ਕੋਰੋਨਾ ਇਨਸਾਨ ਨੂੰ ਖ਼ਤਮ ਕਰਨ ਦੀ ਜ਼ਿੱਦ ਕਰ ਰਿਹਾ ਹੈ,ਨਿਯਮ ਤੋੜਨ ਵਾਲੇ ਜ਼ਿੰਦਗੀ ਨਾਲ ਖੇਡ ਰਹੇ ਨੇ :PM ਮੋਦੀ
Advertisement

ਕੋਰੋਨਾ ਇਨਸਾਨ ਨੂੰ ਖ਼ਤਮ ਕਰਨ ਦੀ ਜ਼ਿੱਦ ਕਰ ਰਿਹਾ ਹੈ,ਨਿਯਮ ਤੋੜਨ ਵਾਲੇ ਜ਼ਿੰਦਗੀ ਨਾਲ ਖੇਡ ਰਹੇ ਨੇ :PM ਮੋਦੀ

PM ਮੋਦੀ ਨੇ ਕਰਫ਼ਿਊ ਨਾ ਤੋੜਨ ਦੀ ਕੀਤੀ ਅਪੀਲ 

PM ਮੋਦੀ ਨੇ ਕਰਫ਼ਿਊ ਨਾ ਤੋੜਨ ਦੀ ਕੀਤੀ ਅਪੀਲ

ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ (NARENDER MODI) ਨੇ ਮਨ ਕੀ ਬਾਤ ਵਿੱਚ ਕੋਰੋਨਾ ਵਾਇਰਸ (CORONAVIRUS) 'ਤੇ ਬੋਲਦੇ ਹੋਏ ਕਿਹਾ ਸਭ ਤੋਂ ਪਹਿਲਾਂ ਮੈਂ ਦੇਸ਼ ਤੋਂ ਮੁਆਫੀ ਮੰਗਦਾ ਹਾਂ ਮੈਨੂੰ ਕੁੱਝ ਫ਼ੈਸਲੇ ਲੈਣੇ ਪਏ ਜਿਸ ਦੀ ਵਜ੍ਹਾਂ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਆ ਰਹੀਆਂ ਨੇ,ਕੁੱਝ ਲੋਕ ਮੇਰੇ ਤੋਂ ਨਾਰਾਜ਼ ਵੀ ਨੇ,ਮੈਂ ਤੁਹਾਡੀ ਪਰੇਸ਼ਾਨੀ ਸਮਝ ਸਕਦਾ ਹਾਂ,ਪਰ ਮੇਰੇ ਕੋਲ ਕੋਰੋਨਾ ਨਾਲ ਲੜਨ ਦੇ ਲਈ ਕੋਈ ਹੋਰ ਬਦਲ ਨਹੀਂ ਹੈ ਕੋਈ ਰਾਹ ਨਹੀਂ ਹੈ 

ਪੀਐੱਮ ਮੋਦੀ ਨੇ ਕਿਹਾ ਦੁਨੀਆ ਦੇ ਹਾਲਾਤਾਂ ਨੂੰ ਵੇਖਣ ਤੋਂ ਬਾਅਦ ਲੱਗਦਾ ਹੈ ਕੀ ਬੱਸ ਇਹ ਹੀ ਰਸਤਾ ਹੈ ਬਚਣ ਦਾ,ਕੋਰੋਨਾ ਵਾਇਰਸ ਨੇ ਦੁਨੀਆ ਨੂੰ ਕੈਦ ਕਰ ਲਿਆ ਹੈ,ਹਰ ਕਿਸੇ ਲਈ ਵੱਡੀ ਚੁਣੌਤੀ ਬਣ ਚੱਕਾ ਹੈ, ਇਹ ਵਾਇਰਸ ਇਨਸਾਨ ਦੀ ਜ਼ਿੰਦਗੀ ਨੂੰ ਖ਼ਤਮ ਕਰਨ ਦੀ ਜ਼ਿੱਦ 'ਤੇ ਅੜ ਚੁੱਕਾ ਹੈ, ਇਸ ਨਾਲ ਲੜਾਈ ਲੜਨੀ ਹੈ ਤਾਂ ਸਭ ਨੂੰ ਇਕੱਠੇ ਹੋਣਾ ਹੋਵੇਗਾ 

ਪ੍ਰਧਾਨ ਮੰਤਰੀ ਨੇ ਕਿਹਾ ਇਹ ਲਾਕਡਾਊਨ ਤੁਹਾਨੂੰ ਬਚਾਏਗਾ,ਤੁਹਾਡੇ ਪਰਿਵਾਰ ਨੂੰ ਬਚਾਏਗਾ,ਪ੍ਰਧਾਨ ਮੰਤਰੀ ਨੇ ਕਿਹਾ ਮੈਂ ਜਾਣਦਾ ਹਾਂ ਕੀ ਕੋਈ ਵੀ ਕਾਨੂੰਨ ਨਹੀਂ ਤੋੜਨਾ ਚਾਉਂਦਾ ਹੈ ਪਰ ਲੋਕ ਇਸ ਦਾ ਪਾਲਨ ਨਹੀਂ ਕਰ ਰਹੇ ਨੇ, ਦੁਨੀਆ ਵਿੱਚ ਅਜਿਹੇ ਲੋਕ ਹੀ ਅੱਜ ਪਛਤਾ ਰਹੇ ਨੇ,ਦੁਨੀਆ ਵਿੱਚ ਸਿਹਤ ਤੋਂ ਉੱਤੇ ਕੁੱਝ ਨਹੀਂ ਹੈ, ਨਿਯਮ ਤੋੜ ਕੇ ਤੁਸੀਂ ਆਪਣੇ ਜੀਵਨ ਨਾਲ ਖਿਲਵਾੜ ਕਰ ਰਹੇ ਹੋ 

ਕੋਰੋਨਾ ਨੂੰ ਹਰਾਉਣ ਦੇ ਲਈ ਪ੍ਰਧਾਨ ਮੰਤਰੀ ਨੇ IT ਪ੍ਰੋਫੈਸ਼ਨਲ ਰਾਮ ਦਾ ਉਧਾਰਣ ਦਿੱਤਾ, ਪੀਐੱਮ ਨੇ ਕਿਹਾ ਕੀ ਰਾਮ ਨੇ ਉਹ ਸਾਰੇ ਨਿਰਦੇਸ਼ਾਂ ਦਾ ਪਾਲਨ ਕੀਤਾ ਜੋ  ਡਾਕਟਰਾਂ ਨੇ ਉਸਨੂੰ ਦਿੱਤਾ ਸੀ ਅੱਜ ਉਹ ਪੂਰੀ ਤਰ੍ਹਾਂ ਨਾਲ ਤੰਦਰੁਸਤ ਹੈ,ਡਾ ਨਿਤੀਸ਼ ਗੁਪਤਾ ਨੇ ਪੀਐੱਮ ਮੋਦੀ ਨੂੰ ਹਾਲਾਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਅਸੀਂ ਫ਼ੌਜ ਵਾਂਗ ਕੰਮ ਕਰ ਰਹੇ ਹਾਂ ਸਾਡੀ ਇੱਕ ਹੀ ਉਮੀਦ ਹੈ ਕੀ ਸਾਰੇ ਮਰੀਜ਼ ਠੀਕ-ਠਾਕ ਘਰ ਜਾਣ,ਮਰੀਜ਼ਾਂ ਦੀ ਕਾਉਂਸਲਿੰਗ ਵੀ ਕਰਨੀ ਪੈ ਰਹੀ ਹੈ,ਕਿਉਂਕਿ ਲੋਕ ਕਾਫ਼ੀ ਡਰੇ ਹੋਏ ਨੇ,ਅਸੀਂ ਸਮਝਾਉਂਦੇ ਹਾਂ ਕੀ ਤੁਹਾਡਾ ਕੇਸ  NORMAL ਹੈ, ਟੈਸਟ NEGATIVE ਹੁੰਦੇ ਹੀ ਤੁਹਾਨੂੰ ਘਰ ਭੇਜ ਦਿੱਤਾ ਜਾਵੇਗਾ,ਸਾਡੇ ਸਮਝਾਉਣ ਤੋਂ ਬਾਅਦ ਉਨ੍ਹਾਂ ਦਾ ਹੌਸਲਾ ਵੱਧ ਦਾ ਹੈ,ਅਸੀਂ ਆਪਣੀ ਟੀਮ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਹਾਂ 

ਮੋਦੀ ਨੇ ਨੌਜਵਾਨਾਂ ਦੀ ਤਾਰੀਫ਼ ਕੀਤੀ 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕੋਰੋਨਾ ਖ਼ਿਲਾਫ਼ ਜੰਗ ਵਿੱਚ ਨੌਜਵਾਨਾਂ ਦੀ ਹਿੱਸੇਦਾਰੀ ਦੀ ਤਾਰੀਫ਼ ਕੀਤੀ ਹੈ,ਪੀਐੱਮ ਨੇ ਟਵੀਟ ਕਰਕੇ ਲਿਖਿਆ,ਕੋਰੋਨਾ ਖਿਲਾਫ਼ ਲੜਾਈ ਵਿੱਚ ਨੌਜਵਾਨ ਸਭ ਤੋਂ ਅੱਗੇ ਨੇ, ਇਸ ਤੋਂ ਇਲਾਵਾ ਉਨ੍ਹਾਂ ਨੇ PM CARES ਫੰਡ ਵਿੱਚ ਦਿੱਤੇ ਜਾ ਰਹੇ ਸਹਿਯੋਗ ਦੀ ਤਾਰੀਫ਼ ਵੀ ਕੀਤੀ 

Trending news