21 ਦਿਨਾਂ ਦੇ ਲਾਕਡਾਊਨ ਦਾ CM ਕੈਪਟਨ ਨੇ ਕੀਤਾ ਸਮਰਥਨ,ਪਰ ਗ਼ਰੀਬਾਂ ਲਈ ਪੈਕੇਜ ਨਾ ਐਲਾਨਣ 'ਤੇ ਜਤਾਇਆ ਦੁੱਖ

ਪ੍ਰਧਾਨ ਮੰਤਰੀ ਨੇ ਮੈਡੀਕਲ ਨਾਲ ਜੁੜੀਆਂ ਕੰਪਨੀਆਂ ਲਈ 15 ਹਜ਼ਾਰ ਕਰੋੜ ਦਾ ਪੈਕੇਜ ਐਲਾਣਿਆ

21 ਦਿਨਾਂ ਦੇ ਲਾਕਡਾਊਨ ਦਾ CM ਕੈਪਟਨ ਨੇ ਕੀਤਾ ਸਮਰਥਨ,ਪਰ ਗ਼ਰੀਬਾਂ ਲਈ ਪੈਕੇਜ ਨਾ ਐਲਾਨਣ 'ਤੇ ਜਤਾਇਆ ਦੁੱਖ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਵੱਲੋਂ 21 ਦਿਨਾਂ ਦੇਸ਼ ਵਿਆਪੀ ਤਾਲਾਬੰਦੀ (ਲੌਕਡਾਊਨ) ਦੇ ਕੀਤੇ ਐਲਾਨ ਨੂੰ ਕੋਵਿਡ-19 ਤੋਂ ਲੱਖਾਂ ਜ਼ਿੰਦਗੀਆਂ ਬਚਾਉਣ ਲਈ ਜ਼ਰੂਰੀ ਕਦਮ ਕਰਾਰ ਦਿੱਤਾ ਹੈ, ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਲੱਖਾਂ ਗ਼ਰੀਬਾਂ ਤੇ ਦਿਹਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਵੱਲੋਂ 21 ਦਿਨਾਂ ਦੇਸ਼ ਵਿਆਪੀ ਤਾਲਾਬੰਦੀ (ਲੌਕਡਾਊਨ) ਦੇ ਕੀਤੇ ਐਲਾਨ ਨੂੰ ਕੋਵਿਡ-19 ਤੋਂ ਲੱਖਾਂ ਜ਼ਿੰਦਗੀਆਂ ਬਚਾਉਣ ਲਈ ਜ਼ਰੂਰੀ ਕਦਮ ਕਰਾਰ ਦਿੱਤਾ ਹੈ, ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਲੱਖਾਂ ਗ਼ਰੀਬਾਂ ਤੇ ਦਿਹਾੜੀਦਾਰਾਂ ਲਈ ਕੋਈ ਫੋਰੀ ਰਾਹਤ ਪੈਕੇਜ ਨਾ ਐਲਾਨਣ ’ਤੇ ਦੁੱਖ ਜਾਹਰ ਕਰਦਿਆਂ ਕਿਹਾ ਕਿ ਇਹ ਲੋਕ ਸਰਕਾਰ ਦੀ ਮਦਦ ਤੋਂ ਬਿਨਾਂ ਜੀਵਨ ਬਸਰ ਨਹੀਂ ਕਰ ਸਕਦੇ,ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਚੱਕਰ ਨੂੰ ਤੋੜਨਾ ਲਾਜ਼ਮੀ ਹੈ ਜਿਸ ਲਈ ਅਜਿਹੇ ਕਦਮ ਚੁੱਕਣੇ ਜ਼ਰੂਰੀ ਸਨ ਕਿਉਂਕਿ ਕਈ ਹੋਰ ਮੁਲਕਾਂ ਦੇ ਵਿਸ਼ਲੇਸ਼ਕ ਅਜਿਹਾ ਪਹਿਲਾਂ ਹੀ ਦਰਸਾ ਚੁੱਕੇ ਹਨ, ਸੀਐੱਮ ਕੈਪਟਨ ਨੇ ਕਿਹਾ ਕਿ ਹਾਲਾਂਕਿ ਬਿਨਾਂ ਕਿਸੇ ਵਸੀਲਿਆਂ ਤੋਂ ਰਹਿਣ ਵਾਲੇ ਲੋਕਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਦੀ ਪੂਰਤੀ ਕਰਨਾ ਵੀ ਇਨ੍ਹਾਂ ਹੀ ਮਹੱਤਵਪੂਰਨ ਹੈ ,ਕੇਂਦਰ ਸਰਕਾਰ ਵੱਲੋਂ ਮੁਲਕ ਵਿੱਚ ਸਿਹਤ, ਮੈਡੀਕਲ ਅਤੇ ਖੋਜ ਸਹੂਲਤਾਂ ਲਈ 15000 ਕਰੋੜ ਰੁਪਏ ਰੱਖਣ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਤੁਰੰਤ ਇਕ ਵਿਆਪਕ ਪੈਕੇਜ ਲਿਆਉਣ ਦੀ ਅਪੀਲ ਕੀਤੀ ਤਾਂ ਕਿ ਇਸ ਤਿੰਨ ਹਫ਼ਤਿਆਂ ਦੇ ਸਮੇਂ ਦੌਰਾਨ ਭਾਰਤ ਦੇ ਨਾਗਰਿਕਾਂ ਦੇ ਮੁੱਢਲੀਆਂ ਜ਼ਰੂਰੀ ਸੇਵਾਵਾਂ ਤੋਂ ਵਿਰਵੇ ਨਾ ਰਹਿਣ ਨੂੰ ਯਕੀਨੀ ਬਣਾਇਆ ਜਾ ਸਕੇ

ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕੀ ਉਹ ਆਪਣੇ ਆਪ ਨੂੰ ਘਰਾਂ ਤੱਕ ਸੀਮਤ ਕਰ ਕੇ ਕੋਵਿਡ ਵਿਰੁੱਧ ਜੰਗ ਲੜਨ ਦਾ ਪ੍ਰਣ ਲੈਣ ਕਿਉਂਕਿ ਇਸ ਤਰ੍ਹਾਂ ਉਹ ਆਪਣੇ ਆਪ ਨੂੰ, ਆਪਣੇ ਪਰਿਵਾਰਾਂ ਨੂੰ, ਸਾਕ ਸੰਬੰਧੀਆਂ ਦੇ ਨਾਲ-ਨਾਲ ਉਨ੍ਹਾਂ ਲੱਖਾਂ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਸਟਾਫ, ਪੁਲਿਸ, ਮੀਡੀਆ ਤੇ ਸੇਵਾਵਾਂ ਨਿਭਾ ਰਹੇ ਹੋਰ ਲੋਕਾਂ ਜੋ ਇਸ ਵੇਲੇ 24 ਘੰਟੇ ਜੋਖ਼ਮ ਦਾ ਸਾਹਮਣਾ ਕਰ ਰਹੇ ਹਨ, ਨੂੰ ਸੁਰੱਖਿਅਤ ਰੱਖ ਸਕਣਗੇ,ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਔਖੇ ਸਮਿਆਂ ’ਚ ਔਖੇ ਫੈਸਲੇ ਲੈਣ ਦੀ ਜ਼ਰੂਰਤ ਹੁੰਦੀ ਹੈ, ਉਨਾਂ ਨੇ ਲੋਕਾਂ ਨੂੰ ਇਸ ਸੰਕਟ ਨਾਲ ਨਿਪਟਣ ਲਈ ਕੇਂਦਰ ਅਤੇ ਸੂਬਾਈ ਸਰਕਾਰਾਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਜਿਸ ਲਈ ਉਨਾਂ ਦੀ ਸਰਕਾਰ ਪਹਿਲਾਂ ਹੀ ਬੀਤੇ ਦਿਨ ਪੰਜਾਬ ਵਿੱਚ ਕਰਫਿਊ ਲੱਗਾ ਚੁੱਕੀ ਹੈ, ਸੀਐੱਮ ਕੈਪਟਨ ਨੇ ਕਿਹਾ ਕਿ ਭਾਵੇਂ ਇਸ ਨਾਜ਼ੁਕ ਦੌਰ ਵਿੱਚ ਲੋਕਾਂ ਨੂੰ ਕੁੱਝ ਮੁਸ਼ਕਲਾਂ ਸਹਿਣੀਆਂ ਪੈਣਗੀਆਂ ਪਰ ਆਖ਼ਰ ਵਿੱਚ ਇਹ ਸਭ ਕੁਝ ਉਨਾਂ ਦੇ ਭਲੇ ਦੀ ਖ਼ਾਤਰ ਕੀਤਾ ਗਿਆ ਹੈ, ਇਸ ਦੇ ਨਾਲ ਹੀ ਉਨਾਂ ਨੇ ਲੋਕਾਂ ਨੂੰ ਕਰਫਿਊ/ਲੌਕਡਾਊਨ ਦੀ ਉਲੰਘਣਾ ਨਾ ਕਰਨ ਅਤੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਾ ਲੈਣ ਲਈ ਆਖਿਆ