CORONA :ਗ਼ਰੀਬ ਲੋਕਾਂ ਦੀ ਮਦਦ ਦੇ ਲਈ CM ਕੈਪਟਨ ਨੇ ਕਾਰਪੋਰੇਸ਼ਨ ਨੂੰ ਦਿੱਤੀ ਇਹ ਵੱਡੀ ਛੋਟ
Advertisement

CORONA :ਗ਼ਰੀਬ ਲੋਕਾਂ ਦੀ ਮਦਦ ਦੇ ਲਈ CM ਕੈਪਟਨ ਨੇ ਕਾਰਪੋਰੇਸ਼ਨ ਨੂੰ ਦਿੱਤੀ ਇਹ ਵੱਡੀ ਛੋਟ

ਪੰਚਾਇਤਾਂ ਤੋਂ ਬਾਅਦ ਕਾਰਪੋਰੇਸ਼ਨ ਨੂੰ ਵੀ ਗ਼ਰੀਬਾਂ ਦੇ ਲਈ ਫੰਡ ਖ਼ਰਚ ਕਰਨ ਦੀ ਛੋਟ  

ਪੰਚਾਇਤਾਂ ਤੋਂ ਬਾਅਦ ਕਾਰਪੋਰੇਸ਼ਨ ਨੂੰ ਵੀ ਗ਼ਰੀਬਾਂ ਦੇ ਲਈ ਫੰਡ ਖ਼ਰਚ ਕਰਨ ਦੀ ਛੋਟ

ਚੰਡੀਗੜ੍ਹ : (CORONA) ਪੰਜਾਬ ਵਿੱਚ ਕਰਫ਼ਿਊ ਦੌਰਾਨ ਨਾਲ ਗ਼ਰੀਬ ਲੋਕਾਂ ਦੀ ਮਦਦ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹਿਮ ਐਲਾਨ ਕੀਤਾ ਹੈ,ਪੰਚਾਇਤਾਂ ਤੋਂ ਬਾਅਦ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਫੰਡ ਵਿੱਚ ਪੰਜਾਬ ਸਰਕਾਰ ਨੇ ਅਹਿਮ ਤਬਦੀਲੀ ਕੀਤੀ ਹੈ,ਸੀਐੱਮ ਕੈਪਟਨ ਨੇ ਗ਼ਰੀਬ ਲੋਕਾਂ ਦੀ ਮਦਦ ਦੇ ਲਈ ਸਾਰੀਆਂ  ਕਾਰਪੋਰੇਸ਼ਨਾਂ ਨੂੰ ਫੰਡ ਖ਼ਰਚ ਕਰਨ ਵਿੱਚ ਛੋਟ ਦਿੱਤੀ ਹੈ ਤਾਂ ਜੋ ਗ਼ਰੀਬ ਮਜ਼ਦੂਰ ਲੋਕਾਂ ਨੂੰ ਖਾਣੇ,ਦਵਾਇਆਂ ਅਤੇ ਹੋਰ ਜ਼ਰੂਰੀ ਸਮਾਨ ਲਈ ਕੋਈ ਪਰੇਸ਼ਾਨੀ ਨਾ ਆਵੇ

 

ਕਿੰਨ੍ਹਾਂ ਖ਼ਰਚ ਕਰ ਸਕਦੀਆਂ ਨੇ ਕਾਰਪੋਰੇਸ਼ਨਾਂ

ਪੰਜਾਬ ਸਰਕਾਰ ਨੇ ਕਾਰਪੋਰੇਸ਼ਨਾਂ ਮਨਜ਼ੂਰੀ ਦਿੱਤੀ ਹੈ ਕੀ ਮਜ਼ਦੂਰ ਅਤੇ ਜ਼ਰੂਰਤਮੰਦਾਂ ਦੇ ਲਈ ਲੁਧਿਆਣਾ,ਜਲੰਧਰ ਅਤੇ ਅੰਮ੍ਰਿਤਸਰ ਦੀਆਂ ਕਾਰਪੋਰੇਸ਼ਨਾਂ ਇੱਕ ਲੱਖ ਤੋਂ 20 ਲੱਖ ਤੱਕ ਖ਼ਰਚ ਕਰ ਸਕਦੀਆਂ ਨੇ,ਜਦਕਿ ਇਸ ਤੋਂ ਇਲਾਵਾ ਦੂਜੀਆਂ ਕਾਰਪੋਰੇਸ਼ਨਾਂ 50 ਹਜ਼ਾਰ ਰੋਜ਼ਾਨਾ ਤੋਂ 10 ਲੱਖ ਤੱਕ ਖ਼ਰਚ ਕਰ ਸਕਦੀਆਂ ਨੇ, ਨਗਰ ਕੌਂਸਲਰਾਂ ਲਈ ਵੀ ਖ਼ਰਚ ਤੈਅ ਕੀਤਾ ਗਿਆ ਹੈ, ਨਗਰ ਕੌਂਸਲਰਾਂ ਰੋਜ਼ਾਨਾ 25 ਹਜ਼ਾਰ ਤੋਂ 5 ਲੱਖ ਤੱਕ ਖ਼ਰਚ ਕਰ ਸਕਦੀਆਂ ਨੇ ਜਦਕਿ ਨਗਰ ਪੰਚਾਇਤਾਂ  15 ਹਜ਼ਾਰ ਤੋਂ 2 ਲੱਖ 50 ਹਜ਼ਾਰ ਤੱਕ ਖ਼ਰਚ ਕਰ ਸਕਦੀ ਹੈ 

ਸਰਪੰਚ ਕਿੰਨ੍ਹਾਂ ਖ਼ਰਚ ਕਰ ਸਕਦੇ ਨੇ ?

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਫੰਡ ਖ਼ਰਚ ਦੀ ਇਜਾਜ਼ਤ ਦਿੱਤੀ ਸੀ,ਪੰਚਾਇਤਾਂ ਨੂੰ 5 ਹਜ਼ਾਰ ਤੋਂ ਰੋਜ਼ਾਨਾ 50 ਹਜ਼ਾਰ ਤੱਕ ਖ਼ਰਚ ਕਰਨ ਦੀ ਛੋਟ ਦਿੱਤੀ ਗਈ ਸੀ, ਇਸ ਦੇ ਨਾਲ ਪੰਚਾਇਤਾਂ ਨੂੰ ਇਹ ਵੀ ਅਧਿਕਾਰ ਦਿੱਤਾ ਗਿਆ ਸੀ ਕਰਫ਼ਿਊ ਦੌਰਾਨ ਐਮਰਜੈਂਸੀ 'ਤੇ ਉਹ ਲੋਕਾਂ ਨੂੰ ਪਾਸ ਵੀ ਦੇ ਸਕਦੀਆਂ ਨੇ 

Trending news