CORONA : ਪ੍ਰਤਾਪ ਸਿੰਘ ਬਾਜਵਾ ਨੇ CM ਕੈਪਟਨ ਨੂੰ ਲਿਖੀ ਚਿੱਠੀ,ਬੰਦ ਦੌਰਾਨ ਸਨਅਤਾਂ ਲਈ ਮੰਗੀ ਇਹ ਰਾਹਤ

ਸਨਅਤਕਾਰਾਂ ਤੋਂ ਫਿਕਸ ਬਿਜਲੀ ਦਾ ਬਿੱਲ ਨਾ ਲਿਆ ਜਾਵੇ  

CORONA : ਪ੍ਰਤਾਪ ਸਿੰਘ ਬਾਜਵਾ ਨੇ CM ਕੈਪਟਨ ਨੂੰ ਲਿਖੀ ਚਿੱਠੀ,ਬੰਦ ਦੌਰਾਨ ਸਨਅਤਾਂ ਲਈ ਮੰਗੀ ਇਹ ਰਾਹਤ
ਸਨਅਤਕਾਰਾਂ ਤੋਂ ਫਿਕਸ ਬਿਜਲੀ ਦਾ ਬਿੱਲ ਨਾ ਲਿਆ ਜਾਵੇ

ਚੰਡੀਗੜ੍ਹ : (COVID 19) 21 ਦਿਨ ਦੇ ਲਾਕਡਾਊਨ ਦੀ ਵਜ੍ਹਾਂ ਕਰਕੇ ਦੇਸ਼ ਦੇ ਨਾਲ ਪੰਜਾਬ ਦੀਆਂ ਸਨਅਤਾਂ ਵੀ ਪੂਰੀ ਤਰ੍ਹਾਂ ਨਾਲ ਬੰਦ ਨੇ, ਪਹਿਲਾਂ ਤੋਂ ਹੀ ਪੰਜਾਬ ਆਰਥਿਕ ਸੰਕਟ ਵਿੱਚ ਹੈ ਅਜਿਹੇ ਵਿੱਚ ਸਨਅਤਾਂ ਬੰਦ ਹੋਣਾ ਪੰਜਾਬ ਦੇ ਅਰਥਚਾਰੇ ਲਈ ਕਿਸੇ ਬੁਰੀ ਖ਼ਬਰ ਤੋਂ ਘੱਟ ਨਹੀਂ ਹੈ,ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਬਾਅਦ ਕਾਂਗਰਸ ਦੇ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖਕੇ ਪੰਜਾਬ ਦੀਆਂ ਸਨਅਤਾਂ ਲਈ ਮਦਦ ਮੰਗੀ ਹੈ

ਪ੍ਰਤਾਪ ਬਾਜਵਾ ਨੇ CM ਤੋਂ ਕੀ ਕੀਤੀ ਮੰਗ ?

ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਨੂੰ ਚਿੱਠੀ ਵਿੱਚ ਮੰਗ ਕੀਤੀ ਹੈ ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੰਦ ਦੌਰਾਨ  ਸਨਅਤਾਂ ਦੀ ਬਿਜਲੀ ਦੀ ਫਿਕਸ ਕਾਸਟ ਨੂੰ ਖ਼ਤਮ ਕਰਨ ਅਤੇ ਘੱਟ ਤੋਂ ਘੱਟ ਬਿਜਲੀ ਦੀ ਕੀਮਤ ਵਸੂਲਣ, ਇਸ ਦੇ ਨਾਲ ਬਾਜਵਾ ਨੇ ਕਿਹਾ ਕੀ ਇਸ ਮੁਸ਼ਕਿਲ ਘੜੀ ਵਿੱਚ ਸਰਕਾਰ ਸਨਅਤਾਂ ਦੇ ਬਕਾਇਆ GST ਦਾ ਜਲਦ ਤੋਂ ਜਲਦ ਭੁਗਤਾਨ ਕਰੇ, ਆਮ ਲੋਕਾਂ ਨੂੰ ਰਾਹਤ ਦੇਣ ਦੇ ਲਈ  ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਨੂੰ ਪ੍ਰਾਪਰਟੀ ਟੈਸਟ,ਸੀਵਰੇਜ ਟੈਕਟ,EXCISE ਟੈਕਸ ਦੀ ਮਿਆਦ ਜੂਨ 2020 ਤੱਕ ਵਧਾਉਣ ਦੀ ਅਪੀਲ ਕੀਤੀ ਹੈ,ਇਸ ਦੇ ਨਾਲ ਬਾਜਵਾ ਨੇ ਸਪਲਾਈ ਟੈਂਡਰਾਂ ਦੀ ਤਰੀਕ ਅੱਗੇ ਵਧਾਉਣ ਦੇ ਨਾਲ ਕੋਰਟ ਵਿੱਚ ਚੱਲ ਰਹੇ ਸਰਕਾਰੀ ਕੇਸਾਂ ਦੀ ਤਰੀਕ ਵੀ ਅੱਗੇ ਵਧਾਉਣ ਦੀ ਮੰਗ ਕੀਤੀ ਹੈ

ਸੁਖਬੀਰ ਬਾਦਲ ਨੇ ਵੀ ਸਨਅਤਾਂ ਲਈ ਕੀਤੀ ਸੀ ਮੰਗ 

ਸੁਖਬੀਰ ਬਾਦਲ ਨੇ ਪੰਜਾਬ ਵਿੱਚ ਕੋਰੋਨਾ ਕਰਫ਼ਿਊ ਦੀ  ਵਜ੍ਹਾਂ ਕਰਕੇ ਬੰਦ ਪਈਆਂ ਸਨਅਤਾਂ ਦੀ ਮਦਦ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ,ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਹੈ ਕੀ ਅਗਲੇ ਤਿੰਨ-ਚਾਰ ਮਹੀਨੇ ਦੇ ਲਈ ਸਨਅਤਾਂ ਦੇ ਬਿੱਲਾਂ ਵਿੱਚ 50 ਫ਼ੀਸਦ ਦੀ ਕਟੌਤੀ ਕੀਤੀ ਜਾਵੇ, ਸੁਖਬੀਰ ਬਾਦਲ ਦਾ ਕਹਿਣਾ ਕੀ ਸੂਬੇ ਵਿੱਚ ਸਨਅਤਾਂ ਬੰਦ ਹੋਣ ਦੀ ਵਜ੍ਹਾਂ ਕਰ ਕੇ ਸਨਅਤਕਾਰਾਂ ਦਾ ਕਾਫ਼ੀ ਨੁਕਸਾਨ  ਹੋ ਰਿਹਾ ਇਸ ਲਈ ਸਰਕਾਰ ਨੂੰ ਸਨਅਤਕਾਰਾਂ ਦੀ ਮਦਦ ਕਰਨੀ ਚਾਹੀਦੀ ਹੈ, ਸੁਖਬੀਰ ਬਾਦਲ ਨੇ ਕਿਸਾਨਾਂ ਦੇ ਲਈ ਵੀ ਸਰਕਾਰ ਤੋਂ  ਮਦਦ ਮੰਗੀ ਹੈ,ਅਕਾਲੀ ਦਲ ਨੇ ਮੰਗ ਕੀਤੀ ਹੈ  ਕੋਆਪਰੇਟਿਵ ਬੈਂਕ ਕਿਸਾਨਾਂ ਦਾ ਅਗਲੇ 6 ਮਹੀਨੇ ਦਾ ਲੋਨ ਸਸਪੈਂਡ ਕਰ ਦੇਵੇ, ਇਸ ਦੇ ਨਾਲ ਸੁਖਬੀਰ ਬਾਦਲ ਨੇ ਸੀਐੱਮ ਕੈਪਟਨ ਨੂੰ ਅਪੀਲ ਕੀਤੀ ਹੈ ਕੀ ਪੇਂਡੂ ਮਜ਼ਦੂਰਾਂ ਦੇ ਐਕਾਉਂਟ ਵਿੱਚ ਸਰਕਾਰ 2 ਹਜ਼ਾਰ ਰੁਪਏ ਟਰਾਂਸਫਰ ਕਰੇ ਅਤੇ ਸ਼ਹਿਰੀ ਮਜਦੂਰਾਂ ਦੇ ਖਾਤੇ ਵਿੱਚ 3 ਹਜ਼ਾਰ ਪਾਏ,ਸਿਰਫ਼ ਇਨ੍ਹਾਂ ਹੀ ਨਹੀਂ ਅਕਾਲੀ ਦਲ ਨੇ ਇਹ ਵੀ ਮੰਗ ਕੀਤੀ ਹੈ ਸਰਕਾਰ ਆਟਾ ਦਾਲ ਸਕੀਮ ਦੇ ਤਹਿਤ 1 ਮਹੀਨੇ ਦਾ ਐਡਵਾਂਸ ਕੈਸ਼ ਬੈਨਿਫਿਟ ਦੇਵੇ