CORONA :ਕੋਰੋਨਾ ਨੇ ਵਿਗਾੜਿਆ PSPCL ਦਾ ਬਜਟ,ਬਿਜਲੀ ਮੁਲਾਜ਼ਮਾਂ ਦੀ ਤਨਖ਼ਾਹ 'ਚ ਵੱਡੀ ਕਟੌਤੀ

ਕੋਰੋਨਾ ਆਰਥਿਕ ਸੰਕਟ ਦੀ ਵਜ੍ਹਾਂ ਕਰਕੇ ਬਿਜਲੀ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ 40 ਫ਼ੀਸਦ ਕਟੌਤੀ

CORONA :ਕੋਰੋਨਾ ਨੇ ਵਿਗਾੜਿਆ PSPCL ਦਾ ਬਜਟ,ਬਿਜਲੀ ਮੁਲਾਜ਼ਮਾਂ ਦੀ ਤਨਖ਼ਾਹ 'ਚ ਵੱਡੀ ਕਟੌਤੀ
ਕੋਰੋਨਾ ਆਰਥਿਕ ਸੰਕਟ ਦੀ ਵਜ੍ਹਾਂ ਕਰਕੇ ਬਿਜਲੀ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ 40 ਫ਼ੀਸਦ ਕਟੌਤੀ

ਜਗਦੀਪ ਸੰਧੂ / ਚੰਡੀਗੜ੍ਹ : (CORONA 19) ਕੋਰੋਨਾ ਦਾ ਅਸਰ ਪੰਜਾਬ ਦੇ ਅਰਥਚਾਰੇ 'ਤੇ ਵਿਖਾਈ ਦੇਣਾ ਸ਼ੁਰੂ ਹੋ ਗਿਆ ਹੈ, ਸਭ ਤੋਂ ਤਾਜ਼ਾ ਅਸਰ PSPCL ਦੇ ਮੁਲਾਜ਼ਮਾਂ 'ਤੇ ਵੇਖਣ ਨੂੰ ਮਿਲ ਰਿਹਾ ਹੈ,ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ 40 ਫ਼ੀਸਦ ਦੀ ਕਟੌਤੀ ਕੀਤੀ ਹੈ, ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਵਜ੍ਹਾਂ ਸਨਅਤਾਂ ਬੰਦ ਨੇ ਜਿਸ ਨਾਲ  ਬਿਜਲੀ ਦੀ ਮੰਗ ਵਿੱਚ ਕਮੀ ਆਈ ਹੈ ਜਦਕਿ PSPCL ਨੂੰ ਸਮਝੌਤੇ ਮੁਤਾਬਿਕ ਨਿੱਜੀ ਕੰਪਨੀਆਂ ਤੋਂ ਉਸੇ ਕੀਮਤ 'ਤੇ ਬਿਜਲੀ ਖ਼ਰੀਦਨੀ ਪੈ ਰਹੀ ਹੈ, ਲਗਾਤਾਰ ਵਧ ਰਹੇ ਨੁਕਸਾਨ ਨੇ PSPCL ਦਾ ਬਜਟ ਵਿਗਾੜ ਦਿੱਤਾ ਹੈ ਜਿਸ ਦੀ ਵਜ੍ਹਾਂ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਮੁਲਾਜ਼ਮਾਂ ਦੀ ਤਨਖ਼ਾਹ ਘਟਾਉਣ ਦਾ ਫ਼ੈਸਲਾ ਕੀਤਾ ਹੈ ਪਰ ਕਾਰਪੋਰੇਸ਼ਨ ਦਾ ਇਹ ਫ਼ੈਸਲਾ ਸਾਰੇ ਮੁਲਾਜ਼ਮਾਂ ਤੇ ਲਾਗੂ ਨਹੀਂ ਹੋਵੇਗਾ

PSPCL ਦਾ ਫ਼ੈਸਲੇ ਨਾਲ ਮੁਲਾਜ਼ਮਾਂ 'ਤੇ  ਅਸਰ 

PSPCL ਨੇ ਮਾਰਚ ਦੀ ਤਨਖ਼ਾਹ ਨੂੰ ਲੈਕੇ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕੀ ਕਿਹੜੇ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ 40 ਫ਼ੀਸਦੀ ਦੀ ਕਟੌਤੀ ਕੀਤੀ ਜਾਵੇਗੀ, PSPCL ਵਿੱਚ ਜਿਹੜੀਆਂ ਨਵੀਆਂ ਨਿਯੁਕਤੀਆਂ ਅਤੇ ਜੋ ਮੁਲਾਜ਼ਮ ਪ੍ਰੋਬੇਸ਼ਨ 'ਤੇ ਨੇ ਉਨ੍ਹਾਂ ਨੂੰ ਪੂਰੀ ਤਨਖ਼ਾਹ ਮਿਲੇਗੀ, ਇਸ ਤੋਂ ਇਲਾਵਾ ਗਰੁੱਪ D ਦੇ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਵੀ ਕੋਈ ਕਟੌਤੀ ਨਹੀਂ ਹੋਵੇਗੀ,ਗਰੁੱਪ C ਵਿੱਚ ਜਿਹੜੇ ਮੁਲਾਜ਼ਮ ਦੀ ਤਨਖ਼ਾਹ ਦਾ ਗਰੇਡ 3400 ਤੱਕ ਹੈ ਉਨ੍ਹਾਂ ਨੂੰ ਵੀ ਪੂਰੀ ਤਨਖ਼ਾਹ ਮਿਲੇਗੀ,  ਜਿਨ੍ਹਾਂ PSPCL ਦੇ ਮੁਲਾਜ਼ਮਾਂ ਦੀ ਨੈੱਟ ਤਨਖ਼ਾਹ 30 ਹਜ਼ਾਰ ਤੋਂ ਘੱਟ ਹੈ ਉਨ੍ਹਾਂ ਦੀ ਤਨਖ਼ਾਹ ਵਿੱਚ ਵੀ ਕਿਸੇ ਤਰ੍ਹਾਂ ਦੀ ਕਟੌਤੀ ਨਹੀਂ ਕੀਤੀ ਜਾਵੇਗੀ ਜਦਕਿ  ਉਸ ਤੋਂ ਵੱਧ ਤਨਖ਼ਾਹ ਲੈਣ ਵਾਲੇ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ 40 ਫ਼ੀਸਦ ਦੀ ਕਟੌਤੀ ਕੀਤੀ ਗਈ ਹੈ, ਆਰਥਿਕ ਸੰਕਟ ਦੀ ਵਜ੍ਹਾਂ ਕਰਕੇ CMD ਅਤੇ ਡਾਇਰੈਕਟਰ ਨੂੰ ਤਨਖ਼ਾਹ ਨਹੀਂ ਦਿੱਤੀ ਜਾਵੇਗੀ,ਪਰ PSPCL ਦੇ ਸਾਰੇ ਮੁਲਾਜ਼ਮਾਂ ਨੂੰ ਪੈਨਸ਼ਨ ਜ਼ਰੂਰ ਦਿੱਤੀ ਜਾਵੇਗੀ 

ਲਾਕਡਾਊਨ ਨਾਲ PSPCL ਨੂੰ ਨੁਕਸਾਨ

21 ਦਿਨ ਦੇ ਲਾਕਡਾਊਨ ਦੀ ਵਜ੍ਹਾਂ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ 450 ਕਰੋੜ ਦਾ ਘਾਟਾ  ਹੋਵੇਗਾ ਯਾਨੀ ਰੋਜ਼ਾਨਾ 20 ਕਰੋੜ ਦਾ ਨੁਕਸਾਨ, ਸਨਅਤਾਂ ਅਤੇ ਦੁਕਾਨਾਂ ਬੰਦ ਹੋਣ ਦੀ ਵਜ੍ਹਾਂ ਕਰਕੇ ਸੂਬੇ ਵਿੱਚ ਬਿਜਲੀ ਦੀ ਮੰਗ ਕਾਫ਼ੀ ਘੱਟ ਗਈ ਹੈ ਪਰ PSPCL ਨੂੰ ਨਿੱਜੀ ਕੰਪਨੀਆਂ ਤੋਂ ਉਸੇ ਕੀਮਤ ਤੇ ਬਿਜਲੀ ਖ਼ਰੀਦਣੀ ਪੈ ਰਹੀ ਹੈ,PSPCL ਨੇ ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ ਕੀ ਉਹ ਸਬਸਿਡੀ ਦਾ ਪੈਸਾ ਵੀ ਜਲਦ ਤੋਂ ਜਲਦ ਰਿਲੀਜ਼ ਕਰਨ, ਸਿਰਫ਼ ਇਨ੍ਹਾਂ ਹੀ ਨਹੀਂ PSPCL ਨੇ ਕੇਂਦਰ ਨੂੰ ਚਿੱਠੀ ਲਿਖ ਕੇ ਜਾਣਕਾਰੀ ਦਿੱਤੀ ਸੀ ਕੀ ਕੋਲੇ ਦੇ ਲਈ ਰੇਲਵੇ ਦਾ ਬਕਾਏ ਵਿੱਚ ਦੇਰ ਹੋਵੇਗੀ