CORONA :ਸੁਖਬੀਰ ਬਾਦਲ ਨੇ ਸਨਅਤਾਂ,ਕਿਸਾਨਾਂ ਅਤੇ ਗਰੀਬ ਲੋਕਾਂ ਲਈ ਕੈਪਟਨ ਸਰਕਾਰ ਤੋਂ ਮੰਗੀ ਇਹ ਮਦਦ

 ਸੁਖਬੀਰ ਦੀ ਮੰਗ ਸਨਅਤਾਂ ਦਾ 50 ਫ਼ੀਸਦੀ ਬਿੱਲ ਹੋਵੇ ਮਾਫ਼ 

CORONA :ਸੁਖਬੀਰ ਬਾਦਲ ਨੇ ਸਨਅਤਾਂ,ਕਿਸਾਨਾਂ ਅਤੇ ਗਰੀਬ ਲੋਕਾਂ ਲਈ ਕੈਪਟਨ ਸਰਕਾਰ ਤੋਂ ਮੰਗੀ ਇਹ ਮਦਦ
ਸੁਖਬੀਰ ਦੀ ਮੰਗ ਸਨਅਤਾਂ ਦਾ 50 ਫ਼ੀਸਦੀ ਬਿੱਲ ਹੋਵੇ ਮਾਫ਼

ਚੰਡੀਗੜ੍ਹ : COVID 19 ਕੋਰੋਨਾ ਵਾਇਰਸ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਕੇਂਦਰ ਸਰਕਾਰ ਤੋਂ ਸਪੈਸ਼ਲ ਪੈਕੇਜ ਦੀ ਮੰਗ ਕਰ ਰਹੇ ਨੇ ਤਾਂ ਸੂਬੇ ਵਿੱਚ ਅਕਾਲੀ ਦਲ ਨੇ ਪੰਜਾਬ ਸਰਕਾਰ ਤੋਂ ਸਨਅਤਾਂ,ਕਿਸਾਨਾਂ ਅਤੇ ਗਰੀਬ ਪਰਿਵਾਰਾਂ ਲਈ ਮਦਦ ਮੰਗੀ ਹੈ, ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕੀ ਇਸ ਮੁਸ਼ਕਿਲ ਵੇਲੇ ਪੰਜਾਬ ਸਰਕਾਰ ਸਾਰੇ ਅਦਾਰਿਆਂ ਦੀ ਮਦਦ ਲਈ ਅੱਗੇ ਆਵੇ 

ਸੁਖਬੀਰ ਬਾਦਲ ਨੇ ਕੀ ਕੀਤੀ ਮੰਗ ?

ਸੁਖਬੀਰ ਬਾਦਲ ਨੇ ਪੰਜਾਬ ਵਿੱਚ ਕੋਰੋਨਾ ਕਰਫ਼ਿਊ ਦੀ  ਵਜ੍ਹਾਂ ਕਰਕੇ ਬੰਦ ਪਈਆਂ ਸਨਅਤਾਂ ਦੀ ਮਦਦ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ,ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਹੈ ਕੀ ਅਗਲੇ ਤਿੰਨ-ਚਾਰ ਮਹੀਨੇ ਦੇ ਲਈ ਸਨਅਤਾਂ ਦੇ ਬਿੱਲਾਂ ਵਿੱਚ 50 ਫ਼ੀਸਦ ਦੀ ਕਟੌਤੀ ਕੀਤੀ ਜਾਵੇ, ਸੁਖਬੀਰ ਬਾਦਲ ਦਾ ਕਹਿਣਾ ਕੀ ਸੂਬੇ ਵਿੱਚ ਸਨਅਤਾਂ ਬੰਦ ਹੋਣ ਦੀ ਵਜ੍ਹਾਂ ਕਰ ਕੇ ਸਨਅਤਕਾਰਾਂ ਦਾ ਕਾਫ਼ੀ ਨੁਕਸਾਨ  ਹੋ ਰਿਹਾ ਇਸ ਲਈ ਸਰਕਾਰ ਨੂੰ ਸਨਅਤਕਾਰਾਂ ਦੀ ਮਦਦ ਕਰਨੀ ਚਾਹੀਦੀ ਹੈ, ਸੁਖਬੀਰ ਬਾਦਲ ਨੇ ਕਿਸਾਨਾਂ ਦੇ ਲਈ ਵੀ ਸਰਕਾਰ ਤੋਂ  ਮਦਦ ਮੰਗੀ ਹੈ,ਅਕਾਲੀ ਦਲ ਨੇ ਮੰਗ ਕੀਤੀ ਹੈ  ਕੋਆਪਰੇਟਿਵ ਬੈਂਕ ਕਿਸਾਨਾਂ ਦਾ ਅਗਲੇ 6 ਮਹੀਨੇ ਦਾ ਲੋਨ ਸਸਪੈਂਡ ਕਰ ਦੇਵੇ, ਇਸ ਦੇ ਨਾਲ ਸੁਖਬੀਰ ਬਾਦਲ ਨੇ ਸੀਐੱਮ ਕੈਪਟਨ ਨੂੰ ਅਪੀਲ ਕੀਤੀ ਹੈ ਕੀ ਪੇਂਡੂ ਮਜ਼ਦੂਰਾਂ ਦੇ ਐਕਾਉਂਟ ਵਿੱਚ ਸਰਕਾਰ 2 ਹਜ਼ਾਰ ਰੁਪਏ ਟਰਾਂਸਫਰ ਕਰੇ ਅਤੇ ਸ਼ਹਿਰੀ ਮਜਦੂਰਾਂ ਦੇ ਖਾਤੇ ਵਿੱਚ 3 ਹਜ਼ਾਰ ਪਾਏ,ਸਿਰਫ਼ ਇਨ੍ਹਾਂ ਹੀ ਨਹੀਂ ਅਕਾਲੀ ਦਲ ਨੇ ਇਹ ਵੀ ਮੰਗ ਕੀਤੀ ਹੈ ਸਰਕਾਰ ਆਟਾ ਦਾਲ ਸਕੀਮ ਦੇ ਤਹਿਤ 1 ਮਹੀਨੇ ਦਾ ਐਡਵਾਂਸ ਕੈਸ਼ ਬੈਨਿਫਿਟ ਦੇਵੇ 

ਕੈਪਟਨ ਦੀ ਕੇਂਦਰ ਤੋਂ ਮੰਗ 

ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕੀ ਕੋਰੋਨਾ ਨਾਲ ਲੜਨ ਦੇ ਲਈ ਕੇਂਦਰ ਸਰਕਾਰ ਸੂਬਿਆਂ ਲਈ ਸਪੈਸ਼ਲ ਪੈਕੇਜ ਦਾ ਐਲਾਨ ਕਰੇ, ਮੰਗਲਵਾਰ ਨੂੰ 21 ਦਿਨ ਦੇ ਕੋਰੋਨਾ ਲਾਕਡਾਊਨ ਦੇ ਐਲਾਨ ਦਾ ਸੁਆਗਤ ਕਰਦੇ ਮੁੱਖ ਮੰਤਰੀ ਨੇ ਕਿਹਾ ਸੀ ਕੀ ਉਨ੍ਹਾਂ ਨੂੰ ਉਮੀਦ ਸੀ ਕੀ ਪ੍ਰਧਾਨ ਮੰਤਰੀ ਕੋਰੋਨਾ ਵਾਇਰਸ ਨੂੰ ਲੈਕੇ ਸੂਬਿਆਂ ਲਈ ਮਾਲੀ ਮਦਦ ਦਾ ਐਲਾਣ ਕਰਨਗੇ ਪਰ ਪ੍ਰਧਾਨ ਮੰਤਰੀ ਵੱਲੋਂ ਇਹ ਐਲਾਨ ਨਹੀਂ ਕੀਤਾ ਗਿਆ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੀ ਜਿਸ ਤਰ੍ਹਾਂ ਨਾਲ ਦਵਾਈਆਂ ਬਣਾਉਣ ਵਾਲੀ ਕੰਪਨੀਆਂ ਦੀ ਕੇਂਦਰ ਸਰਕਾਰ ਨੇ 15 ਹਜ਼ਾਰ ਕਰੋੜ ਦੀ ਮਦਦ ਕੀਤਾ ਹੈ ਉਸੇ ਤਰ੍ਹਾਂ ਸੂਬਾ ਸਰਕਾਰ ਦੀ ਵੀ ਮਦਦ ਕੀਤੀ ਜਾਵੇ