣਾ ਅਸਤੀਫ਼ਾ ਦੇ ਰਿਹਾ ਹਾਂ ਜੋ ਕਿ ਹਾਈਕਮਾਨ ਤੱਕ ਪਹੁੰਚਦਾ ਕਰ ਦਿੱਤਾ ਜਾਵੇ

ਮੀਟਿੰਗ ਦੌਰਾਨ ਹੋਇਆ ਜ਼ਬਰਦਸਤ ਹੰਗਾਮਾ  

ਮੀਟਿੰਗ ਦੇ ਵਿੱਚ ਕਈ ਵਾਰ ਇਸ ਮਾਮਲੇ ਲੈ ਕੇ ਹੰਗਾਮਾ ਵੀ ਹੋਇਆ ਹੰਗਾਮੇ ਦੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿੱਚ ਬਹਿਸ ਵੀ ਹੋਈ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਆਪਣਾ ਅਸਤੀਫ਼ਾ ਨਾਲ ਲੈ ਕੇ ਆਏ ਸਨ ਅਤੇ ਪੰਜਾਬ ਦੇ  ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੀ ਆਪਣਾ ਅਸਤੀਫ਼ਾ ਲੈ ਕੇ ਆਏ ਸਨ ਉਨ੍ਹਾਂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਦੇ ਦਿੱਤਾ  

ਮੁੱਖ ਮੰਤਰੀ ਨੇ ਫੜਿਆ  ਦੋਹਾਂ ਦਾ ਅਸਤੀਫ਼ਾ

ਦੱਸ ਦੇਈਏ ਕਿ ਮੁੱਖ ਮੰਤਰੀ ਨੂੰ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਇਸ ਮਾਮਲੇ ਤੇ ਆਪਣਾ ਅਸਤੀਫਾ ਦਿੱਤਾ ਸੀ ਜਿਸ ਨੂੰ ਕਿ ਮੁੱਖ ਮੰਤਰੀ ਨੇ ਫਾੜ ਦਿੱਤਾ  

ਕਾਬਿਲੇਗੌਰ ਹੈ ਕਿ ਕੋਟਕਪੂਰਾ ਫਾਇਰਿੰਗ ਮਾਮਲੇ ਤੇ ਜਿੱਥੇ ਦੂਜੀ ਪਾਰਟੀਆਂ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਸਨ ਉੱਥੇ ਹੀ ਕਾਂਗਰਸ ਪਾਰਟੀ ਦੇ ਵਿਚਕਾਰ ਵੀ ਹੁਣ ਇਸ ਮਾਮਲੇ ਲੈ ਕੇ ਅੰਦਰੂਨੀ ਕਲੇਸ਼ ਮੱਚਦਾ ਵਿਖਾਈ ਦੇ ਰਿਹਾ ਹੈ ਦਰਅਸਲ ਇਸ ਮਾਮਲੇ ਦੀ ਵਜ੍ਹਾ ਨਾਲ ਪੰਜਾਬ ਸਰਕਾਰ ਬੈਕਫੁੱਟ ਤੇ ਆ ਗਈ ਹੈ  ਸੁਨੀਲ ਜਾਖੜ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਹੁਣ ਤੱਕ ਮੁਕਾਮ ਤੇ ਪਹੁੰਚ ਜਾਣੀ ਚਾਹੀਦੀ ਸੀ ਪਰ ਕਈ ਖਾਮੀਆਂ ਦੀ ਵਜ੍ਹਾ ਨਾਲ ਸਾਰੀ ਜਾਂਚ ਤੇ ਅਸਰ ਪਿਆ ਹੈ ਉਨ੍ਹਾਂ ਨੇ ਵੀ ਇਹ ਗੱਲ ਪੁੱਛੀ ਕਿ ਹਾਲੇ ਤੱਕ ਅਫਸਰਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ

WATCH LIVE TV

Trending news