ਕੋਰੋਨਾ : ਮੋਦੀ ਸਰਕਾਰ ਨੇ ਬਣਾਇਆ ਮੈਗਾ ਪਲਾਨ, ਸੂਬਿਆਂ ਲਈ 15 ਹਜ਼ਾਰ ਕਰੋੜ ਦੇ ਐਮਰਜੈਂਸੀ ਫ਼ੰਡ ਦਾ ਐਲਾਨ
Advertisement

ਕੋਰੋਨਾ : ਮੋਦੀ ਸਰਕਾਰ ਨੇ ਬਣਾਇਆ ਮੈਗਾ ਪਲਾਨ, ਸੂਬਿਆਂ ਲਈ 15 ਹਜ਼ਾਰ ਕਰੋੜ ਦੇ ਐਮਰਜੈਂਸੀ ਫ਼ੰਡ ਦਾ ਐਲਾਨ

ਇਸ ਪ੍ਰੋਜੈਕਟ ਵਿੱਚ ਕੇਂਦਰ ਸਰਕਾਰ 100 ਫੀਸਦੀ ਹਿੱਸਾ ਪਾਵੇਗੀ 

ਇਸ ਪ੍ਰੋਜੈਕਟ ਵਿੱਚ ਕੇਂਦਰ ਸਰਕਾਰ 100 ਫੀਸਦੀ ਹਿੱਸਾ ਪਾਵੇਗੀ

ਦਿੱਲੀ : (Coronavirus) ਮਹਾਂਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਹੁਣ ਭਵਿੱਖ ਦੇ ਲਿਹਾਜ਼ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਤਾਂ ਜੋ ਮੁੜ ਤੋਂ ਸਿਹਤ ਸੁਵਿਧਾਵਾਂ ਨੂੰ ਲੈਕੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ, ਇਸੇ ਵਜ੍ਹਾਂ ਨਾਲ ਕੇਂਦਰ ਸਰਕਾਰ ਸੂਬਿਆਂ ਨਾਲ ਮਿਲਕੇ ਇਸ ਕਮ ਨੂੰ ਸ਼ੁਰੂ ਕਰਨ ਜਾ ਰਹੀ ਹੈ, ਇਸ ਦੇ ਮਕਸਦ ਨੂੰ ਪੂਰਾ ਕਰਨ ਦੇ ਲਈ ਮੋਦੀ ਸਰਕਾਰ ਨੇ  15  ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ, ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਚਿੱਠੀ ਲਿਖ ਕੇ ਇਸ ਦੀ ਸ਼ੁਰੂਆਤ ਕੀਤੀ ਹੈ 

 

ਸਿਹਤ ਮੰਤਰਾਲੇ ਵੱਲੋਂ NHM ਦੀ ਮਿਸ਼ਨ ਡਾਇਰੈਕਟਰ ਵੰਦਨਾ ਗੁਰੂ ਨਾਨੀ ਨੇ ਸਾਰੇ ਸੂਬਿਆਂ ਨੂੰ ਚਿੱਠੀ ਲਿਖੀ ਹੈ ਅਤੇ ਕਿਹਾ ਹੈ ਕੀ ਕੇਂਦਰ ਸਰਕਾਰ 15 ਹਜ਼ਾਰ ਕਰੋੜ ਰੁਪਏ ਦਾ ਇੰਡੀਆ ਕੋਵਿਡ19 ਐਮਰਜੈਂਸੀ ਰਿਸਪਾਨਸ ਐਂਡ ਹੈਲਥ ਸਿਸਟਮ ਪ੍ਰੀਪੇਅਡਨੈਸ ਪੈਕੇਜ(India Covid 19 Emergency Response and Health System Preparedness Package)  ਨੂੰ ਮਨਜ਼ੂਰੀ ਦੇ ਰਹੀ ਹੈ 

ਪ੍ਰਸਾਰ ਭਾਰਤੀ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਿਕ ਇਸ ਪ੍ਰੋਜੈਕਟ ਵਿੱਚ ਕੇਂਦਰ ਸਰਕਾਰ 100 ਫ਼ੀਸਦ ਹਿੱਸਾ ਪਾਵੇਗੀ,ਜਾਣਕਾਰੀ ਮੁਤਾਬਿਕ ਤਿੰਨ ਵੱਖ-ਵੱਖ ਫੇਸ ਵਿੱਚ ਪ੍ਰੋਜੈਕਟ ਲਾਗੂ ਹੋਵੇਗਾ,ਜਨਵਰੀ  2020 ਤੋਂ 2024 ਦੇ ਵਿੱਚ ਤਿੰਨ ਵੱਖ-ਵੱਖ ਫੇਜ਼ ਹੋਣਗੇ,ਕੋਵਿਡ19 ਐਮਰਜੈਂਸੀ ਰਿਸਪਾਂਸ ਦੇ ਤਹਿਤ ਸੂਬਿਆਂ ਨੂੰ ਹੈਲਥ ਦੇ ਬੁਨਿਆਦ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ 

ਤਿੰਨ ਫੇਸ ਵਿੱਚ ਲਾਗੂ ਹੋਵੇਗਾ ਮਿਸ਼ਨ 

ਫ਼ੇਜ਼ 1:  ਜਨਵਰੀ 2020 ਤੋਂ 2020
ਫ਼ੇਜ਼ 2: ਜੁਲਾਈ 2020 ਤੋਂ 2021
ਫ਼ੇਜ਼ 3: ਅਪ੍ਰੈਲ 2021 ਤੋਂ ਮਾਰਚ 2024

ਕਿੱਥੇ ਖ਼ਰਚ ਹੋਣਗੇ ਪੈਸੇ ?
 
15000 ਕਰੋੜ ਕੋਵਿਡ ਹਸਪਤਾਲ,ਆਈਸੋਲੇਸ਼ਨ ਵਾਰਡ, ICU,ਵੈਂਟੀਲੇਟਰ,ਆਕਸੀਜਨ,ਲੈਬ, PPE, ਮਾਸਕ,ਹੈਲਥ ਵਰਕਰਾਂ ਦੀ ਨਿਯੁਕਤੀ 

 

 

Trending news