CORONA :ਹਿਮਾਚਲ ਸਰਕਾਰ ਨੇ ਸਿਹਤ ਸੁਵਿਧਾਵਾਂ ਨੂੰ ਲੈਕੇ ਲਿਆ ਹੈ ਇਹ ਵੱਡਾ ਫ਼ੈਸਲਾ

ਹਿਮਾਚਲ ਸਰਕਾਰ ਨੇ ਡਾਕਟਰਾਂ ਦੀ ਰਿਟਾਇਰਮੈਂਟ ਦਾ ਸਮਾਂ ਵਧਾਇਆ 

CORONA :ਹਿਮਾਚਲ ਸਰਕਾਰ ਨੇ ਸਿਹਤ ਸੁਵਿਧਾਵਾਂ ਨੂੰ ਲੈਕੇ ਲਿਆ ਹੈ ਇਹ ਵੱਡਾ ਫ਼ੈਸਲਾ
ਹਿਮਾਚਲ ਸਰਕਾਰ ਨੇ ਡਾਕਟਰਾਂ ਦੀ ਰਿਟਾਇਰਮੈਂਟ ਦਾ ਸਮਾਂ ਵਧਾਇਆ

ਸ਼ਿਮਲਾ : (CORONA)ਕੋਰੋਨਾ ਵਾਇਰਸ ਦੌਰਾਨ ਹਿਮਾਚਲ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਸਿਹਤ ਸੁਵਿਧਾਵਾਂ ਨੂੰ ਲੈਕੇ ਕੋਈ ਕਮੀ ਨਾ ਆਏ ਇਸ ਦੀਆਂ ਤਿਆਰੀਆਂ ਦੇ ਲਈ ਹਿਮਾਚਲ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ, ਹਿਮਾਚਲ ਸਰਕਾਰ ਨੇ  ਹੈਲਥ ਵਿਭਾਗ ਵਿੱਚ ਕੰਮ ਕਰਨ ਵਾਲੇ ਸਾਰੇ ਡਾਕਟਰਾਂ,ਪੈਰਾ ਮੈਡੀਕਲ ਸਟਾਫ਼ ਦੀਆਂ ਰਿਟਾਇਰਮੈਂਟ ਦਾ ਸਮਾਂ 30 ਜੂਨ ਤੱਕ ਵਧਾ ਦਿੱਤਾ ਗਿਆ ਹੈ ਇਸ ਦੇ ਨਾਲ ਸਰਕਾਰ ਨੇ ਫ਼ੈਸਲਾ ਕੀਤਾ ਹੈ ਕੀ ਜਿਹੜੇ ਡਾਕਟਰ, ਪੈਰਾ ਮੈਡੀਕਲ ਸਟਾਫ਼ 31 ਦਸੰਬਰ 2017 ਤੋਂ ਫਰਵਰੀ 2020 ਦੇ ਵਿੱਚ ਰਿਟਾਇਰ ਹੋਏ ਸਨ ਉਨ੍ਹਾਂ ਨੂੰ ਮੁੜ ਤੋਂ ਭਰਤੀ ਕੀਤਾ ਜਾਵੇਗਾ, ਸਹਾਇਕ ਮੁੱਖ ਸਕੱਤਰ ਸਿਹਤ ਵਿਭਾਗ ਆਰ ਡੀ ਧੀਮਾਨ ਨੇ ਕਿਹਾ ਕੀ ਸੂਬੇ ਵਿੱਚ ਪਹਿਲਾਂ ਤੋਂ ਹੀ ਮੈਡੀਕਲ ਸਟਾਫ਼ ਨੂੰ ਲੈਕੇ ਕਾਫ਼ੀ ਕਮੀ ਚੱਲ ਰਹੀ ਸੀ ਜਿਸ ਦੀ ਵਜ੍ਹਾਂ ਕਰ ਕੇ ਸੂਬਾ ਸਰਕਾਰ ਨੇ ਇਹ ਅਹਿਮ ਫ਼ੈਸਲਾ ਲਿਆ ਹੈ

ਪੰਜਾਬ ਅਤੇ ਹਰਿਆਣਾ ਨੇ ਵੀ ਲਿਆ ਸੀ ਫ਼ੈਸਲਾ

ਹਿਮਾਚਲ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਵੀ ਕੋਰੋਨਾ ਵਾਇਰਸ ਨਾਲ ਲੜਨ ਦੇ ਲਈ ਸਿਹਤ ਸੁਵਿਧਾਵਾਂ ਨੂੰ ਲੈਕੇ ਅਹਿਮ ਫ਼ੈਸਲੇ ਲਏ ਸਨ, ਪੰਜਾਬ ਸਰਕਾਰ ਨੇ ਵੀ ਫ਼ੈਸਲਾ ਕੀਤਾ ਸੀ ਕਿ ਜਿਹੜੇ ਡਾਕਟਰ ਰਿਟਾਇਰ ਹੋ ਰਹੇ ਸਨ ਉਨ੍ਹਾਂ ਦਾ ਸਮਾਂ ਵਧਾ ਕੇ ਸਤੰਬਰ ਤੱਕ ਕਰ ਦਿੱਤਾ ਗਿਆ ਸੀ ਜਦਕਿ ਹਰਿਆਣਾ ਸਰਕਾਰ ਨੇ ਆਪਣੇ ਨਵੇਂ ਡਾਕਟਰਾਂ  ਨੂੰ ਫ਼ੌਰਨ ਨਿਯੁਕਤੀ ਪੱਤਰ ਦੇਣ ਦਾ ਫ਼ੈਸਲਾ ਕੀਤਾ ਸੀ ਇਸ ਦੇ ਲਈ ਹਰਿਆਣਾ ਸਰਕਾਰ ਨੇ ਭਰਤੀ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਸੀ, ਇਸ ਦੇ ਨਾਲ ਹਰਿਆਣਾ ਸਰਕਾਰ ਨੇ 3 ਪ੍ਰਾਈਵੇਟ ਲੈਬ ਨੂੰ ਵੀ ਕੋਰੋਨਾ ਟੈਸਟ ਦੀ ਮਨਜ਼ੂਰੀ ਦਿੱਤੀ ਸੀ  

ਹਿਮਾਚਲ ਵਿੱਚ ਕੋਰੋਨਾ ਦੇ ਮਰੀਜ਼

ਹਿਮਚਾਲ ਪ੍ਰਦੇਸ਼ ਸਰਕਾਰ ਮੁਤਾਬਿਕ ਸੂਬੇ ਵਿੱਚ COVID 19 ਦੇ 900 ਤੋਂ ਵੱਧ ਸ਼ਕੀਆਂ 'ਤੇ ਸਰਕਾਰ ਦੀ ਪੂਰੀ ਨਜ਼ਰ ਹੈ , ਇਸ ਦੇ ਨਾਲ ਹੁਣ ਤੱਕ 16 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਨੇ, ਜਿਨ੍ਹਾਂ ਵਿੱਚ 5 ਲੋਕਾਂ ਦੇ ਸੈਂਪਲ NEGATIVE ਆਏ ਨੇ,ਜਦਕਿ 11 ਲੋਕਾਂ ਦੀ ਟੈਸਟ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ,ਹਿਮਾਚਲ ਸਰਕਾਰ ਨੇ ਦਾਅਵਾ ਕੀਤਾ ਮਾਸਕ,ਦਵਾਈਆਂ,,ਸੈਨੇਟਾਇਜ਼ਰ ਸਰਕਾਰ ਵੱਲੋਂ ਖ਼ਰੀਦੇ ਜਾ ਰਹੇ ਨੇ ਅਤੇ ਹਰ ਜ਼ਿਲ੍ਹ ਵਿੱਚ ਹੈਲਥ ਸਰਵਿਸ ਨਾਲ ਜੁੜੇ ਲੋਕਾਂ ਨੂੰ ਪਹੁੰਚਾਏ ਜਾ ਰਹੇ ਨੇ