CORONA :24 ਘੰਟੇ ਵਿੱਚ ਕੋਰੋਨਾ ਦੇ 227 ਨਵੇਂ ਮਾਮਲੇ ਸਾਹਮਣੇ ਆਏ,ਰਿਸਰਚ ਦੇ ਲਈ ਬਣਾਈ ਪਾਵਰ ਕਮੇਟੀ: ਸਿਹਤ ਵਿਭਾਗ
Advertisement

CORONA :24 ਘੰਟੇ ਵਿੱਚ ਕੋਰੋਨਾ ਦੇ 227 ਨਵੇਂ ਮਾਮਲੇ ਸਾਹਮਣੇ ਆਏ,ਰਿਸਰਚ ਦੇ ਲਈ ਬਣਾਈ ਪਾਵਰ ਕਮੇਟੀ: ਸਿਹਤ ਵਿਭਾਗ

 ਹੁਣ ਤੱਕ ਭਾਰਤ ਵਿੱਚ 32 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ

 ਹੁਣ ਤੱਕ ਭਾਰਤ ਵਿੱਚ 32 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ

ਦਿੱਲੀ : (COVID 19) ਕੋਰੋਨਾ ਵਾਇਰਸ ਨੂੰ ਲੈਕੇ ਕੇਂਦਰੀ ਸਿਹਤ ਮਹਿਕਮੇ ਨੇ ਹੈਰਾਨ ਕਰਨ ਵਾਲੇ ਅੰਕੜੇ ਪੇਸ਼ ਕੀਤੇ ਨੇ, ਸਿਹਤ ਮੰਤਰਾਲੇ ਮੁਤਾਬਿਕ 24 ਘੰਟਿਆਂ ਵਿੱਚ 227 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ਅਤੇ ਹੁਣ ਤੱਕ 32 ਲੋਕਾਂ ਦੀ ਮੌਤ ਹੋ ਗਈ ਹੈ,ਕੋਰੋਨਾ 'ਤੇ ਰਿਸਰਚ ਕਰਨ ਦੇ ਲਈ ਇੱਕ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਗਿਆ ਹੈ,ਸਿਹਤ ਵਿਭਾਗ ਦੇ ਐਡੀਸ਼ਨ ਸਕੱਤਰ ਲਵ ਅਗਰਵਾਲ ਨੇ ਦੱਸਿਆ ਕੀ ਲੋਕਾਂ ਦੀ ਹਿਮਾਇਤ ਨਾ ਮਿਲਣ ਦੀ ਵਜ੍ਹਾਂ ਕਰਕੇ ਕੋਰੋਨਾ ਵਾਇਰਸ ਦੇ ਮਾਮਲੇ ਵਧੇ ਨੇ 

ਐਡੀਸ਼ਨ ਸਕੱਤਰ ਨੇ ਦੱਸਿਆ ਕੀ ਸਰਕਾਰ ਸਿਹਤ ਮਹਿਕਮੇ ਨੂੰ ਸਾਰੀਆਂ  ਵਸਤੂਆਂ ਦੇ ਰਹੀ ਹੈ,ਵਿਦੇਸ਼ ਮੰਤਰਾਲੇ ਨੇ ਕੋਵਿਡ 19 ਦੇ ਦੌਰਾਨ ਭਾਰਤ ਵਿੱਚ ਮੈਡੀਕਲ ਸਮਾਨ ਵਿੱਚ ਸੁਧਾਰ ਲਿਆਉਣ ਦੇ ਲਈ ਕੋਰੀਆ,ਤੁਰਕੀ ਅਤੇ ਵਿਅਤਨਾਮ ਦੀਆਂ ਕੰਪਨੀਆਂ ਦੀ ਨਿਸ਼ਾਨਦੇਹੀ ਕੀਤੀ ਹੈ 

ਅਗਰਵਾਲ ਨੇ ਦੱਸਿਆ ਕੀ ਕੋਵਿਡ 19 ਦੇ 1200 ਤੋਂ ਵੱਧ ਮਾਮਲੇ ਆਉਣ ਦੇ ਨਾਲ ਦੇਸ਼ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧੀ ਹੈ,ਕੇਂਦਰੀ ਮੰਤਰੀ ਪੂਰੇ ਹਾਲਾਤਾਂ ਦੀ ਸਮੀਖਿਆ ਕਰ ਰਹੇ ਨੇ,ਕੋਰੋਨਾ ਵਾਇਰਸ ਦੇ ਲਈ ਖ਼ਾਸ ਹਸਪਤਾਲ ਬਣਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ

ICMR ਦੇ ਡਾ. ਗੰਗਾਖੇਡਕਰ ਨੇ ਦੱਸਿਆ ਕੀ ਹੁਣ ਤੱਕ  42,788 ਲੋਕਾਂ ਦੇ ਸੈਂਪਲਾਂ ਦਾ ਟੈਸਟ ਕੀਤਾ ਜਾ ਚੁੱਕਿਆ ਹੈ ਜਦਕਿ ਸੋਮਵਾਰ ਨੂੰ 4,346 ਦਾ ਟੈਸਟ ਕੀਤਾ ਗਿਆ ਸੀ,ਦੇਸ਼ ਵਿੱਚ 123 ਲੈਬਾਂ ਵਿੱਚ ਟੈਸਟ ਕੀਤਾ ਜਾ ਰਿਹਾ ਹੈ 49 ਪ੍ਰਾਈਵੇਟ ਲੈਬਾਂ ਨੂੰ ਕੋਰੋਨਾ ਪੋਜ਼ੀਟਿਵ ਟੈਸਟ ਦੀ ਇਜਾਜ਼ਤ ਦਿੱਤੀ ਗਈ ਹੈ,ਸੋਮਵਾਰ ਨੂੰ ਪ੍ਰਾਈਵੇਟ ਲੈਬ ਵਿੱਚ 399 ਟੈਸਟ ਕੀਤੇ ਗਏ ਸਨ 

Trending news