CORONA : ਕੋਰੋਨਾ ਖਿਲਾਫ਼ ਜੰਗ ਲੜਨ ਦੇ ਲਈ ਸੀਐੱਮ ਕੈਪਟਨ ਦੀ ਪਤਨੀ ਨੇ ਵੀ ਖੋਲਿਆਂ ਸਰਕਾਰੀ ਖ਼ਜ਼ਾਨਾ

ਪ੍ਰਨੀਤ ਕੌਰ ਨੇ MPLAND ਤੋਂ CM COVID ਰਿਲੀਫ ਫੰਡ ਵਿੱਚੋਂ ਦਿੱਤੇ 50 ਲੱਖ

CORONA : ਕੋਰੋਨਾ ਖਿਲਾਫ਼ ਜੰਗ ਲੜਨ ਦੇ ਲਈ ਸੀਐੱਮ ਕੈਪਟਨ ਦੀ ਪਤਨੀ ਨੇ ਵੀ ਖੋਲਿਆਂ ਸਰਕਾਰੀ ਖ਼ਜ਼ਾਨਾ
ਪ੍ਰਨੀਤ ਕੌਰ ਨੇ MPLAND ਤੋਂ CM COVID ਰਿਲੀਫ ਫੰਡ ਵਿੱਚੋਂ ਦਿੱਤੇ 50 ਲੱਖ

ਪਟਿਆਲਾ: ਕੇਂਦਰ ਸਰਕਾਰ ਵੱਲੋਂ COVID 19 ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ MPLAND ਫੰਡ ਵਿੱਚ ਸੋਧ ਕੀਤੀ ਗਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਕਈ ਸਿਆਸਤਦਾਨਾਂ ਨੇ ਕੋਰੋਨਾ ਵਾਇਰਸ ਦੀ ਜੰਗ ਦੇ ਲਈ ਆਪਣੇ MPLAND ਫੰਡ ਦਾ ਖ਼ਜਾਨਾ ਖ਼ੋਲ ਦਿੱਤਾ ਹੈ, ਹੁਣ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ 50 ਲੱਖ ਰੁਪਏ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ ਜਾਰੀ ਕਰਨ ਦਾ ਵੀ ਐਲਾਨ ਕੀਤਾ ਜੋ ਰਾਜ ਵਿਚ ਸੰਕਟ ਤੋਂ ਪ੍ਰਭਾਵਤ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਸਹਾਇਤਾ ਕਰਣਗੇ ਇਸ ਤੋਂ ਇਲਾਵਾ ਉਨ੍ਹਾਂ ਨੇ 20 ਲੱਖ ਰੁਪਏ ਅਤੇ ਆਪਣੀ ਇੱਕ ਮਹੀਨੇ ਦੀ ਤਨਖਾਹ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੁਆਰਾ ਸਥਾਪਤ ਪਟਿਆਲਾ ਰੈਡ ਕਰਾਸ ਕੋਵਿਡ ਫੰਡ ਵੱਲ ਦਾਨ ਕਰਨ ਦਾ ਖੁਲਾਸਾ ਵੀ ਕੀਤਾ

ਪ੍ਰਨੀਤ ਕੌਰ ਦੀ ਅਧਿਕਾਰੀਆਂ ਨਾਲ ਮੀਟਿੰਗ 

ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਪਟਿਆਲਾ ਜਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਓਵਰਟਾਈਮ ਕੰਮ ਕਰ ਰਹੇ ਹਾਂ ਕਿ ਦੁੱਧ, ਸਬਜ਼ੀਆਂ ਅਤੇ ਦਵਾਈਆਂ ਦੀ ਲੋਕਾਂ ਨੂੰ ਕਮੀ ਨਾ ਆਵੇ।,ਉਨ੍ਹਾਂ ਦੱਸਿਆ ਕਿ ਅਸੀ ਪਹਿਲਾਂ ਹੀ ਖੇਤਰਾਂ ਦੇ ਅਧਾਰ 'ਤੇ ਵਿਕਰੇਤਾਵਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਨ੍ਹਾਂ ਨਾਲ ਸਿਰਫ ਫੋਨ 'ਤੇ ਸੰਪਰਕ ਕਰਨ 'ਤੇ ਉਹ ਤੁਹਾਡੇ ਘਰਾਂ ਵਿੱਚ ਸਾਮਾਨ ਪਹੁੰਚਾਉਣਗੇ,ਪ੍ਰਨੀਤ ਕੌਰ ਨੇ  ਲੋਕਾਂ ਨੂੰ ਭਰੋਸਾ ਦਵਾਇਆ ਕਿ ਦੁੱਧ ਜਾਂ ਸਬਜ਼ੀਆਂ ਦੀ ਬਿਲਕੁਲ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ

ਗ਼ਰੀਬਾਂ 'ਤੇ ਖ਼ਾਸ ਧਿਆਨ 

ਪ੍ਰਨੀਤ ਕੌਰ ਨੇ ਕਿਹਾ ਕੀ ਉਨ੍ਹਾਂ ਦੇ ਲਈ ਦੂਜੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਮੇਰੇ ਜ਼ਿਲ੍ਹੇ ਵਿਚ ਕੋਈ ਵੀ ਬੇਘਰ ਗਰੀਬ ਜਾਂ ਦਿਹਾੜੀਦਾਰ ਖਾਣੇ ਤੋਂ ਬਿਨਾਂ ਨਾ ਸੋਵੇ, ਜਿਸ ਲਈ ਅਸੀਂ ਪਹਿਲਾਂ ਹੀ ਉਨ੍ਹਾਂ ਨੂੰ ਸਰਕਾਰੀ ਅਤੇ ਸਮਾਜ ਸੇਵੀ ਵਾਲੰਟੀਅਰਾਂ ਦੁਆਰਾ ਖਾਣੇ ਦੇ ਪੈਕੇਟ ਪਹੁੰਚਾਉਣੇ ਸ਼ੁਰੂ ਕਰ ਦਿੱਤੇ ਹਨ,ਉਨ੍ਹਾਂ ਨੇ ਦੱਸਿਆ ਕਿ ਦਵਾਈਆਂ ਲਈ ਸਬੰਧਤ ਕੈਮਿਸਟ ਐਸੋਸੀਏਸ਼ਨਾਂ ਨਾਲ ਮਿਲ ਕੇ ਕੰਮ ਕੀਤੇ ਜਾ ਰਹੇ ਹਨ ਤਾਂ ਜੋ ਫ਼ੋਨ 'ਤੇ ਆਰਡਰ ਦੇਕੇ ਹੀ ਘਰ ਤਕ ਉਨ੍ਹਾਂ ਦੀ ਸਪੁਰਦਗੀ ਕੀਤੀ ਜਾ ਸਕੇ, ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਕਿ ਕਿਸੇ ਨੂੰ ਵੀ ਕਿਸੇ ਐਮਰਜੈਂਸੀ ਲਈ ਤਾਲਾਬੰਦੀ ਦੌਰਾਨ ਬਾਹਰ ਜਾਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ, ਪ੍ਰਨੀਤ ਕੌਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਅਪਣਾਏ ਜਾਣ ਵਾਲੇ ਢੰਗ-ਤਰੀਕਿਆਂ ਬਾਰੇ ਜਾਣੂ ਕਰਵਾਉਂਦੇ ਰਹਿਣ,ਤਾਲਾਬੰਦੀ ਦੌਰਾਨ ਲੋਕਾਂ ਦੇ ਸਮਰਥਨ ਲਈ ਧੰਨਵਾਦ ਕਰਦਿਆਂ ਪ੍ਰਨੀਤ ਕੌਰ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਾਅਲੀ ਖ਼ਬਰਾਂ ਵੰਡ ਕੇ ਦਹਿਸ਼ਤ ਜਾਂ ਡਰ ਫੈਲਾਉਣ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਸੁਚੇਤ ਰਹਿਣ ਦੀ ਅਪੀਲ ਕੀਤੀ