ਹਰਿਆਣਾ-ਦਿੱਲੀ ਸਰਹੱਦ ਸੀਲ,1 ਦਿਨ 'ਚ ਕੋਰੋਨਾ ਦੇ 123 ਰਿਕਾਰਡ ਮਾਮਲੇ,ਵਿਜ ਵੱਲੋਂ ਲਾਕਡਾਊਨ ਵਧਾਉਣ ਦਾ ਸਮਰਥਣ

ਦਿੱਲੀ ਨਾਲ ਲੱਗਦੀ ਸਰਹੱਦ ਤੋਂ 80 ਫ਼ੀਸਦੀ ਮਾਮਲੇ ਸਾਹਮਣੇ ਆਏ- ਵਿਜ 

ਹਰਿਆਣਾ-ਦਿੱਲੀ ਸਰਹੱਦ ਸੀਲ,1 ਦਿਨ 'ਚ ਕੋਰੋਨਾ ਦੇ 123 ਰਿਕਾਰਡ ਮਾਮਲੇ,ਵਿਜ ਵੱਲੋਂ ਲਾਕਡਾਊਨ ਵਧਾਉਣ ਦਾ ਸਮਰਥਣ
ਦਿੱਲੀ ਨਾਲ ਲੱਗਦੀ ਸਰਹੱਦ ਤੋਂ 80 ਫ਼ੀਸਦੀ ਮਾਮਲੇ ਸਾਹਮਣੇ ਆਏ- ਵਿਜ

ਰਾਜਨ ਸ਼ਰਮਾ/ਚੰਡੀਗੜ੍ਹ : ਹਰਿਆਣਾ ਵਿੱਚ ਇੱਕ ਦਿਨ ਵਿੱਚ ਰਿਕਾਰਡ ਕੋਰੋਨਾ ਪੋਜ਼ੀਟਿਵ ਦੇ 123 ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੱਡਾ ਫ਼ੈਸਲਾ ਲਿਆ ਹੈ, ਵਿਜ ਨੇ ਦਿੱਲੀ-ਹਰਿਆਣਾ ਸਰਹੱਦ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰਨ ਦੇ ਹੁਕਮ ਦਿੱਤੇ ਨੇ,ਉਨ੍ਹਾਂ ਕਿਹਾ ਦਿੱਲੀ ਨਾਲ ਲੱਗ ਦੇ ਗੁਰੂਗਰਾਮ ਵਿੱਚ 30-40 ਕੇਸ ਰੋਜ਼ਾਨਾ ਵਧ ਰਹੇ ਨੇ, ਵੀਰਵਾਰ 28 ਮਈ ਨੂੰ ਗੁਰੂਗਰਾਮ ਵਿੱਚ ਇੱਕ ਦਿਨ ਵਿੱਚ 68 ਕੋਰੋਨਾ ਪੋਜ਼ੀਟਿਵ ਦੇ ਮਰੀਜ਼ ਸਾਹਮਣੇ ਆਏ ਸਨ, ਜਦਕਿ ਗੁਰੂ ਗਰਾਮ ਵਾਂਗ ਫ਼ਰੀਦਾਬਾਦ ਸਰਹੱਦ ਵੀ ਦਿੱਲੀ ਨਾਲ ਲੱਗਣ ਦੀ ਵਜ੍ਹਾਂ ਕਰਕੇ ਇੱਥੇ ਵੀ 25-30 ਕੇਸ ਰੋਜ਼ਾਨਾ ਵਧ ਰਹੇ ਨੇ,ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹਰਿਆਣਾ ਸਰਕਾਰ ਨੇ ਪਹਿਲਾਂ ਦਿੱਲੀ ਨਾਲ ਲੱਗ ਦੀ ਸਰਹੱਦ 'ਤੇ ਸਖ਼ਤੀ ਕੀਤੀ ਸੀ ਪਰ ਇਸ ਦੇ ਬਾਵਜੂਦ ਕੁੱਝ ਲੋਕ ਸਰਹੱਦ ਪਾਰ ਕਰ ਰਹੇ ਸਨ ਪਰ ਹੁਣ ਸਰਕਾਰ ਨੇ ਇਸ 'ਤੇ ਹੋਰ ਸਖ਼ਤੀ ਕਰਨ ਦਾ ਫ਼ੈਸਲਾ ਲਿਆ ਹੈ, ਉਨ੍ਹਾਂ ਸਾਫ਼ ਕੀਤਾ ਕਿ ਸਿਰਫ਼ ਕੁੱਝ ਕੈਟਾਗਰੀ ਨੂੰ ਛੱਡ ਕੇ ਹੋਰ ਕਿਸੇ ਨੂੰ  ਸਰਹੱਦ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ, ਵਿਜ ਨੇ ਕਿਹਾ ਜਿਸ ਤਰ੍ਹਾਂ ਨਾਲ ਸੂਬੇ ਅਤੇ ਦੇਸ਼ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਵਧ ਰਹੇ ਨੇ ਉਸ ਨੂੰ ਵੇਖ ਦੇ ਹੋਏ ਲਾਕਡਾਊਨ ਨੂੰ ਵਧਾਉਣਾ ਚਾਹੀਦਾ ਹੈ 

ਕੰਟੇਨਮੈਂਟ ਜ਼ੋਨ ਨੂੰ ਲੈਕੇ ਵਿਜ ਦੀ ਕੇਂਦਰ ਨੂੰ ਅਪੀਲ   

ਗ੍ਰਹਿ ਅਤੇ ਸਿਹਤ ਵਿਭਾਗ ਦੋਵਾਂ ਦੀ ਅਹਿਮ ਜ਼ਿੰਮੇਵਾਰੀ ਨਿਭਾ ਰਹੇ ਨੇ ਅਨਿਲ ਵਿਜ ਨੇ ਕੇਂਦਰ ਸਿਹਤ ਮੰਤਰੀ ਹਰਸ਼ਵਰਧਨ ਨੂੰ ਕੰਟੇਨਮੈਂਟ ਜ਼ੋਨ ਦੇ ਨਿਯਮ ਬਦਲਣ ਦੇ ਲਈ ਪੱਤਰ ਲਿਖਿਆ ਹੈ, ਉਨ੍ਹਾਂ ਨੇ ਮੰਗ ਕੀਤੀ ਹੈ ਕਿ ਕੰਟੇਨਮੈਂਟ ਜ਼ੋਨ ਦਾ ਸਮਾਂ 28 ਦਿਨਾਂ ਤੋਂ ਘਟਾ ਕੇ 14 ਦਿਨ ਕੀਤਾ ਜਾਵੇ, ਇਸ ਦੇ ਨਾਲ ਅਨਿਲ ਵਿਜ ਨੇ ਦੱਸਿਆ ਕੀ ਹਰਿਆਣਾ ਸਰਕਾਰ ਨੇ ਕੋਅਰੰਟੀਨ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਹੈ 14 ਦਿਨ ਦੇ ਕੁਆਰੰਟੀਨ ਨਿਯਮ ਇੱਕ ਹਫ਼ਤੇ ਸਰਕਾਰ ਦੀ ਨਿਗਰਾਨੀ ਵਿੱਚ ਰਹਿਣਾ ਹੋਵੇਗਾ ਜਦਕਿ 1 ਹਫ਼ਤੇ ਘਰ ਦੇ ਅੰਦਰ ਕੁਆਰੰਟੀਨ ਹੋਣਾ ਹੋਵੇਗਾ  

ਹਰਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ 

ਹਰਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਦਾ ਅੰਕੜਾ 1500 ਤੋਂ ਪਾਰ ਪਹੁੰਚ ਗਿਆ ਹੈ, ਸੂਬੇ ਵਿੱਚ ਐਕਟਿਵ ਮਰੀਜ਼ 604 ਨੇ ਜਦਕਿ ਠੀਕ ਹੋਏ ਮਰੀਜ਼ਾਂ ਦੀ ਗਿਣਤੀ 881 ਪਹੁੰਚ ਗਈ ਹੈ,ਸੂਬੇ ਵਿੱਚ ਕੋਰੋਨਾ ਨਾਲ ਹੁਣ ਤੱਕ 19 ਮਰੀਜ਼ ਜ਼ਿੰਦਗੀ ਦੀ ਜੰਗ ਹਾਰ ਗਏ ਨੇ, ਵੀਰਵਾਰ 28 ਮਈ ਨੂੰ ਗੁਰੂ ਗਰਾਮ ਵਿੱਚ ਸਭ ਤੋਂ ਵਧ 68 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਨੇ  ਜਦਕਿ ਫ਼ਰੀਦਾਬਾਦ ਵਿੱਚ 18,ਸੋਨੀਪਤ ਵਿੱਚ 6,ਕਰਨਾਲ,ਰੋਹਤਕ ਅਤੇ ਕੁਰੂਕਸ਼ੇਤਰ ਵਿੱਚ 5-5 ਮਾਮਲੇ ਸਾਹਮਣੇ ਆਏ, ਜਦਕਿ ਕੈਥਲ ਅਤੇ ਹਿਸਾਰ ਵਿੱਚ 4-4 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਏ