CORONA : ਪੰਜਾਬ ਸਰਕਾਰ ਨੇ ਬਣਾਇਆ COVID ਰਿਲੀਫ਼ ਫੰਡ,ਲੋਕਾਂ ਤੋਂ ਮੰਗੀ ਮਦਦ

ਰਿਲੀਫ਼ ਫੰਡ ਵਿੱਚ ਮਦਦ ਕਰਨ ਵਾਲਿਆਂ ਨੂੰ ਮਿਲੇਗੀ ਇਨਕਮ ਟੈਕਟ ਤੋਂ ਛੋਟ 

CORONA : ਪੰਜਾਬ ਸਰਕਾਰ ਨੇ ਬਣਾਇਆ COVID ਰਿਲੀਫ਼ ਫੰਡ,ਲੋਕਾਂ ਤੋਂ ਮੰਗੀ ਮਦਦ
ਰਿਲੀਫ਼ ਫੰਡ ਵਿੱਚ ਮਦਦ ਕਰਨ ਵਾਲਿਆਂ ਨੂੰ ਮਿਲੇਗੀ ਇਨਕਮ ਟੈਕਟ ਤੋਂ ਛੋਟ

ਚੰਡੀਗੜ੍ਹ  : (COVID 19) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੋਂ ਬਾਅਦ ਮੁੱਖ ਮੰਤਰੀ ਪੰਜਾਬ  ਕੈਪਟਨ ਅਮਰਿੰਦਰ ਸਿੰਘ ਨੇ ਵੀ ਕੋਰੋਨਾ ਨਾਲ ਲੜਨ ਦੇ ਲਈ COVID RELIEF ਫੰਡ ਬਣਾਇਆ ਹੈ, ਸੀਐੱਮ ਕੈਪਟਨ ਨੇ ਲੋਕਾਂ ਤੋਂ ਕੋਰੋਨਾ ਵਾਇਰਸ ਨਾਲ ਲੜਨ ਦੇ ਲਈ ਮਾਲੀ ਮਦਦ ਮੰਗੀ ਹੈ,ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕੀ COVID ਰਿਲੀਫ਼ ਫੰਡ ਵਿੱਚ ਮਦਦ ਕਰਨ ਵਾਲਿਆਂ ਨੂੰ ਕੇਂਦਰ ਸਰਕਾਰ ਇਨਕਮ ਟੈਕਸ ਵਿੱਚ ਛੋਟ ਦੇਵੇ, ਪੰਜਾਬ ਸਰਕਾਰ ਇਸ ਫੰਡ ਦੇ ਜ਼ਰੀਏ  ਗ਼ਰੀਬ ਲੋਕਾਂ ਦੀ ਮਦਦ ਕਰੇਗੀ, ਇਸ ਤੋਂ ਪਹਿਲਾਂ ਪੰਜਾਬ ਦੇ ਮੰਤਰੀਆਂ, ਕਾਂਗਰਸ ਅਤੇ ਅਕਾਲੀ ਦੇ ਵਿਧਾਇਕ ਦੇ ਨਾਲ ਮੈਂਬਰ ਪਾਰਲੀਮੈਂਟਾਂ ਨੇ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਿਲੀਫ਼ ਫੰਡ ਵਿੱਚ ਦਿੱਤੀ ਸੀ 

ਕੀ ਹੈ COVID ਰਿਲੀਫ਼ ਫ਼ੰਡ ?

ਪੰਜਾਬ ਸਰਕਾਰ ਦੇ ਕੋਰੋਨਾ ਰਿਲੀਫ਼ ਫੰਡ ਵਿੱਚ ਲੋਕਾਂ ਨੂੰ ਆਪਣਾ ਵੱਧ ਤੋਂ ਵੱਧ ਯੋਗਦਾਨ ਦੇਣ ਦੀ ਅਪੀਲ ਕੀਤੀ ਹੈ, ਸੂਬਾ ਸਰਕਾਰ ਨੇ ਇੱਕ ਬੈਂਕ ਐਕਾਉਂਟ ਨੰਬਰ ਵੀ ਜਾਰੀ ਕੀਤਾ ਹੈ ਜਿਸ ਦੇ ਐਕਾਉਂਟ ਦਾ ਨਾਂ ਹੈ “Punjab Chief Minister Covid Relief Fund Account no 50100333026124,saving IFSC CODE: HDFC0000213 Swift code: HDFCINBB BRANCH CODE: 0213 BRANCH NAME CHANDIGARH,SECTOR 17 C, ਜਿਹੜੇ ਲੋਕ ਪੰਜਾਬ ਸਰਕਾਰ ਦੇ COVID ਰਿਲੀਫ਼ ਫੰਡ ਵਿੱਚ ਯੋਗਦਾਨ ਪਾਉਣਾ ਚਾਉਂਦੇ ਉਹ ਇਲੈੱਕਟ੍ਰਾਨਿਕ ਪੇਮੈਂਟ ਕਰ ਸਕਦੇ ਨੇ 

ਹਰਿਆਣਾ ਸਰਕਾਰ ਨੇ ਵੀ ਕੋਰੋਨਾ ਫੰਡ ਬਣਾਇਆ 

ਪੰਜਾਬ ਸਰਕਾਰ ਤੋਂ ਪਹਿਲਾਂ ਸੋਮਵਾਰ ਨੂੰ ਹਰਿਆਣਾ ਸਰਕਾਰ ਨੇ ਵੀ ਕੋਰੋਨਾ ਫੰਡ ਬਣਾਇਆ ਸੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੀ ਇੱਕ ਮਹੀਨੇ ਦੀ 5 ਲੱਖ ਤਨਖ਼ਾਹ ਕੋਰੋਨਾ ਫੰਡ ਵਿੱਚ ਪਾਈ ਸੀ, ਇਸ ਤੋਂ ਬਾਅਦ ਹਰਿਆਣਾ ਦੇ ਵਿਧਾਇਕਾਂ ਵੱਲੋਂ ਵੀ ਕੋਰੋਨਾ ਫੰਡ ਵਿੱਚ ਆਪਣੀ ਤਨਖ਼ਾਹ ਦੇਣ ਦਾ ਫ਼ੈਸਲਾ ਲਿਆ ਗਿਆ ਸੀ