CURFEW IN PUNJAB :ਪੰਜਾਬ ਸਰਕਾਰ ਨੇ ਅੱਜ ਤੋਂ ਗ਼ਰੀਬਾਂ ਨੂੰ 10 ਲੱਖ ਖਾਣੇ ਦੇ ਪੈਕੇਜ ਵੰਡਣੇ ਕੀਤੇ ਸ਼ੁਰੂ
Advertisement

CURFEW IN PUNJAB :ਪੰਜਾਬ ਸਰਕਾਰ ਨੇ ਅੱਜ ਤੋਂ ਗ਼ਰੀਬਾਂ ਨੂੰ 10 ਲੱਖ ਖਾਣੇ ਦੇ ਪੈਕੇਜ ਵੰਡਣੇ ਕੀਤੇ ਸ਼ੁਰੂ

ਅੰਮ੍ਰਿਤਸਰ ਦੀਆਂ ਆਟਾ ਚੱਕੀਆਂ ਵੀ ਅੱਜ ਤੋਂ ਸ਼ੁਰੂ 

ਅੰਮ੍ਰਿਤਸਰ ਦੀਆਂ ਆਟਾ ਚੱਕੀਆਂ ਵੀ ਅੱਜ ਤੋਂ ਸ਼ੁਰੂ

ਚੰਡੀਗੜ੍ਹ :  ਚੰਡੀਗੜ੍ਹ : (CORONA) ਕੋਰੋਨਾ ਨਾਲ ਸਭ ਤੋਂ ਵੱਧ ਮਾਰ ਗ਼ਰੀਬ ਤਬਕੇ ਨੂੰ ਪੈ ਰਹੀ ਹੈ,ਦਿਹਾੜੀ ਮਜ਼ਦੂਰੀ ਦਾ ਕੰਮ ਕਰਨ ਵਾਲਿਆਂ ਦੇ ਕੰਮ ਠੱਪ ਨੇ,ਜੇਬ ਵਿੱਚ ਇਨ੍ਹਾਂ ਪੈਸਾ ਨਹੀਂ ਹੁੰਦਾ ਕੀ ਘਰ ਬੈਠੇ ਗੁਜ਼ਾਰਾ ਚੱਲ ਸਕੇ,ਕੇਂਦਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਇਨ੍ਹਾਂ ਦਿਹਾੜੀ ਮਜ਼ਦੂਰਾਂ ਦੇ ਲਈ ਸ਼ੁੱਕਰਵਾਰ ਤੋਂ   ਖਾਣੇ ਦੇ ਪੈਕਟ ਵੰਡਣੇ ਸ਼ੁਰੂ ਕੀਤੇ ਨੇ , ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੀ ਪੰਜਾਬ ਸਰਕਾਰ 10 ਲੱਖ ਖਾਣੇ ਦੇ ਡਰਾਈ ਪੈਕੇਜ ਗ਼ਰੀਬ ਲੋਕਾਂ (DOOR TO DOOR) ਡੋਰ-ਟੂ-ਡੋਰ ਨੂੰ ਵੰਡੇਗੀ, ਇਸ ਪੈਕਟ ਵਿੱਚ 10 ਕਿੱਲੋ ਆਟਾ,2 ਕਿੱਲੋ ਦਾਲ,2 ਕਿੱਲੋ ਚੀਨੀ ਹੋਵੇਗੀ ਉਧਰ ਆਟੇ ਦੀ ਕਮੀ ਦੀ ਵਜ੍ਹਾਂ ਕਰਕੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਅੰਮ੍ਰਿਤਸਰ ਅਤੇ ਪੰਜਾਬ ਦੇ ਕਈ ਹੋਰ ਇਲਾਕਿਆਂ ਵਿੱਚ ਸ਼ੁੱਕਰਵਾਰ ਤੋਂ ਆਟਾ ਚੱਕੀਆਂ ਦੇ ਖੁੱਲਣ ਨੂੰ ਮਨਜ਼ੂਰੀ ਦਿੱਤੀ ਗਈ ਸੀ

 

ਪੰਜਾਬ ਤੋਂ ਦੂਜੇ ਸੂਬਿਆਂ ਨੂੰ ਰਾਸ਼ਨ 

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਲਾਕਡਾਊਨ ਦੇ ਦੌਰਾਨ ਕਣਕ ਅਤੇ ਚੌਲ ਪਹੁੰਚਾਉਣ ਦੇ ਲਈ  ਪੰਜਾਬ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ,ਪੰਜਾਬ ਦੇ ਵੱਖ-ਵੱਖ ਗੋਦਾਮਾਂ ਤੋਂ 20 ਮਾਲ ਗੱਡੀਆਂ ਵਿੱਚ 50 ਹਜ਼ਾਰ ਮੈਟ੍ਰਿਕ ਟਨ ਅਨਾਜ ਭੇਜਿਆ ਗਿਆ ਹੈ, ਪੰਜਾਬ ਦੇ ਖ਼ੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਮੁਤਾਬਿਕ ਮਾਲ ਲੋਡ ਕਰਵਾਉਣ ਵੇਲੇ ਸਾਰੇ ਮਜ਼ਦੂਰਾਂ ਦੇ ਹੱਥਾਂ ਨੂੰ ਸੈਨੇਟਾਇਜ਼ਰ ਕਰਵਾਇਆ ਗਿਆ ਸੀ, ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕੀ ਦੇਸ਼ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਅਨਾਜ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਦੇ ਲਈ ਪੰਜਾਬ ਸਰਕਾਰ ਦਾ ਸਿਵਿਲ ਸਪਲਾਈ ਵਿਭਾਗ ਦਿਨ-ਰਾਤ ਕੰਮ ਕਰ ਰਿਹਾ ਹੈ ਮੁੱਖ ਮੰਤਰੀ ਦੇ ਨਿਰਦੇਸ਼ਾਂ ਮੁਤਾਬਿਕ ਲੋਕਾਂ ਦੇ ਘਰਾਂ ਤੱਕ ਸਬਜ਼ੀਆਂ ਪਹੁੰਚਾਇਆ ਜਾ ਰਹੀਆਂ ਨੇ 

ਕੇਂਦਰ ਸਰਕਾਰ ਵੱਲੋਂ ਗ਼ਰੀਬਾਂ ਲਈ ਪੈਕੇਜ

ਹੁਣ ਤੱਕ ਸਰਕਾਰ ਵੱਲੋਂ ਹਰ ਗਰੀਬ ਨੂੰ 5 ਕਿੱਲੋ ਅਨਾਜ ਮਿਲਦਾ ਸੀ ਅਗਲੇ ਤਿੰਨ ਮਹੀਨਿਆਂ ਤੱਕ ਹੁਣ 10 ਕਿੱਲੋ ਅਨਾਜ ਦਿੱਤਾ ਜਾਵੇਗਾ ਨਾਲ ਹੀ ਗਰੀਬ ਪਰਿਵਾਰਾਂ ਨੂੰ 1 ਕਿੱਲੋ ਦਾਲ ਵੀ ਦਿੱਤੀ ਜਾਵੇਗੀ,ਕੋਰੋਨਾ ਵਾਇਰਸ ਨਾਲ ਅਹਿਮ ਲੜਾਈ ਲੜ ਰਹੇ ਹੈਲਥ ਵਰਕਰ ਲਈ ਕੇਂਦਰ ਸਰਕਾਰ ਨੇ 50 ਲੱਖ ਦੀ ਮੈਡੀਕਲ ਇੰਸ਼ੋਰੈਂਸ ਦਿੱਤੀ ਹੈ,ਦੇਸ਼ ਵਿੱਚ 22 ਲੱਖ ਹੈਲਥ ਵਰਕਰ ਨੇ ਜਦਕਿ 12 ਲੱਖ ਡਾਕਟਰ,ਮਹਿਲਾਵਾਂ ਦੇ ਜਨ ਧੰਨ ਖ਼ਾਤੇ ਵਿੱਚ ਅਗਲੇ ਤਿੰਨ ਮਹੀਨੇ ਤੱਕ 500 ਰੁਪਏ ਪਾਏ ਜਾਣਗੇ,20 ਕਰੋੜ ਮਹਿਲਾਵਾਂ ਨੂੰ ਇਸ ਦਾ ਫ਼ਾਇਦਾ ਮਿਲੇਗਾ,ਬਜ਼ੁਰਗਾਂ ਨੂੰ ਅਗਲੇ ਤਿੰਨ ਮਹੀਨੇ 1000 ਹਜ਼ਾਰ ਦੀ ਮਦਦ ਮਿਲੇਗੀ,ਕੇਂਦਰ ਸਰਕਾਰ ਅਗਲੇ ਤਿੰਨ ਮਹੀਨੇ ਤੱਕ  EPF ਦਾ ਪੂਰਾ 24 ਫ਼ੀਸਦ ਯੋਗਦਾਨ ਆਪ ਪਾਵੇਗੀ,ਜਿਨ੍ਹਾਂ ਪ੍ਰਾਈਵੇਟ ਦਫ਼ਤਰਾਂ ਵਿੱਚ 100 ਤੋਂ ਘੱਟ ਮੁਲਾਜ਼ਮ ਅਤੇ ਜ਼ਿਨ੍ਹਾਂ ਦੀ ਤਨਖ਼ਾਹ 15 ਹਜ਼ਾਰ ਤੋਂ ਘੱਟ ਹੈ ਉਨ੍ਹਾਂ ਨੂੰ ਹੀ ਇਹ ਫ਼ਾਇਦਾ ਹੋਵੇਗਾ,ਸਰਕਾਰ ਦੀ ਉੱਜਵਲਾ ਸਕੀਮ ਅਧੀਨ ਆਉਣ ਵਾਲੀ ਮਹਿਲਾਵਾਂ ਨੂੰ ਅਗਲੇ ਤਿੰਨ ਮਹੀਨੇ ਤੱਕ ਸਿਲੈਂਡਰ ਮੁਫ਼ਤ ਮਿਲਣਗੇ,ਤਕਰੀਬਨ 8 ਲੱਖ ਪਰਿਵਾਰਾਂ ਨੂੰ ਇਸ ਦਾ ਫ਼ਾਇਦਾ ਹੋਵੇਗਾ  

Trending news