CORONA : PM ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਬਕਾ ਰਾਸ਼ਟਰਪਤੀ,ਪ੍ਰਧਾਨ ਮੰਤਰੀਆਂ ਨਾਲ ਕੀਤੀ ਫ਼ੋਨ 'ਤੇ ਗੱਲ
Advertisement

CORONA : PM ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਬਕਾ ਰਾਸ਼ਟਰਪਤੀ,ਪ੍ਰਧਾਨ ਮੰਤਰੀਆਂ ਨਾਲ ਕੀਤੀ ਫ਼ੋਨ 'ਤੇ ਗੱਲ

ਕੋਰੋਨਾ ਵਾਇਰਸ ਨੂੰ ਲੈਕੇ ਕੀਤੀ ਗੱਲ 

ਕੋਰੋਨਾ ਵਾਇਰਸ ਨੂੰ ਲੈਕੇ ਕੀਤੀ ਗੱਲ
ਦਿੱਲੀ : ਕੋਰੋਨਾ (CORONA VIRUS) ਦੇ ਖਿਲਾਫ਼ ਜੰਗ ਜਾਰੀ ਹੈ, ਇਸਦੇ ਬੁਰੇ ਅਸਰ ਤੋਂ ਦੇਸ਼ ਨੂੰ ਬਚਾਉਣ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ, ਪੀਐੱਮ ਨੇ ਸਾਬਿਤ ਕਰ ਦਿੱਤਾ ਹੈ ਕੀ ਇਸ ਮੁਸ਼ਕਲ ਸਮੇਂ ਕੋਈ ਇਕੱਲਾ ਨਹੀਂ ਹੈ, ਉਹ ਸਭ ਨੂੰ ਨਾਲ ਲੈਕੇ ਚੱਲਣਾ ਚਾਉਂਦੇ ਨੇ, ਇਸ ਕੜੀ ਵਿੱਚ ਪ੍ਰਧਾਨ ਮੰਤਰੀ ਨੇ  2 ਸਾਬਕਾ ਰਾਸ਼ਟਰਪਤੀਆਂ ਪਣਬ ਮੁਖਰਜੀ ਅਤੇ ਪ੍ਰਤਿਭਾ ਪਾਟਿਲ ਨਾਲ ਫ਼ੋਨ 'ਤੇ ਕੋਰੋਨਾ ਵਾਇਰਸ (COVID 19) ਨੂੰ ਲੈਕੇ ਚਰਚਾ ਕੀਤੀ 
 
ਪੀਐੱਮ ਮੋਦੀ ਨੇ 2 ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਦੇਵਗੋੜਾ ਦੇ ਨਾਲ ਵੀ ਫ਼ੋਨ 'ਤੇ ਕੋਰੋਨਾ ਵਾਇਰਸ ਨੂੰ ਲੈਕੇ ਗੱਲ ਕੀਤੀ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ, ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ, ਅਖਿਲੇਸ਼ ਯਾਦਵ,ਮਮਤਾ ਬੈਨਰਜੀ,ਕੇਸੀਆਰ,ਸਟਾਲੀਨ,ਪ੍ਰਕਾਸ਼ ਸਿੰਘ ਬਾਦਲ ਵਰਗੇ ਦਿੱਗਜ ਸਿਆਸਤਦਾਨਾਂ ਨਾਲ ਵੀ ਗੱਲਬਾਤ ਕੀਤੀ ਹੈ
 
ਇਸ ਤੋਂ ਇਲਾਵਾ ਪੀਐੱਮ ਮੋਦੀ ਹੁਣ ਕੋਰੋਨਾ 'ਤੇ 8 ਅਪ੍ਰੈਲ ਸਵੇਰੇ 11 ਵਜੇ ਵਿਰੋਧੀ ਧਿਰ ਨਾਲ ਗਲਬਾਤ ਕਰਨਗੇ, ਇਹ ਗੱਲਬਾਤ ਦੋਵੇਂ ਸਦਨਾਂ ਦੇ ਆਗੂਆਂ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਵੇਗੀ, ਕੈਬਨਿਟ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕੀ ਪ੍ਰਧਾਨ ਮੰਤਰੀ 8 ਅਪ੍ਰੈਲ ਨੂੰ ਉਨ੍ਹਾਂ ਸਾਰੀਆਂ ਹੀ ਪਾਰਟੀਆਂ ਦੇ ਆਗੂਆਂ ਨਾਲ ਚਰਚਾ ਕਰਨਗੇ ਜਿਨ੍ਹਾਂ ਦੇ ਪਾਰਲੀਮੈਂਟ ਵਿੱਚ 5 ਤੋਂ ਵਧ ਮੈਂਬਰ ਨੇ

Trending news