ਸਰਕਾਰੀ ਨੌਕਰੀ 'ਤੇ ਪਿਆ ਕੋਰੋਨਾ ਦਾ ਸਾਇਆ, ਪਟਵਾਰੀ ਸਣੇ ਇਹਨਾਂ 3 ਅਸਾਮੀਆਂ ਦੀ ਪ੍ਰੀਖਿਆ ਹੋਈ ਮੁਲਤਵੀ

ਕਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ 

ਸਰਕਾਰੀ ਨੌਕਰੀ 'ਤੇ ਪਿਆ ਕੋਰੋਨਾ ਦਾ ਸਾਇਆ, ਪਟਵਾਰੀ ਸਣੇ ਇਹਨਾਂ 3 ਅਸਾਮੀਆਂ ਦੀ ਪ੍ਰੀਖਿਆ ਹੋਈ ਮੁਲਤਵੀ
ਕੋਵਿਡ ਦੇ ਮੱਦੇਨਜ਼ਰ ਲਿਆ ਫੈਸਲਾ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ : ਕਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਪਟਵਾਰੀ ਤੇ ਜ਼ਿਲ੍ਹੇਦਾਰ ਦੀਆਂ ਅਸਾਮੀਆਂ ਲਈ 2 ਮਈ 2021 ਨੂੰ ਲਈ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਲਈ ਜਾਣ ਵਾਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ । ਉਕਤ ਜਾਣਕਾਰੀ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦਿੱਤੀ।

ਕੋਵਿਡ ਦੇ ਮੱਦੇਨਜ਼ਰ ਲਿਆ ਫੈਸਲਾ 
ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂਂ ਇਸ਼ਤਿਹਾਰ ਰਾਹੀਂ ਪਟਵਾਰੀ, ਜ਼ਿਲ੍ਹੇਦਾਰ, ਬੁਕਿੰਗ ਕਲਰਕ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਇਹਨਾਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਦੀ 2 ਮਈ ਤਾਰੀਖ ਨਿਸ਼ਚਿਤ ਕੀਤੀ ਗਈ ਸੀ ਜੋ ਕਿ ਹੁਣ ਪੰਜਾਬ ਸਰਕਾਰ ਦੀਆਂ ਕੋਵਿਡ-19 ਦੀਆਂ ਗਾਈਡਲਾਈਨਜ਼ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤੀ ਗਈ ਹੈ।

ਇਹਨਾਂ ਅਸਾਮੀਆਂ ਦੀਆਂ ਪ੍ਰੀਖਿਆਵਾਂ ਵੀ ਹੋਇਆ ਮੁਲਤਵੀ 
ਸ੍ਰੀ ਬਹਿਲ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਮਿਤੀ 19 ਅਪ੍ਰੈਲ 2021 ਨੂੰ ਮੀਟਿੰਗ ਕੀਤੀ ਗਈ ਅਤੇ ਕਰੋਨਾ ਮਹਾਂਮਾਰੀ ਦੀ ਮੌਜੂਦਾ ਗੰਭੀਰ ਸਥਿਤੀ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਨੂੰ ਰਿਵਿਊ ਕੀਤਾ ਗਿਆ । ਇਸ ਮੀਟਿੰਗ ਦੌਰਾਨ ਲੋਕ ਹਿੱਤ ਵਿੱਚ ਲਏ ਗਏ ਹੋਰਨਾਂ ਫੈਸਲਿਆਂ ਤੋਂ ਇਲਾਵਾ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 01/2021 ਅਧੀਨ ਪ੍ਰਕਾਸ਼ਿਤ ਕੀਤੀਆਂ ਪਟਵਾਰੀ, ਜ਼ਿਲ੍ਹੇਦਾਰ, ਬੁਕਿੰਗ ਕਲਰਕ ਦੀਆਂ ਅਸਾਮੀਆਂ ਦੀ ਭਰਤੀ ਲਈ ਮਿਤੀ 02/05/2021 ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ।

WATCH LIVE TV