ਪੰਜਾਬ ਦਾ ਪਹਿਲਾਂ HOTSPOT ਨਵਾਂ ਸ਼ਹਿਰ ਹੁਣ ਬਣਿਆ ਕੋਰੋਨਾ ਫ੍ਰੀ ਜ਼ਿਲ੍ਹਾਂ, CM ਕੈਪਟਨ ਨੇ ਸਿਹਤ ਵਿਭਾਗ ਨੂੰ ਦਿੱਤਾ ਥਾਪੜਾ

 ਨਵਾਂ ਸ਼ਹਿਰ ਦੇ ਸਾਰੇ 19 ਕੋਰੋਨਾ ਮਰੀਜ਼ ਠੀਕ ਹੋਏ 

ਪੰਜਾਬ ਦਾ ਪਹਿਲਾਂ HOTSPOT ਨਵਾਂ ਸ਼ਹਿਰ ਹੁਣ ਬਣਿਆ ਕੋਰੋਨਾ ਫ੍ਰੀ ਜ਼ਿਲ੍ਹਾਂ, CM ਕੈਪਟਨ ਨੇ ਸਿਹਤ ਵਿਭਾਗ ਨੂੰ ਦਿੱਤਾ ਥਾਪੜਾ
ਨਵਾਂ ਸ਼ਹਿਰ ਦੇ ਸਾਰੇ 19 ਕੋਰੋਨਾ ਮਰੀਜ਼ ਠੀਕ ਹੋਏ

ਚੰਡੀਗੜ੍ਹ : ਪਟਿਆਲਾ ਜ਼ਿਲ੍ਹਾਂ ਕੋਰੋਨਾ ਦਾ ਹੌਟੈਸਟ ਸਪੌਟ (HOTTEST SPOT) ਬਣਨ ਨਾਲ ਪੰਜਾਬ ਸਰਕਾਰ ਦੀ ਚਿੰਤਾ ਵਧ ਗਈ ਹੈ ਤਾਂ ਨਵਾਂ ਸ਼ਹਿਰ ਦੀ ਖ਼ਬਰ ਨੇ ਸੂਬਾ ਸਰਕਾਰ ਨੂੰ ਵੱਡੀ ਰਾਹਤ ਦਿੰਦੇ ਹੋਏ ਕੋਰੋਨਾ ਖ਼ਿਲਾਫ਼ ਜੰਗ ਨੂੰ ਲੜਨ ਦੀ ਵੱਡੀ ਹਿੰਮਤ ਦਿੱਤੀ ਹੈ, ਨਵਾਂ ਸ਼ਹਿਰ ਜ਼ਿਲ੍ਹਾਂ ਹੁਣ ਪੰਜਾਬ ਦਾ ਪੂਰੀ ਤਰ੍ਹਾਂ ਨਾਲ ਕੋਰੋਨਾ ਮੁਕਤ ਜ਼ਿਲ੍ਹਾਂ ਬਣ ਗਿਆ ਹੈ ਜਿਸ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ, 19 ਕੋਰੋਨਾ ਪੋਜ਼ੀਟਿਵ ਦੇ ਮਾਮਲਿਆਂ ਨਾਲ ਨਵਾਂ ਸਹਿਰ ਸੂਬੇ ਦਾ ਸਭ ਤੋਂ ਪਹਿਲਾਂ ਹੌਟ-ਸਪੌਟ (HOTSPOT) ਜ਼ਿਲ੍ਹਾਂ ਬਣਿਆ ਸੀ, ਪੰਜਾਬ ਵਿੱਚ ਕੋਰੋਨਾ ਨਾਲ ਜਿਸ ਪਹਿਲੇ ਸ਼ਖ਼ਸ ਬਲਦੇਵ ਸਿੰਘ ਦੀ ਮੌਤ ਹੋਈ ਸੀ ਉਸ ਦੇ ਸੰਪਰਕ ਵਿੱਚ ਆਉਣ ਨਾਲ ਨਾਲ ਨਵਾਂ ਸ਼ਹਿਰ ਵਿੱਚ ਕੋਰੋਨਾ ਦੇ ਇੱਕ ਤੋਂ ਬਾਅਦ ਇੱਕ 19 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਬਲਦੇਵ ਦੇ ਪਰਿਵਾਰ ਦੇ ਹੀ 10 ਤੋਂ ਵਧ ਮੈਂਬਰ ਸਨ, ਪਰ ਹੁਣ ਨਵਾਂ ਸ਼ਹਿਰ ਜ਼ਿਲ੍ਹਾਂ ਪੂਰੀ ਤਰ੍ਹਾਂ ਨਾਲ ਕੋਰੋਨਾ ਮੁਕਤ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਲੋਕਾਂ ਦੇ ਨਾਲ ਸਥਾਨਕ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਵੀ ਇਸ ਲੜਾਈ ਨੂੰ ਜਿੱਤਣ ਦੇ ਲਈ ਪਿੱਠ ਥਾਪੜੀ ਹੈ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ ?

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਾਂ ਸ਼ਹਿਰ ਦੇ ਠੀਕ ਹੋਏ ਸ਼ਖ਼ਸ ਦੀ ਫ਼ੋਟੋ ਆਪਣੇ ਟਵਿਟਰ 'ਤੇ ਸ਼ੇਅਰ ਕਰਦੇ ਹੋਏ ਕਿਹਾ ਕੀ ਹੁਣ ਨਵਾਂ ਸ਼ਹਿਰ ਵਿੱਚ ਕੋਰੋਨਾ ਮਰੀਜ਼ ਦੀ ਗਿਣਤੀ ਸਿਫ਼ਰ ਹੈ, ਜੋਕਿ ਸ਼ੁਰੂ ਵਿੱਚ ਕੋਰੋਨਾ ਦਾ ਸਭ ਤੋਂ ਵੱਡਾ ਕੇਂਦਰ ਬਣ ਚੁੱਕਾ ਸੀ, ਮੁੱਖ ਮੰਤਰੀ ਨੇ ਕਿਹਾ ਕੀ  ਇਹ ਜ਼ਿਲ੍ਹਾਂ ਪ੍ਰਸ਼ਾਸਨ ਅਤੇ ਸਿਹਤ ਮਹਿਕਮੇ ਦੀ ਦਿਨ-ਰਾਤ ਦੀ ਮਿਹਨਤ ਦਾ ਨਤੀਜਾ ਹੈ ਜਿਸ ਦੇ ਲਈ ਉਹ ਸਭ ਨੂੰ ਵਧਾਈ ਦਿੰਦੇ ਨੇ 

ਕਿਵੇਂ ਨਵਾਂ ਸ਼ਹਿਰ  ਬਣਿਆ ਕੋਰੋਨਾ ਫ੍ਰੀ ?

ਮਾਰਚ ਦੇ ਮਹੀਨੇ ਵਿੱਚ ਨਵਾਂ ਸ਼ਹਿਰ ਦੇ ਬੰਗਾ ਪਿੰਡ ਦਾ ਬਲਦੇਵ ਸਿੰਘ ਜਰਮਨੀ ਤੋਂ ਇਟਲੀ ਹੁੰਦੇ ਹੋਏ ਪੰਜਾਬ ਪਹੁੰਚਿਆ ਸੀ, ਇਸ ਦੌਰਾਨ ਉਹ ਹੌਲਾ ਮਹੱਲਾ ਦੇ ਸਮਾਗਮ ਵਿੱਚ ਵੀ ਗਿਆ ਸੀ, ਬਾਅਦ ਵਿੱਚੋਂ ਅਚਾਨਕ ਬਲਦੇਵ ਸਿੰਘ ਦੀ ਤਬੀਅਤ ਖ਼ਰਾਬ ਹੋਈ ਅਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਇਲਾਜ ਦੇ ਦੌਰਾਨ ਬਲਦੇਵ ਸਿੰਘ ਦਾ ਕੋਰੋਨਾ ਟੈਸਟ ਕੀਤਾ ਗਿਆ, ਪਰ ਰਿਪੋਰਟ ਆਉਣ ਤੋਂ ਪਹਿਲਾਂ ਹੀ ਬਲਦੇਵ ਦੀ ਮੌਤ ਹੋ ਗਈ, ਬਾਅਦ ਵਿੱਚੋਂ ਪਤਾ ਚੱਲਿਆ ਕੀ ਬਲਦੇਵ ਦੀ ਮੌਤ ਕੋਰੋਨਾ ਪੋਜ਼ੀਟਿਵ ਹੋਣ ਦੀ ਵਜ੍ਹਾਂ ਕਰਕੇ ਹੋਈ ਸੀ, ਇਸ ਖ਼ਬਰ ਨੇ ਪੰਜਾਬ ਸਰਕਾਰ ਦੇ ਨਾਲ ਨਵਾਂ ਸ਼ਹਿਰ ਪ੍ਰਸ਼ਾਸਨ ਨੂੰ ਵੀ ਪੂਰੀ ਤਰ੍ਹਾਂ ਨਾਲ ਅਲਰਟ ਕਰ ਦਿੱਤਾ ਗਿਆ, ਸਿਰਫ਼ ਬੰਗਾ ਪਿੰਡ ਨੂੰ ਹੀ ਸੀਲ ਨਹੀਂ ਕੀਤਾ ਗਿਆ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਸੀਲ ਕਰ ਦਿੱਤਾ ਗਿਆ, ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਦਾ ਟੈਸਟ ਕੀਤਾ ਗਿਆ, ਲਗਾਤਾਰ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਉਂਦੇ ਗਏ, ਪ੍ਰਸ਼ਾਸਨ ਅਤੇ ਹੈਲਥ ਵਿਭਾਗ ਨੇ ਸਾਰੇ ਮਰੀਜ਼ਾਂ ਦਾ ਇਲਾਜ ਸ਼ੁਰੂ ਕੀਤਾ ਅਤੇ ਤਕਰੀਬਨ 1 ਮਹੀਨੇ ਦੇ ਅੰਦਰ ਹੁਣ ਸਾਰੇ 19 ਮਰੀਜ਼ ਠੀਕ ਹੋਕੇ ਆਪੋ-ਆਪਣੇ ਘਰ ਪਹੁੰਚ ਚੁੱਕੇ ਨੇ

 

ਫਤਿਹਗੜ੍ਹ ਸਾਹਿਬ ਵੀ ਕੋਰੋਨਾ ਫ੍ਰੀ ਜ਼ਿਲ੍ਹਾਂ 

ਫ਼ਤਿਹਗੜ੍ਹ ਸਾਹਿਬ ਜ਼ਿਲ੍ਹਾਂ ਵੀ ਹੁਣ ਕੋਰੋਨਾ ਫ੍ਰੀ ਜ਼ਿਲ੍ਹਾਂ ਬਣ ਗਿਆ ਹੈ,ਇੱਕ ਮਹਿਲਾ ਕੋਰੋਨਾ ਮਰੀਜ਼ ਦਾ ਦੂਜਾ ਟੈਸਟ ਨੈਗੇਟਿਵ ਆਇਆ ਹੈ ਜਿਸ ਤੋਂ ਬਾਅਦ ਹੁਣ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ, ਪੰਜਾਬ ਦੇ ਸਪੈਸ਼ਲ ਚੀਫ਼ ਸਕੱਤਰ ਕੇ.ਬੀ.ਐੱਸ ਸਿੱਧੂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ, ਫਤਿਹਗੜ੍ਹ ਸਾਹਿਬ ਵਿੱਚ ਕੋਰੋਨਾ ਪੋਜ਼ੀਟਿਵ ਦੇ 2 ਮਾਮਲੇ ਸਾਹਮਣੇ ਆਏ ਸਨ