ਗਰੀਬ,ਕਿਸਾਨ,ਮਹਿਲਾਵਾਂ ਸਭ ਦੇ ਖ਼ਾਤੇ ਵਿੱਚ ਜਾਏਗਾ ਪੈਸਾ,ਕੋਰੋਨਾ ਸੰਕਟ ਵਿੱਚ ਮੋਦੀ ਸਰਕਾਰ ਨੇ ਖੋਲਿਆਂ ਖ਼ਜ਼ਾਨਾ

ਰਤ ਸਰਕਾਰ ਗਰੀਬਾਂ ਦੇ ਬੈਂਕ ਖਾਤਿਆਂ ਵਿੱਚ 1 ਲੱਖ 70 ਹਜ਼ਾਰ ਕਰੋੜ ਪਾਵੇਗੀ  

ਗਰੀਬ,ਕਿਸਾਨ,ਮਹਿਲਾਵਾਂ ਸਭ ਦੇ ਖ਼ਾਤੇ ਵਿੱਚ ਜਾਏਗਾ ਪੈਸਾ,ਕੋਰੋਨਾ ਸੰਕਟ ਵਿੱਚ ਮੋਦੀ ਸਰਕਾਰ ਨੇ ਖੋਲਿਆਂ ਖ਼ਜ਼ਾਨਾ
ਰਤ ਸਰਕਾਰ ਗਰੀਬਾਂ ਦੇ ਬੈਂਕ ਖਾਤਿਆਂ ਵਿੱਚ 1 ਲੱਖ 70 ਹਜ਼ਾਰ ਕਰੋੜ ਪਾਵੇਗੀ

ਦਿੱਲੀ :COVID 19 ਕੋਰੋਨਾ ਨੂੰ ਲੈਕੇ ਪੂਰੇ ਦੇਸ਼ ਵਿੱਚ 21 ਦਿਨਾਂ ਦਾ ਲਾਕਡਾਊਨ ਹੈ, ਇਸ ਦੌਰਾਨ ਆਮ ਲੋਕਾਂ ਨੂੰ ਖ਼ਾਸ ਕਰਕੇ ਗਰੀਬ ਲੋਕ ਪਰੇਸ਼ਾਨ ਨਾ ਹੋਣ ਇਸ ਦੇ ਲਈ ਕੇਂਦਰ ਸਰਕਾਰ ਨੇ ਵੱਡੇ ਪੈਕੇਜ ਦਾ ਐਲਾਨ ਕੀਤਾ ਹੈ,ਕੇਂਦਰੀ ਖ਼ਜਾਨਾ ਮੰਤਰੀ ਨਿਰਮਲਾ ਸੀਤਾਰਮਣ ਨੇ ਵੀਰਵਾਰ ਨੂੰ ਦੂਜੇ ਸੂਬਿਆਂ ਤੋਂ ਆਉਣ ਵਾਲੇ ਮਜ਼ਦੂਰਾਂ ਦੇ ਲਈ ਇੱਕ ਪੈਕੇਜ ਤਿਆਰ ਕੀਤਾ ਹੈ, ਇਸ ਪੈਕੇਜ ਵਿੱਚ 1 ਲੱਖ 70 ਕਰੋੜ ਰੁਪਏ ਰੱਖੇ ਗਏ ਨੇ,ਇਸ ਪੈਕੇਜ ਦੇ ਜ਼ਰੀਏ 10 ਕਿੱਲੋ ਮੁਫ਼ਤ ਅਨਾਜ ਦਿੱਤਾ ਜਾਵੇਗਾ,ਕਿਸਾਨਾਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ,ਮਹਿਲਾ ਬਜ਼ੁਰਗ ਅਤੇ ਮੁਲਾਜ਼ਮਾਂ ਲਈ ਵੀ ਵੱਡੇ ਐਲਾਨ ਕੀਤੇ ਗਏ ਨੇ

ਸਰਕਾਰ ਦੀਆਂ ਪੈਕੇਜ ਵਿੱਚ ਯੋਜਨਾ

ਹੁਣ ਤੱਕ ਸਰਕਾਰ ਵੱਲੋਂ ਹਰ ਗਰੀਬ ਨੂੰ 5 ਕਿੱਲੋ ਅਨਾਜ ਮਿਲਦਾ ਸੀ ਅਗਲੇ ਤਿੰਨ ਮਹੀਨਿਆਂ ਤੱਕ ਹੁਣ 10 ਕਿੱਲੋ ਅਨਾਜ ਦਿੱਤਾ ਜਾਵੇਗਾ ਨਾਲ ਹੀ ਗਰੀਬ ਪਰਿਵਾਰਾਂ ਨੂੰ 1 ਕਿੱਲੋ ਦਾਲ ਵੀ ਦਿੱਤੀ ਜਾਵੇਗੀ,ਕੋਰੋਨਾ ਵਾਇਰਸ ਨਾਲ ਅਹਿਮ ਲੜਾਈ ਲੜ ਰਹੇ ਹੈਲਥ ਵਰਕਰ ਲਈ ਕੇਂਦਰ ਸਰਕਾਰ ਨੇ 50 ਲੱਖ ਦੀ ਮੈਡੀਕਲ ਇੰਸ਼ੋਰੈਂਸ ਦਿੱਤੀ ਹੈ,ਦੇਸ਼ ਵਿੱਚ 22 ਲੱਖ ਹੈਲਥ ਵਰਕਰ ਨੇ ਜਦਕਿ 12 ਲੱਖ ਡਾਕਟਰ,ਮਹਿਲਾਵਾਂ ਦੇ ਜਨ ਧੰਨ ਖ਼ਾਤੇ ਵਿੱਚ ਅਗਲੇ ਤਿੰਨ ਮਹੀਨੇ ਤੱਕ 500 ਰੁਪਏ ਪਾਏ ਜਾਣਗੇ,20 ਕਰੋੜ ਮਹਿਲਾਵਾਂ ਨੂੰ ਇਸ ਦਾ ਫ਼ਾਇਦਾ ਮਿਲੇਗਾ,ਬਜ਼ੁਰਗਾਂ ਨੂੰ ਅਗਲੇ ਤਿੰਨ ਮਹੀਨੇ 1000 ਹਜ਼ਾਰ ਦੀ ਮਦਦ ਮਿਲੇਗੀ,ਕੇਂਦਰ ਸਰਕਾਰ ਅਗਲੇ ਤਿੰਨ ਮਹੀਨੇ ਤੱਕ  EPF ਦਾ ਪੂਰਾ 24 ਫ਼ੀਸਦ ਯੋਗਦਾਨ ਆਪ ਪਾਵੇਗੀ,ਜਿਨ੍ਹਾਂ ਪ੍ਰਾਈਵੇਟ ਦਫ਼ਤਰਾਂ ਵਿੱਚ 100 ਤੋਂ ਘੱਟ ਮੁਲਾਜ਼ਮ ਅਤੇ ਜ਼ਿਨ੍ਹਾਂ ਦੀ ਤਨਖ਼ਾਹ 15 ਹਜ਼ਾਰ ਤੋਂ ਘੱਟ ਹੈ ਉਨ੍ਹਾਂ ਨੂੰ ਹੀ ਇਹ ਫ਼ਾਇਦਾ ਹੋਵੇਗਾ,ਸਰਕਾਰ ਦੀ ਉੱਜਵਲਾ ਸਕੀਮ ਅਧੀਨ ਆਉਣ ਵਾਲੀ ਮਹਿਲਾਵਾਂ ਨੂੰ ਅਗਲੇ ਤਿੰਨ ਮਹੀਨੇ ਤੱਕ ਸਿਲੈਂਡਰ ਮੁਫ਼ਤ ਮਿਲਣਗੇ,ਤਕਰੀਬਨ 8 ਲੱਖ ਪਰਿਵਾਰਾਂ ਨੂੰ ਇਸ ਦਾ ਫ਼ਾਇਦਾ ਹੋਵੇਗਾ