ਕੋਰੋਨਾ ਖ਼ਿਲਾਫ਼ 'ਮਿਸ਼ਨ ਫ਼ਤਿਹ' ਤੋਂ ਪੰਜਾਬ 11 ਕਦਮ ਦੂਰ, 89 ਫ਼ੀਸਦੀ ਰਿਕਾਰਡ ਰਿਕਵਰੀ, Hotspot ਮੁਹਾਲੀ ਵੀ ਹੁਣ ਕੋਰੋਨਾ ਫ੍ਰੀ

ਪੰਜਾਬ ਦੇ 6 ਜ਼ਿਲ੍ਹੇ ਪੂਰੀ ਤਰ੍ਹਾਂ ਨਾਲ ਕੋਰੋਨਾ ਫ੍ਰੀ 

ਕੋਰੋਨਾ ਖ਼ਿਲਾਫ਼ 'ਮਿਸ਼ਨ ਫ਼ਤਿਹ' ਤੋਂ ਪੰਜਾਬ 11 ਕਦਮ ਦੂਰ, 89 ਫ਼ੀਸਦੀ  ਰਿਕਾਰਡ ਰਿਕਵਰੀ,  Hotspot ਮੁਹਾਲੀ ਵੀ ਹੁਣ ਕੋਰੋਨਾ ਫ੍ਰੀ
ਪੰਜਾਬ ਦੇ 6 ਜ਼ਿਲ੍ਹੇ ਪੂਰੀ ਤਰ੍ਹਾਂ ਨਾਲ ਕੋਰੋਨਾ ਫ੍ਰੀ

ਚੰਡੀਗੜ੍ਹ : ਮਈ ਮਹੀਨੇ ਦੇ ਸ਼ੁਰੂਆਤੀ 14 ਦਿਨਾਂ ਵਿੱਚ ਪੰਜਾਬ ਵਿੱਚ 4 ਗੁਣਾ ਰਿਕਾਰਡ ਕੋਰੋਨਾ ਪੋਜ਼ੀਟਿਵ ਦੇ ਮਾਮਲਿਆਂ ਦੇ ਆਉਣ ਤੋਂ ਬਾਅਦ ਨਾ ਸਿਰਫ਼ ਇਸ ਨੇ ਸੂਬਾ ਸਰਕਾਰ ਨੂੰ ਸੋਚਾਂ ਵਿੱਚ ਪਾ ਦਿੱਤਾ ਸੀ ਬਲਕਿ ਸੂਬੇ ਦੇ ਲੋਕਾਂ ਦੇ ਦਿਲਾਂ ਵਿੱਚ ਵੀ ਕਿਧਰੇ ਨਾ ਕਿਧਰੇ ਕੋਰੋਨਾ ਵਰਗੀ ਮਹਾਂਮਾਰੀ ਨੂੰ ਲੈਕੇ ਡਰ ਬਿਠਾ ਦਿੱਤਾ ਸੀ, ਪਰ 15 ਮਈ ਤੋਂ ਬਾਅਦ ਕੋਰੋਨਾ ਦੀ ਜੰਗ ਨੂੰ ਲੈਕੇ ਪੰਜਾਬ ਵਿੱਚ ਪੋਜ਼ੀਟਿਵ ਮੋੜ ਵੇਖਣ ਨੂੰ ਮਿਲਿਆ ਇੱਕ ਦਿਨ ਵਿੱਚ 900 ਤੋਂ ਵਧ ਮਰੀਜ਼ਾਂ ਦੇ ਠੀਕ ਹੋਣ ਦੀ ਖ਼ਬਰ ਆਈ, ਉਸ ਤੋਂ ਬਾਅਦ ਲਗਾਤਾਰ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਵਜ੍ਹਾਂ ਕਰਕੇ ਪੰਜਾਬ ਵਿੱਚ  ਰਿਕਵਰੀ ਰੇਟ 89 ਫ਼ੀਸਦੀ ਪਹੁੰਚ ਗਈ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ, ਪੰਜਾਬ ਹੁਣ ਸਿਰਫ਼ 11 ਕਦਮ ਕੋਰੋਨਾ ਖ਼ਿਲਾਫ਼ ਆਪਣੇ 'ਮਿਸ਼ਨ ਫ਼ਤਿਹ' ਤੋਂ ਦੂਰ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਵੀਰਵਾਰ ਨੂੰ ਇੱਕ ਹੋਰ ਖ਼ੁਸ਼ੀ ਦੀ ਖ਼ਬਰ ਕੋਰੋਨਾ ਹੌਟ-ਸਪੌਟ (Hotspot) ਜ਼ਿਲ੍ਹੇ ਮੁਹਾਲੀ ਤੋਂ ਸਾਹਮਣੇ ਆਈ ਹੈ, ਮੁਹਾਲੀ ਹੁਣ ਪੂਰੀ ਤਰ੍ਹਾਂ ਨਾਲ ਕੋਰੋਨਾ ਫ੍ਰੀ ਹੋ ਗਿਆ ਹੈ ਮੁਹਾਲੀ ਨੇ ਕੋਰੋਨਾ ਖਿਲਾਫ਼ ਜੰਗ ਨੂੰ ਜਿੱਤ ਲਿਆ ਹੈ ਜ਼ਿਲ੍ਹੇ ਵਿੱਚ ਇੱਕ ਵੀ ਕੋਰੋਨਾ ਮਰੀਜ਼ ਨਹੀਂ ਹੈ, ਇਸ ਤੋਂ ਪਹਿਲਾਂ ਪੰਜਾਬ ਦੇ 5 ਹੋਰ ਜ਼ਿਲ੍ਹੇ ਕੋਰੋਨਾ ਪੋਜ਼ੀਟਿਵ ਜ਼ਿਲ੍ਹੇ ਤੋਂ ਕੋਰੋਨਾ ਫ੍ਰੀ ਜ਼ਿਲ੍ਹੇ ਬਣ ਗਏ ਨੇ 

 

CM ਕੈਪਟਨ ਦੀ ਲੋਕਾਂ ਨੂੰ ਅਪੀਲ  

ਪੰਜਾਬ ਦੇ ਕੋਰੋਨਾ ਖ਼ਿਲਾਫ ਮਿਸ਼ਨ ਫ਼ਤਿਹ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਟਵੀਟ ਕਰਕੇ ਜਾਣਕਾਰੀ ਦਿੱਤੀ ਮੁੱਖ ਮੰਤਰੀ ਨੇ ਕਿਹਾ 'ਪੰਜਾਬ ਦੀ ਰਿਕਵਰੀ ਰੇਟ 89 ਫ਼ੀਸਦੀ ਪਹੁੰਚ ਗਿਆ ਹੈ ਹੁਣ ਸਿਰਫ਼  ਕੁੱਝ ਕੋਰੋਨਾ ਪੋਜ਼ੀਟਿਵ ਦੇ ਮਰੀਜ਼ ਸੂਬੇ ਵਿੱਚ ਨੇ ਮੈਂ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦਾ ਹਾਂ,ਉਨ੍ਹਾਂ ਕਿਹਾ ਸਾਡੀ ਕੋਰੋਨਾ ਦੀ ਡੱਬਲਿੰਗ ਰੇਟ ਵਿੱਚ ਸੁਧਾਰ ਹੋਇਆ ਹੈ ਇਹ ਹੁਣ 100 ਦੇ ਕਰੀਬ ਪਹੁੰਚ ਗਈ ਹੈ, ਪਰ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰੋ ਇਹ ਮਿਹਨਤ ਜਾਇਆ ਨਹੀਂ ਜਾਣੀ ਚਾਹੀਦੀ ਹੈ' 

ਮੁਹਾਲੀ ਬਣਿਆ ਕੋਰੋਨਾ ਫ੍ਰੀ ਜ਼ਿਲ੍ਹਾਂ 

ਜਵਾਹਰਪੁਰ ਪਿੰਡ ਮੁਹਾਲੀ ਜ਼ਿਲ੍ਹੇ ਦਾ ਸਭ ਤੋਂ ਵੱਡਾ ਹੌਟ-ਸਪੌਟ ਥਾਂ ਸੀ, ਇੱਕ ਤੋਂ ਬਾਅਦ ਇੱਕ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਨਾ ਸਿਰਫ਼ ਇਸ ਨੇ ਮੁਹਾਲੀ ਵਿੱਚ ਕੋਰੋਨਾ ਮਰੀਜ਼ਾਂ ਦਾ ਗਰਾਫ਼ ਵਧਾਇਆ ਬਲਕਿ ਸੂਬੇ ਵਿੱਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਪਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਮਿਹਨਤ ਦੀ ਵਜ੍ਹਾਂ ਕਰਕੇ ਮੁਹਾਲੀ ਜ਼ਿਲ੍ਹਾਂ ਹੁਣ ਪੂਰੀ ਤਰ੍ਹਾਂ ਨਾਲ ਕੋਰੋਨਾ ਫ੍ਰੀ ਜ਼ਿਲ੍ਹਾਂ  ਬਣ ਗਿਆ ਹੈ, ਮੁਹਾਲੀ ਵਿੱਚ ਇੱਕ ਵੀ ਐਕਟਿਵ ਕੇਸ ਨਹੀਂ ਹੈ, ਜ਼ਿਲ੍ਹੇ ਵਿੱਚ 102 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਏ ਸਨ, 99 ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੋ ਗਏ ਜਦਕਿ  3 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਸਨ  

ਪੰਜਾਬ ਵਿੱਚ ਕਿੰਨੇ ਕੋਰੋਨਾ ਫ੍ਰੀ ਜ਼ਿਲ੍ਹੇ

ਪੰਜਾਬ  ਦੇ 22 ਕੋਰੋਨਾ ਜ਼ਿਲ੍ਹਿਆਂ ਵਿੱਚ 6 ਜ਼ਿਲ੍ਹੇ ਕੋਰੋਨਾ ਫ੍ਰੀ ਹੋ ਚੁੱਕੇ ਨੇ, ਮੁਹਾਲੀ ਜ਼ਿਲ੍ਹਾਂ ਵੀਰਵਾਰ 21 ਮਈ ਨੂੰ ਕੋਰੋਨਾ ਫ੍ਰੀ ਹੋਇਆ ਇਸ ਤੋਂ ਪਹਿਲਾਂ ਬਰਨਾਲਾ,ਪਠਾਨਕੋਟ,ਕਪੂਰਥਲਾ,ਮੋਗਾ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਕੋਰੋਨਾ ਫ੍ਰੀ ਜ਼ਿਲ੍ਹੇ ਐਲਾਨਿਆ ਗਿਆ ਸੀ