ਦੇਸ਼ ਵਿੱਚ 69 ਫ਼ੀਸਦੀ ਕੋਰੋਨਾ ਮਰੀਜ਼ ਬਿਨਾਂ ਲੱਛਣ ਦੇ,10 ਦਿਨਾਂ ਤੱਕ ਬੁਖ਼ਾਰ ਨਾ ਆਉਣ 'ਤੇ ਨਹੀਂ ਫੈਲ ਸਕਦਾ ਵਾਇਰਸ

 ਸਿਹਤ ਮੰਤਰਾਲੇ ਨੇ ਕੋਰੋਨਾ ਵਾਇਰਸ ਮਰੀਜ਼ਾਂ ਨੂੰ ਡਿਸਚਾਰਜ ਕਰਨ ਦੀ ਅਹਿਮ ਪਾਲਿਸੀ ਵੀ ਸਾਂਝੀ ਕੀਤੀ 

ਦੇਸ਼ ਵਿੱਚ 69 ਫ਼ੀਸਦੀ ਕੋਰੋਨਾ ਮਰੀਜ਼ ਬਿਨਾਂ ਲੱਛਣ ਦੇ,10 ਦਿਨਾਂ ਤੱਕ ਬੁਖ਼ਾਰ ਨਾ ਆਉਣ 'ਤੇ ਨਹੀਂ ਫੈਲ ਸਕਦਾ ਵਾਇਰਸ
ਸਿਹਤ ਮੰਤਰਾਲੇ ਨੇ ਕੋਰੋਨਾ ਵਾਇਰਸ ਮਰੀਜ਼ਾਂ ਨੂੰ ਡਿਸਚਾਰਜ ਕਰਨ ਦੀ ਅਹਿਮ ਪਾਲਿਸੀ ਵੀ ਸਾਂਝੀ ਕੀਤੀ

ਦਿੱਲੀ : ਸਿਹਤ ਮੰਤਰਾਲੇ ਨੇ ਕੋਰੋਨਾ (Coronavirus) ਮਰੀਜ਼ਾਂ ਨੂੰ ਡਿਸਚਾਰਜ ਪਾਲਿਸੀ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ, ਸਿਹਤ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਲਵ ਅਗਰਵਾਲ ਨੇ ਕਿਹਾ ਕੋਰੋਨਾ ਵਾਇਰਸ ਦੇ ਜਿਨ੍ਹਾਂ ਮਰੀਜ਼ਾਂ ਨੂੰ ਬੁਖ਼ਾਰ ਨਹੀਂ ਆਇਆ ਹੈ ਉਹ ਦੂਜਿਆਂ ਤੱਕ ਲੱਛਣ ਨਹੀਂ ਫੈਲਾ ਸਕਦੇ ਨੇ, ਅਜਿਹੇ ਲੋਕਾਂ ਨੂੰ 10 ਦਿਨਾਂ ਦੇ ਬਾਅਦ ਘਰ ਭੇਜਿਆ ਜਾ ਸਕਦਾ ਹੈ

ਹਾਲਾਂਕਿ ਸਿਹਤ ਮੰਤਰਾਲੇ ਨੇ ਕਿਹਾ ਹੈ ਕੀ ਅਜਿਹੇ ਲੋਕ ਘਰ ਤੋਂ ਬਾਹਰ ਨਾ ਨਿਕਲਣ ਅਤੇ 7 ਦਿਨਾਂ ਤੱਕ ਖ਼ੁਦ ਨੂੰ ਆਇਸੋਲੇਟ ਕਰਨ, ਇਸ ਤੋਂ ਇਲਾਵਾ  ਅਹਿਤਿਆਤ ਜ਼ਰੂਰ ਵਰਤਣ,ਮੰਤਰਾਲੇ ਨੇ ਕਿਹਾ ਅਜਿਹੇ ਮਰੀਜ਼ ਵਾਇਰਸ ਨਹੀਂ ਫੈਲਾ ਸਕਦੇ ਨੇ, ਉਨ੍ਹਾਂ ਨੇ ਕਿਹਾ ਭਾਰਤ ਵਿੱਚ 69 ਫ਼ੀਸਦੀ ਮਰੀਜ਼ ਬਿਨਾਂ ਲੱਛਣ ਵਾਲੇ ਨੇ 

ਸਿਹਤ ਮੰਤਰਾਲੇ ਦੀ ਸੋਧ ਡਿਸਚਾਰਜ ਨੀਤੀ ਦੇ ਮੁਤਾਬਿਕ COVID-19 ਕੇਅਰ ਵਿੱਚ ਭਰਤੀ ਹੋਣ ਵਾਲੇ ਹਲਕੇ ਲੱਛਣ ਵਾਲੇ ਕੋਰੋਨਾ ਪੋਜ਼ੀਟਿਵ ਮਾਮਲਿਆਂ ਵਿੱਚ ਮਰੀਜ਼ਾਂ ਦੇ ਤਾਪਮਾਨ ਦੀ ਰੋਜ਼ਾਨਾ ਜਾਂਚ ਕੀਤੀ ਜਾਵੇਗੀ,ਉਨ੍ਹਾਂ ਦੇ ਪਲਸ ਦੀ ਨਿਗਰਾਨੀ ਕੀਤੀ ਜਾਵੇਗੀ,ਹਾਲਾਂਕਿ ਰੋਗੀ ਨੂੰ ਲਗਾਤਾਰ ਤਿੰਨ ਦਿਨ ਤੱਕ ਬੁਖ਼ਾਰ ਨਾ ਆਉਣ ਦੇ ਹਾਲਤ ਵਿੱਚ ਲੱਛਣਾਂ ਦੇ 10 ਦਿਨਾਂ ਬਾਅਦ ਛੁੱਟੀ ਦਿੱਤੀ ਜਾ ਸਕਦੀ ਹੈ

ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 18 ਹਜ਼ਾਰ ਤੋਂ ਵਧ ਹੋ ਗਈ ਹੈ,ਹਾਲਾਂਕਿ ਇਨ੍ਹਾਂ ਵਿੱਚੋਂ ਅੱਧੇ ਮਾਮਲੇ ਪਿਛਲੇ 15 ਦਿਨਾਂ ਦੇ ਅੰਦਰ ਸਾਹਮਣੇ ਆਏ ਨੇ, ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਹੁਣ ਤੱਕ 3584 ਮੌਤਾਂ ਹੋ ਚੁੱਕਿਆ ਨੇ, ਭਾਰਤ ਵਿੱਚ ਡੈੱਥ ਰੇਟ 3.06 ਫ਼ੀਸਦੀ ਹੈ,ਦੇਸ਼ ਵਿੱਚ ਕਰੀਬ 48 ਹਜ਼ਾਰ ਤੋਂ ਵਧ ਮਰੀਜ਼ ਠੀਕ ਹੋ ਚੁੱਕੇ ਨੇ, ਹੁਣ ਤੱਕ ਤਕਰੀਬਨ 15 ਦੇਸ਼ਾਂ ਵਿੱਚ ਕੋਰੋਨਾ ਨਾਲ ਭਾਰਤ ਤੋਂ ਵਧ ਮੌਤਾਂ ਹੋਇਆ ਨੇ, ਦੇਸ਼ ਵਿੱਚ 63 ਹਜ਼ਾਰ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ,ਦੁਨੀਆ ਵਿੱਚ ਇਹ ਪੰਜਵੇਂ ਨੰਬਰ 'ਤੇ ਹੈ, ਅਮਰੀਕਾ,ਰੂਸ,ਬ੍ਰਾਜ਼ੀਲ,ਫਰਾਂਸ ਅਜਿਹੇ ਮੁਲਕ ਨੇ ਜਿੱਥੇ ਭਾਰਤ ਤੋਂ ਵਧ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ