CORONA :ਬਿਜਲੀ ਦੇ ਬਿੱਲਾਂ ਨੂੰ ਲੈਕੇ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਚੌਟਾਲਾ ਨੇ ਕੀਤਾ ਇਹ ਵੱਡਾ ਐਲਾਨ

 ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਲਿਆ ਗਿਆ ਫ਼ੈਸਲਾ 

CORONA :ਬਿਜਲੀ ਦੇ ਬਿੱਲਾਂ ਨੂੰ ਲੈਕੇ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਚੌਟਾਲਾ ਨੇ ਕੀਤਾ ਇਹ ਵੱਡਾ ਐਲਾਨ
ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਲਿਆ ਗਿਆ ਫ਼ੈਸਲਾ

ਚੰਡੀਗੜ੍ਹ : (COVID 19) ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਬਿਜਲੀ ਦੇ ਮੀਟਰਾਂ ਦੀ ਰੀਡਿੰਗ ਤੋਂ ਬਾਅਦ ਹੀ ਘਰਾਂ ਵਿੱਚ ਬਿਜਲੀ ਦੇ ਬਿਲ ਭੇਜੇ ਜਾਂਦੇ ਨੇ, ਪਰ ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਜ਼ਿਆਦਾਤਰ ਦਫ਼ਤਰਾਂ ਵਿੱਚ ਛੁੱਟੀ ਹੈ, ਸਿਰਫ਼ ਜ਼ਰੂਰਤ ਦੇ ਮੁਤਾਬਿਕ ਸਟਾਫ਼ ਨੂੰ ਦਫ਼ਤਰ ਵਿੱਚ ਰੱਖਿਆ ਗਿਆ ਹੈ, ਅਜਿਹੇ ਵੀ ਹਰਿਆਣਾ ਸਰਕਾਰ ਨੇ ਬਿਜਲੀ ਦੇ ਬਿੱਲਾਂ ਨੂੰ ਲੈਕੇ ਅਹਿਮ ਫ਼ੈਸਲਾ ਲਿਆ ਹੈ, ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਚੌਟਾਲਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ

 

ਬਿਜਲੀ ਬਿੱਲਾਂ 'ਤੇ ਹਰਿਆਣਾ ਸਰਕਾਰ ਦਾ ਫ਼ੈਸਲਾ

ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਚੌਟਾਲਾ ਨੇ ਸਾਫ਼ ਕਰ ਦਿੱਤਾ ਹੈ ਕੀ ਇਸ ਵਾਰ ਬਿਜਲੀ ਦੀ ਰੀਡਿੰਗ ਕਰਨ ਵਾਲੇ ਮੁਲਾਜ਼ਮ ਘਰਾਂ ਵਿੱਚ ਮੀਟਰ ਦੀ ਰੀਡਿੰਗ ਨਹੀਂ ਕਰਨ ਆਉਣਗੇ, ਇਸ ਦੇ ਪਿੱਛੇ ਵਜ੍ਹਾਂ ਕੋਰੋਨਾ ਵਾਇਰਸ ਨੂੰ ਦੱਸਿਆ ਜਾ ਰਿਹਾ ਹੈ, ਬਿਜਲੀ ਵਿਭਾਗ ਦੇ ਕੋਲ ਲਾਕਡਾਊਨ  ਦੀ ਵਜ੍ਹਾਂ ਕਰਕੇ ਮੁਲਾਜ਼ਮਾਂ ਦੀ ਗਿਣਤੀ ਘੱਟ ਹੈ ਦੂਜਾ ਸਭ ਤੋਂ ਅਹਿਮ ਕਾਰਨ ਕੋਰੋਨਾ ਵਾਇਰਸ ਹੈ,ਮੁਲਾਜ਼ਮ ਘਰ-ਘਰ ਜਾ ਕੇ ਬਿਜਲੀ ਦੇ ਮੀਟਰਾਂ ਦੀ ਰੀਡਿੰਗ ਕਰਦੇ ਨੇ ਅਜਿਹੇ ਵਿੱਚ ਕਿਸੇ ਵੀ ਇੱਕ ਘਰ ਵਿੱਚ ਕੋਰੋਨਾ ਵਾਇਰਸ ਦਾ ਮਰੀਜ਼ ਮਿਲ ਗਿਆ ਤਾਂ ਵਾਇਰਸ ਮੀਟਰ ਰੀਡਿੰਗ ਕਰਨ ਵਾਲੇ ਮੁਲਾਜ਼ਮ ਵਿੱਚ ਦਾਖ਼ਲ ਹੋ ਸਕਦਾ ਹੈ, ਇਸ ਤੋਂ ਬਾਅਦ ਮੁਲਾਜ਼ਮ  ਜਿਸ-ਜਿਸ ਘਰ ਵਿੱਚ  ਮੀਟਰ ਦੀ ਰੀਡਿੰਗ ਲੈਣ ਜਾਵੇਗਾ ਉੱਥੇ-ਉੱਥੇ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ ਬਣ ਸਕਦਾ ਹੈ ਜੇਕਰ ਅਜਿਹਾ ਹੋ ਗਿਆ ਤਾਂ ਇਸ ਚੇਨ ਨੂੰ ਤੋੜਨਾ ਮੁਸ਼ਕਿਲ ਹੋਵੇਗਾ ਇਸ ਲਈ ਹਰਿਆਣਾ ਦੇ ਬਿਜਲੀ ਮੰਤਰੀ ਨੇ ਇਹ ਤੈਅ ਕੀਤਾ ਹੈ ਕੀ ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਬਿਜਲੀ ਵਿਭਾਗ ਦਾ ਕੋਈ ਵੀ ਮੁਲਾਜ਼ਮ ਬਿਜਲੀ ਦੀ ਰੀਡਿੰਗ ਕਰਨ ਘਰਾਂ ਵਿੱਚ ਨਹੀਂ ਜਾਵੇਗਾ 

ਪ੍ਰਾਈਵੇਟ ਸਕੂਲਾਂ ਨੂੰ ਫ਼ੀਸ ਨਾ ਮੰਗਣ ਦੇ ਨਿਰਦੇਸ਼ ਦਿੱਤੇ ਸਨ

ਕੋਰੋਨਾ ਵਾਇਰਸ ਦਾ ਅਸਰ ਸਿਰਫ਼ ਦੇਸ਼ ਦੇ ਅਰਥਚਾਰੇ ਤੇ ਨਹੀਂ ਪਿਆ ਹੈ ਬਲਕਿ ਸਾਰੇ ਵਿਦਿਅਕ ਅਧਾਰਿਆਂ ਤੇ ਵੀ ਤਾਲੇ ਲੱਗ ਚੁੱਕੇ ਨੇ,ਪ੍ਰਾਈਵੇਟ ਸਕੂਲ ਤਿੰਨ ਮਹੀਨੇ ਦੀ ਫ਼ੀਸ ਅਡਵਾਂਸ ਲੈਂਦੇ ਨੇ, ਆਮਦਨ ਨਾ ਹੋਣ ਦੀ ਵਜ੍ਹਾਂ ਕਰਕੇ ਲੋਕਾਂ ਦੀ ਮਾਲੀ ਹਾਲਤ ਖ਼ਰਾਬ ਹੋ ਗਈ ਹੈ, ਅਜਿਹੀ ਹਾਲਤ ਵਿੱਚ ਪ੍ਰਾਈਵੇਟ ਸਕੂਲ ਲੋਕਾਂ 'ਤੇ ਫ਼ੀਸ ਦੇਣ ਦਾ ਦਬਾਅ ਨਾ ਬਣਾਉਣ ਇਸ ਦੇ ਲਈ ਹਰਿਆਣਾ ਸਰਕਾਰ ਨੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕੀ  ਉਹ ਅਗਲੇ ਹੁਕਮਾਂ ਤੱਕ ਬੱਚਿਆਂ ਦੇ ਮਾਂ-ਪਿਓ ਤੋਂ ਫ਼ੀਸ ਨਾ ਮੰਗਣ ਜਦੋਂ ਹਾਲਾਤ ਠੀਕ ਹੋਣਗੇ ਤਾਂ ਹੀ ਫ਼ੀਸ ਲਈ ਜਾਵੇ,ਹਰਿਆਣਾ ਦੇ ਸਿੱਖਿਆ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਨੂੰ ਸੂਬਾ ਸਰਕਾਰ ਦੇ ਇਸ ਹੁਕਮ ਲਾਗੂ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ