CORONA: CM ਕੈਪਟਨ ਨੇ ਮਜ਼ਦੂਰਾਂ ਨੂੰ ਰੋਕਣ ਅਤੇ ਫ਼ੈਕਟਰੀਆਂ ਸ਼ੁਰੂ ਕਰਨ ਦਾ ਇਹ ਫ਼ਾਰਮੂਲਾ ਤਿਆਰ ਕੀਤਾ
Advertisement

CORONA: CM ਕੈਪਟਨ ਨੇ ਮਜ਼ਦੂਰਾਂ ਨੂੰ ਰੋਕਣ ਅਤੇ ਫ਼ੈਕਟਰੀਆਂ ਸ਼ੁਰੂ ਕਰਨ ਦਾ ਇਹ ਫ਼ਾਰਮੂਲਾ ਤਿਆਰ ਕੀਤਾ

ਪੰਜਾਬ ਤੋ ਵੱਡੀ ਗਿਣਤੀ ਵਿੱਚ ਮਜ਼ਦੂਰ ਪੰਜਾਬ ਤੋਂ ਬਾਹਰ ਜਾ ਰਹੇ ਸਨ

ਪੰਜਾਬ ਤੋ ਵੱਡੀ ਗਿਣਤੀ ਵਿੱਚ ਮਜ਼ਦੂਰ ਪੰਜਾਬ ਤੋਂ ਬਾਹਰ ਜਾ ਰਹੇ ਸਨ

 ਚੰਡੀਗੜ੍ਹ : (COVID 19) ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰ ਆਪਣੇ ਘਰਾਂ ਵੱਲ ਜਾ ਰਹੇ ਨੇ ਅਜਿਹੇ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਦਾ ਖ਼ਤਰਾ ਬਣ ਗਿਆ ਹੈ,ਸਿਰਫ਼ ਇਨ੍ਹਾਂ ਹੀ ਨਹੀਂ ਕੁੱਝ ਹੀ ਦਿਨਾਂ ਬਾਅਦ ਪੰਜਾਬ ਵਿੱਚ ਕਣਕ ਦੀ ਫ਼ਸਲ ਕਟਾਈ ਕੀਤੀ ਜਾਣੀ ਹੈ ਉਸ ਤੋਂ ਬਾਅਦ ਝੋਨੇ ਦੀ ਲੁਆਈ ਹੋਣੀ ਹੈ ਅਜਿਹੇ ਵਿੱਚ ਮਜ਼ਦੂਰਾਂ ਦੇ ਪੰਜਾਬ ਤੋਂ ਚੱਲੇ ਜਾਣ ਦੀ ਵਜ੍ਹਾਂ ਕਰਕੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ,ਮਜ਼ਦੂਰਾਂ ਦੇ ਜਾਣ ਨਾਲ ਸਿਰਫ਼ ਕਿਸਾਨਾਂ ਨੂੰ ਨੁਕਸਾਨ ਨਹੀਂ ਹੋਵੇਗਾ ਫੈਕਟਰੀ ਮਾਲਿਕਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਲੇਬਰ ਦੀ ਕਮੀ ਨਾਲ ਜੂਝਣਾ ਪੈ ਸਕਦਾ ਹੈ ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜ਼ਦੂਰਾਂ ਨੂੰ ਰੋਕਣ ਅਤੇ ਫ਼ੈਕਟਰੀਆਂ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਲਈ ਸਨਅਤਕਾਰਾਂ ਸਾਹਮਣੇ  ਇੱਕ ਸ਼ਰਤ ਰੱਖੀ ਹੈ

ਕੈਪਟਨ ਦੀ ਫ਼ੈਕਟਰੀ ਮਾਲਿਕਾਂ ਸਾਹਮਣੇ ਸ਼ਰਤ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜ਼ਦੂਰਾਂ ਨੂੰ ਰੋਕਣ ਦੇ ਲਈ ਅਤੇ ਫ਼ੈਕਟਰੀਆਂ ਵਿੱਚ ਉਤਪਾਦਨ ਮੁੜ ਤੋਂ ਸ਼ੁਰੂ ਕਰਨ ਦੇ ਲਈ ਇੱਕ ਫ਼ਾਰਮੂਲਾ ਤਿਆਰ ਕੀਤਾ ਹੈ, ਇਸ ਫ਼ਾਰਮੂਲੇ ਦੇ ਤਹਿਤ ਜੇਕਰ ਫ਼ੈਕਟਰੀ ਮਾਲਿਕ ਮਜ਼ਦੂਰਾਂ ਲਈ ਫ਼ੈਕਟਰੀ ਵਿੱਚ ਰਹਿਣ ਤੇ ਖਾਣੇ ਦਾ ਪ੍ਰਬੰਧ ਕਰ ਸਕਣ ਤਾਂ ਉਹ ਫ਼ੈਕਟਰੀ ਮਾਲਿਕਾਂ ਨੂੰ ਫ਼ੈਕਟਰੀਆਂ ਖ਼ੋਲਣ ਦੀ ਇਜਾਜ਼ਤ ਦੇ ਸਕਦੇ ਨੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਸ਼ਰਤ ਰੱਖੀ ਹੈ ਕੀ ਫ਼ੈਕਟਰੀ ਨੂੰ ਪੂਰੀ ਤਰ੍ਹਾਂ ਨਾਲ ਸੈਨੇਟਾਇਜ਼ ਕੀਤਾ ਜਾਵੇਂ ਅਤੇ ਮਜ਼ਦੂਰਾਂ ਦਾ ਪੂਰਾ ਧਿਆਨ ਰੱਖਿਆ ਜਾਵੇ, ਮੁੱਖ ਮੰਤਰੀ ਨੇ ਇਹ ਫ਼ਾਰਮੂਲਾ ਇਸ ਲਈ ਤਿਆਰ ਕੀਤਾ ਹੈ ਕਿਉਂਕਿ ਜੇਕਰ ਮਜ਼ਦੂਰ ਆਪੋ-ਆਪਣੇ ਘਰ ਚੱਲੇ ਗਏ ਤਾਂ ਜਦੋਂ ਫ਼ੈਕਟਰੀਆਂ ਸ਼ੁਰੂ ਹੋਣਗੀਆਂ ਤਾਂ ਮਜ਼ਦੂਰ ਨਹੀਂ ਮਿਲਣਗੇ ਅਤੇ   ਉਤਪਾਦਨ ਵਿੱਚ ਕਮੀ ਆਵੇਗੀ ਜਿਸ ਦਾ ਸਿੱਧਾ ਅਸਰ ਸੂਬੇ ਦੇ ਅਰਥਚਾਰੇ 'ਤੇ ਨਜ਼ਰ ਆਵੇਗਾ, ਸਿਰਫ਼ ਇਨ੍ਹਾਂ ਹੀ ਕੁੱਝ ਹੀ ਦਿਨ ਬਾਅਦ ਪੰਜਾਬ ਵਿੱਚ ਕਣਕ ਦੀ ਕਟਾਈ ਹੋਣੀ ਹੈ ਅਤੇ ਉਸ ਤੋਂ ਬਾਅਦ ਝੋਨੇ ਦੀ ਬਿਜਾਈ, ਪੰਜਾਬ ਵਿੱਚ ਇਨ੍ਹਾਂ ਦੋਵਾਂ ਕੰਮਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਵੱਡਾ ਯੋਗਦਾਨ ਹੁੰਦਾ ਹੈ, ਜੇਕਰ ਵੱਡੀ ਗਿਣਤੀ ਵਿੱਚ ਮਜ਼ਦੂਰ ਚੱਲੇ ਗਏ ਤਾਂ ਇਸ ਦਾ ਅਸਰ ਖ਼ੇਤੀ-ਖ਼ਿੱਤੇ 'ਤੇ ਵੀ ਵੇਖਣ ਨੂੰ ਮਿਲ ਸਕਦਾ ਹੈ, ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਜ਼ਦੂਰਾਂ ਨੂੰ ਰੋਕਣ ਲਈ ਇਹ ਫ਼ਾਰਮੂਲਾ ਤਿਆਰ ਕੀਤਾ ਗਿਆ ਹੈ

ਡੇਰਾ ਰਾਧਾ ਸੁਆਮੀ ਬਿਆਸ ਨੂੰ ਅਪੀਲ 

ਪੰਜਾਬ ਵਿੱਚ ਰਾਧਾ ਸੁਆਮੀ ਡੇਰਾ ਬਿਆਸ ਦੇ ਕਈ ਵੱਡੇ-ਵੱਡੇ ਡੇਰੇ ਨੇ ਇਸ ਮੁਸ਼ਕਿਲ ਦੀ ਘੜੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬਿਆਸ ਤੋਂ ਮਦਦ ਮੰਗੀ ਹੈ, ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਕੀ ਉਹ ਡੇਰਾ ਇਨ੍ਹਾਂ ਮਜ਼ਦੂਰਾਂ ਦੇ ਰਹਿਣ ਦਾ ਪ੍ਰਬੰਧ ਕਰੇ,ਹਾਲਾਂਕਿ ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਕੁੱਝ ਡੇਰੇ ਦੇਣ ਨੂੰ ਮਨਜ਼ੂਰੀ ਵੀ ਦਿੱਤੀ ਹੈ

Trending news