COVID19 : ਚੰਡੀਗੜ੍ਹ 'ਚ ਹੁਣ ਬਿਨਾਂ ਮਾਸਕ ਦੇ ਨਿਕਲੇ ਤਾਂ ਸਿੱਧੇ ਪਹੁੰਚ ਜਾਉਗੇ ਜੇਲ੍ਹ, ਪ੍ਰਸ਼ਾਸਨ ਦਾ ਵੱਡਾ ਫੈਸਲਾ

ਡਿਜਾਸਟਰ ਮੈਨੇਜਮੈਂਟ 2005 ਦੇ ਮੁਤਾਬਿਕ ਲਿਆ ਗਿਆ ਫ਼ੈਸਲਾ 

COVID19 : ਚੰਡੀਗੜ੍ਹ 'ਚ ਹੁਣ ਬਿਨਾਂ ਮਾਸਕ ਦੇ ਨਿਕਲੇ ਤਾਂ ਸਿੱਧੇ ਪਹੁੰਚ ਜਾਉਗੇ ਜੇਲ੍ਹ, ਪ੍ਰਸ਼ਾਸਨ ਦਾ ਵੱਡਾ ਫੈਸਲਾ
ਡਿਜਾਸਟਰ ਮੈਨੇਜਮੈਂਟ 2005 ਦੇ ਮੁਤਾਬਿਕ ਲਿਆ ਗਿਆ ਫ਼ੈਸਲਾ

ਜਗਦੀਪ ਸੰਧੂ/ਚੰਡੀਗੜ੍ਹ : (COVID 19) ਕੋਰੋਨਾ ਦੇ ਖਿਲਾਫ਼ ਜੰਗ ਲੜਨ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਹੋਰ ਸਖ਼ਤ ਫ਼ੈਸਲਾ ਲਿਆ ਹੈ, ਪ੍ਰਸ਼ਾਸਨ ਨੇ ਪਹਿਲਾਂ ਮਾਸਕ ਪਾਉਣ ਦੇ ਸਿਰਫ਼ ਨਿਰਦੇਸ਼ ਦਿੱਤੇ ਸਨ ਪਰ ਲੋਕਾਂ ਵੱਲੋਂ ਇਸ 'ਤੇ ਅਮਲ ਨਾ ਕਰਨ 'ਤੇ ਹੁਣ ਪ੍ਰਸ਼ਾਸਨ ਨੇ ਮਾਸਕ (MASK) ਨਾ ਪਾਉਣ 'ਤੇ ਵੱਡਾ ਫ਼ੈਸਲਾ ਲੈਂਦੇ ਹੋਏ ਗਿਰਫ਼ਤਾਰੀ ਦੇ ਹੁਕਮ ਦਿੱਤੇ ਨੇ, ਮਾਸਕ ਨਾ ਪਾਉਣ ਵਾਲੇ ਦੇ ਖ਼ਿਲਾਫ਼ ਸੈਕਸ਼ਨ 188 IPC ਦੀ ਧਾਰਾ 48 ਅਧੀਨ ਕਾਰਵਾਹੀ ਕੀਤੀ ਜਾਵੇਗੀ, ਸੋਸ਼ਲ ਡਿਸਟੈਂਸਿੰਗ ਨੂੰ ਵਧਾਉਣ, ਆਪਣੇ ਆਪ ਨੂੰ ਅਤੇ ਦੂਜੀਆਂ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਫ਼ੈਸਲਾ ਡਿਜਾਸਟਰ ਮੈਨੇਜਮੈਂਟ ਐਕਟ 2005 (DISASTER MANAGMENT ACT 2005) ਅਧੀਨ ਲਿਆ ਹੈ, ਮਾਸਕ ਕਿਵੇਂ ਦਾ ਹੋਣਾ ਚਾਹੀਦਾ ਹੈ ਕਿੱਥੇ-ਕਿੱਥੇ ਪਾਉਣਾ ਜ਼ਰੂਰੀ ਹੈ ਇਸ ਬਾਰੇ ਵੀ ਸਾਰੀਆਂ ਗਾਈਡ ਲਾਈਨਾਂ ਜਾਰੀ ਕੀਤੀਆਂ ਨੇ 

ਕਿੱਥੇ-ਕਿੱਥੇ ਮਾਸਕ ਪਾਉਣਾ ਜ਼ਰੂਰੀ ਹੋਵੇਗਾ 

ਕੋਈ ਵੀ ਸ਼ਖ਼ਸ ਜਦੋ ਘਰ ਤੋਂ ਬਾਹਰ ਨਿਕਲ ਰਿਹਾ ਹੈ ਅਤੇ ਕਿਸੇ ਪਬਲਿਕ ਥਾਂ 'ਤੇ ਜਿਵੇਂ ਹਸਪਤਾਲ, ਦਫ਼ਤਰ, ਮਾਰਕੀਟ ਜਾਂਦਾ ਹੈ ਤਾਂ ਉਸ ਨੂੰ ਮਾਸਕ ਪਾਉਣਾ ਜ਼ਰੂਰੀ ਹੋਵੇਗਾ, ਇਸ ਦੇ ਨਾਲ ਜੇਕਰ ਕੋਈ ਸ਼ਖ਼ਸ ਆਪਣੀ ਜਾਂ ਫਿਰ ਸਰਕਾਰੀ ਗੱਡੀ 'ਤੇ ਘਰ ਤੋਂ ਬਾਹਰ ਜਾਂਦਾ ਹੈ ਤਾਂ  ਉਸ ਸ਼ਖ਼ਸ ਲਈ ਵੀ ਮਾਸਕ ਪਾਉਣਾ ਜ਼ਰੂਰੀ ਹੋਵੇਗਾ, ਪ੍ਰਸ਼ਾਸਨ ਵੱਲੋਂ ਇਹ ਵੀ ਨਿਰਦੇਸ਼ ਦਿੱਤੇ ਗਏ ਨੇ ਕੀ  ਦਫ਼ਤਰ ਵਿੱਚ ਮੀਟਿੰਗ ਦੌਰਾਨ ਵੀ ਸਾਰੇ ਮੁਲਾਜ਼ਮ ਮਾਸਕ ਪਾਕੇ ਹੀ ਬੈਠਣ, ਪ੍ਰਸ਼ਾਸਨ ਨੇ ਕਿਹਾ ਇਹ  ਜ਼ਿੰਮੇਵਾਰੀ ਕੰਪਨੀ  ਦੀ  ਹੋਵੇਗੀ ਦੀ ਉਸ ਦਾ ਕੋਈ ਵੀ ਮੁਲਾਜ਼ਮ ਕਮ ਦੌਰਾਨ ਬਿਨਾਂ ਮਾਸਕ ਦੇ ਨਾ ਬੈਠੇ  

ਕਿਵੇਂ ਦਾ ਹੋਵੇਗਾ ਮਾਸਕ ?

ਪ੍ਰਸ਼ਾਸਨ ਨੇ 3 PLY ਮਾਸਕ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਨੇ, ਇਹ ਮਾਸਕ ਦਵਾਈਆਂ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਂਦੇ ਨੇ, ਇਨ੍ਹਾਂ ਮਾਸਕ ਨੂੰ  ਦੁਬਾਰਾ ਸਾਫ਼ ਕਰਤੇ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ, ਘਰ ਦੇ ਬਣੇ ਹੋਏ ਮਾਸਕ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ, ਇਸ ਤੋਂ ਪਹਿਲਾਂ ਦਿੱਲੀ ਅਤੇ ਮਹਾਰਾਸ਼ਟਰ ਸਰਕਾਰ ਨੇ ਵੀ ਮਾਸਕ ਨੂੰ ਜ਼ਰੂਰੀ ਕਰਾਰ ਦਿੱਤਾ ਸੀ