CORONA :ਪੰਜਾਬ ਵਿੱਚ ਇਨ੍ਹਾਂ ਸਿਆਸਦਾਨਾਂ ਨੇ ਕੋਰੋਨਾ ਦੀ ਜੰਗ ਲਈ ਵਿਖਾਈ ਦਰਿਆ ਦਿੱਲੀ

ਨਰੇਸ਼ ਗੁਜਰਾਲ ਨੇ 2 ਕਰੋੜ ਰੁਪਏ MPLAND ਤੋਂ ਦਿੱਤੇ  

CORONA :ਪੰਜਾਬ ਵਿੱਚ ਇਨ੍ਹਾਂ ਸਿਆਸਦਾਨਾਂ ਨੇ ਕੋਰੋਨਾ ਦੀ ਜੰਗ ਲਈ ਵਿਖਾਈ ਦਰਿਆ ਦਿੱਲੀ
ਨਰੇਸ਼ ਗੁਜਰਾਲ ਨੇ 2 ਕਰੋੜ ਰੁਪਏ MPLAND ਤੋਂ ਦਿੱਤੇ

ਚੰਡੀਗੜ੍ਹ : (COVID 19) ਕੋਰੋਨਾ ਨੂੰ ਲੈਕੇ ਜਿਸ ਤਰ੍ਹਾਂ ਨਾਲ ਲਗਾਤਾਰ ਭਾਰਤ ਵਿੱਚ ਮਾਮਲੇ ਵੱਧ ਰਹੇ ਨੇ ਉਸ ਤੋਂ ਸਾਫ਼ ਹੈ ਕੀ ਕੋਰੋਨਾ ਨਾਲ ਜੰਗ ਲੰਮੀ ਹੈ ਅਤੇ ਇਸ ਲੰਮੀ ਜੰਗ ਦੇ ਲਈ ਫ਼ੌਜ ਨੂੰ ਤਿਆਰ ਕਰਨ ਦੇ  ਲਈ  ਸਰੀਰਕ, ਮਾਨਸਿਕ ਅਤੇ ਮਾਲੀ ਤਿੰਨਾਂ ਦੀ ਮਦਦ ਦੀ ਜ਼ਰੂਰਤ ਹੈ, ਪੰਜਾਬ ਪੁਲਿਸ ਅਤੇ ਡਾਕਟਰ ਦਿਨ ਰਾਤ ਇੱਕ ਕਰ ਰਹੇ ਨੇ, ਮਾਨਸਿਕ ਤੌਰ 'ਤੇ ਅਸੀਂ ਆਪ ਤਿਆਰ ਹੋਣਾ ਹੈ ਜਦਕਿ ਮਾਲੀ ਮਦਦ ਦੇ  ਲਈ ਕਈ ਲੋਕ ਹੁਣ ਅੱਗੇ ਆ ਰਹੇ ਨੇ, ਕੋਰੋਨਾ ਨੇ ਸਾਰੇ ਸਿਆਸਤਦਾਨਾਂ ਨੂੰ ਇੱਕ ਕਰ ਦਿੱਤਾ ਹੈ ਅਤੇ ਦਿਲ ਖ਼ੋਲ ਕੇ ਪੰਜਾਬ ਦੇ ਲੋਕਾਂ ਦੀ ਮਦਦ ਲਈ ਲਗਾਤਾਰ ਸਿਆਸਤਦਾਨਾਂ ਦੇ ਵੀ ਹੱਥ ਅੱਗੇ ਆ ਰਹੇ ਨੇ

ਮਦਦ ਲਈ ਕਿਨ੍ਹੇ ਹੱਥ ਅੱਗੇ ਆਏ ?

ਕੋਰਨਾ ਨਾਲ ਲੜਨ ਦੇ ਲਈ ਅਕਾਲੀ ਦਲ ਵੱਲੋਂ ਰਾਜਸਭਾ ਦੇ ਮੈਂਬਰ ਪਾਰਲੀਮੈਂਟ ਨਰੇਸ਼ ਗੁਜਰਾਲ ਨੇ ਆਪਣੇ MPLAND ਫੰਡ ਤੋਂ ਜਲੰਧਰ ਪ੍ਰਸ਼ਾਸਨ ਨੂੰ 2 ਕਰੋੜ ਦਿੱਤੇ ਨੇ, ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਵੇਖਦੇ ਹੋਏ MPLAND ਦੀ ਗਾਈਡ ਲਾਈਨ ਵਿੱਚ ਤਬਦੀਲੀ ਕੀਤੀ ਸੀ, ਨਰੇਸ਼ ਗੁਜਰਾਲ ਤੋਂ ਬਾਅਦ ਗੁਰਦਾਸਪੁਰ ਤੋਂ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਨੇ ਵੀ ਆਪਣੇ MPLAND ਤੋਂ ਗੁਰਦਾਸਪੁਰ ਦੇ ਸਿਹਤ ਵਿਭਾਗ ਲਈ 50 ਲੱਖ ਰੁਪਏ ਜਾਰੀ ਕੀਤੇ ਨੇ,ਜਲਾਲਾਬਾਦ ਤੋਂ ਕਾਂਗਰਸ ਦੇ 
ਵਿਧਾਇਕ ਰਮਿੰਦਰ ਆਮਲਾ ਨੇ ਆਪਣੀ 2 ਸਾਲ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣ ਦਾ ਐਲਾਨ ਕੀਤਾ ਹੈ ਨਾਲ ਹੀ ਵਾਅਦਾ ਕੀਤਾ ਹੈ ਕੀ ਫ਼ਾਜ਼ਿਲਕਾ ਹਲਕੇ ਦੇ ਲਈ ਉਨ੍ਹਾਂ ਵੱਲੋਂ 4 ਵੈਂਟੀਲੇਟਰ ਮਸ਼ੀਨਾਂ ਦਿੱਤੀਆਂ ਜਾਣਗੀਆਂ, ਰਮਿੰਦਰ ਸਿੰਘ ਅਮਲਾ ਪੰਜਾਬ ਦੇ ਸਭ ਤੋਂ ਅਮੀਰ ਸਿਆਸਤਦਾਨਾਂ ਵਿੱਚੋਂ ਇੱਕ ਨੇ 

ਪੰਜਾਬ ਸਰਕਾਰ ਨੇ ਕੋਵਿਡ ਫੰਡ ਬਣਾਇਆ 

 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੋਂ ਬਾਅਦ ਮੁੱਖ ਮੰਤਰੀ ਪੰਜਾਬ  ਕੈਪਟਨ ਅਮਰਿੰਦਰ ਸਿੰਘ ਨੇ ਵੀ ਕੋਰੋਨਾ ਨਾਲ ਲੜਨ ਦੇ ਲਈ COVID RELIEF ਫੰਡ ਬਣਾਇਆ ਹੈ, ਸੀਐੱਮ ਕੈਪਟਨ ਨੇ ਲੋਕਾਂ ਤੋਂ ਕੋਰੋਨਾ ਵਾਇਰਸ ਨਾਲ ਲੜਨ ਦੇ ਲਈ ਮਾਲੀ ਮਦਦ ਮੰਗੀ ਹੈ,ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕੀ COVID ਰਿਲੀਫ਼ ਫੰਡ ਵਿੱਚ ਮਦਦ ਕਰਨ ਵਾਲਿਆਂ ਨੂੰ ਕੇਂਦਰ ਸਰਕਾਰ ਇਨਕਮ ਟੈਕਸ ਵਿੱਚ ਛੋਟ ਦੇਵੇ, ਪੰਜਾਬ ਸਰਕਾਰ ਇਸ ਫੰਡ ਦੇ ਜ਼ਰੀਏ  ਗ਼ਰੀਬ ਲੋਕਾਂ ਦੀ ਮਦਦ ਕਰੇਗੀ

ਕੀ ਹੈ COVID ਰਿਲੀਫ਼ ਫ਼ੰਡ ?

ਪੰਜਾਬ ਸਰਕਾਰ ਦੇ ਕੋਰੋਨਾ ਰਿਲੀਫ਼ ਫੰਡ ਵਿੱਚ ਲੋਕਾਂ ਨੂੰ ਆਪਣਾ ਵੱਧ ਤੋਂ ਵੱਧ ਯੋਗਦਾਨ ਦੇਣ ਦੀ ਅਪੀਲ ਕੀਤੀ ਹੈ, ਸੂਬਾ ਸਰਕਾਰ ਨੇ ਇੱਕ ਬੈਂਕ ਐਕਾਉਂਟ ਨੰਬਰ ਵੀ ਜਾਰੀ ਕੀਤਾ ਹੈ ਜਿਸ ਦੇ ਐਕਾਉਂਟ ਦਾ ਨਾਂ ਹੈ “Punjab Chief Minister Covid Relief Fund Account no 50100333026124,saving IFSC CODE: HDFC0000213 Swift code: HDFCINBB BRANCH CODE: 0213 BRANCH NAME CHANDIGARH,SECTOR 17 C, ਜਿਹੜੇ ਲੋਕ ਪੰਜਾਬ ਸਰਕਾਰ ਦੇ COVID ਰਿਲੀਫ਼ ਫੰਡ ਵਿੱਚ ਯੋਗਦਾਨ ਪਾਉਣਾ ਚਾਉਂਦੇ ਉਹ ਇਲੈੱਕਟ੍ਰਾਨਿਕ ਪੇਮੈਂਟ ਕਰ ਸਕਦੇ ਨੇ