CURFEW IN PUNJAB :ਕਰਫ਼ਿਊ ਦੌਰਾਨ ਲੋਕਾਂ ਨੇ ਵਿਖਾਇਆ ਅਨੁਸ਼ਾਸਨ,CM ਕੈਪਟਨ ਨੇ ਥਾਪੜੀ ਪਿੱਠ

ਦੁਕਾਨਾਂ 'ਤੇ ਲੋਕ ਦੂਰੀ ਬਣਾਕੇ ਖੜੇ ਨਜ਼ਰ ਆਏ 

CURFEW IN PUNJAB :ਕਰਫ਼ਿਊ ਦੌਰਾਨ ਲੋਕਾਂ ਨੇ ਵਿਖਾਇਆ ਅਨੁਸ਼ਾਸਨ,CM ਕੈਪਟਨ ਨੇ ਥਾਪੜੀ ਪਿੱਠ
ਦੁਕਾਨਾਂ 'ਤੇ ਲੋਕ ਦੂਰੀ ਬਣਾਕੇ ਖੜੇ ਨਜ਼ਰ ਆਏ

ਚੰਡੀਗੜ੍ਹ :(CORONA) ਕੋਰੋਨਾ ਨੂੰ ਹਰਾਉਣ ਦੇ ਲਈ ਕਈ ਦਿਨਾਂ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪੀਲ ਕਰ ਰਹੇ ਨੇ, ਸਿਰਫ਼ ਇਨ੍ਹਾਂ ਹੀ ਨਹੀਂ ਪੰਜਾਬ ਪੁਲਿਸ ਅਤੇ ਡਾਕਟਰ ਦਿਨ-ਰਾਤ ਇੱਕ ਕਰ ਰਹੇ ਨੇ, ਹੁਣ ਇਨ੍ਹਾਂ ਅਪੀਲਾਂ ਅਤੇ ਪੰਜਾਬ ਪੁਲਿਸ ਵੱਲੋਂ ਚੁੱਕੇ ਗਏ ਕਦਮਾਂ ਦਾ ਅਸਰ ਵਿਖਾਈ ਦੇਣ ਲੱਗਾ ਹੈ, ਲੋਕਾਂ ਨੂੰ ਕੋਰੋਨਾ ਦੇ ਖ਼ਤਰਨਾਕ ਰੂਪ ਬਾਰੇ ਸਮਝ ਆਉਣ ਲੱਗੀ ਹੈ, ਪੰਜਾਬ ਦੇ ਕਈ ਸ਼ਹਿਰਾਂ ਤੋਂ ਕਰਫ਼ਿਊ ਦੌਰਾਨ ਲੋਕਾਂ ਦੀਆਂ ਅਨੁਸ਼ਾਸਨ ਦੀਆਂ ਤਸਵੀਰਾਂ ਸਾਹਮਣੇ ਆਇਆ ਹੈ ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਟਵਿਟਰ 'ਤੇ ਸ਼ੇਅਰ ਕੀਤਾ ਹੈ ਅਤੇ ਲੋਕਾਂ ਨੂੰ ਸ਼ਾਹਬਾਸ਼ੀ ਦਿੱਤੀ ਹੈ

ਪੰਜਾਬ ਦੇ ਲੋਕਾਂ ਨੇ ਵਿਖਾਇਆ ਅਨੁਸ਼ਾਸਨ 

ਕਰਫ਼ਿਊ ਦੀ ਦੌਰਾਨ ਪੰਜਾਬ ਸਰਕਾਰ ਵੱਲੋਂ ਇਲਾਕੇ ਵਿੱਚ ਦੁੱਧ ਅਤੇ ਜ਼ਰੂਰੀ ਸਮਾਨ ਦੀਆਂ ਕੁੱਝ ਦੁਕਾਨਾਂ ਨੂੰ ਖੋਲਿਆ ਹੈ, ਇਨ੍ਹਾਂ ਦੁਕਾਨਾਂ ਵਿੱਚ ਦੁੱਧ ਅਤੇ ਜ਼ਰੂਰੀ ਸਮਾਨ ਲੈਣ ਲਈ ਪਹੁੰਚ ਰਹੇ ਲੋਕਾਂ ਨੇ ਅਨੁਸ਼ਾਸਨ ਦੀ ਅਜਿਹੀ ਤਸਵੀਰ ਪੇਸ਼ ਕੀਤਾ ਹੈ ਜੋ ਇਸ ਗੱਲ ਨੂੰ ਪੁਖ਼ਤਾ ਕਰਦੀ ਹੈ ਕੀ ਨਾ ਸਿਰਫ਼ ਪੰਜਾਬ ਬਲਕਿ ਪੂਰਾ ਭਾਰਤ ਕੋਰੋਨਾ ਖਿਲਾਫ਼ ਜੰਗ ਜ਼ਰੂਰ ਜਿੱਤ ਲਏਗਾ, ਦੁਕਾਨਾਂ ਵੱਲੋਂ  ਗਾਹਕਾਂ ਦੇ ਲਈ ਕੁੱਝ-ਕੁੱਝ ਦੂਰੀ 'ਤੇ ਗੋਲ ਨਿਸ਼ਾਨ ਲਗਾਏ ਗਏ ਨੇ ਤਾਂ ਜੋ ਗਾਹਕ ਆਪਸ ਵਿੱਚ ਦੂਰੀ ਬਣਾ ਕੇ ਰੱਖਣ, ਦੁਕਾਨ 'ਤੇ  ਹੱਥ ਸਾਫ਼ ਰੱਖਣ ਦੇ ਲਈ ਜੱਗ ਵੀ ਪਿਆ ਹੈ ਤਾਂ ਜੋ ਗਾਹਕ ਸਮਾਨ ਲੈਣ ਤੋਂ ਪਹਿਲਾਂ ਆਪਣਾ ਹੱਥ ਚੰਗੀ ਤਰ੍ਹਾਂ ਨਾਲ ਧੌਣ, ਹੱਥ ਧੌਣ ਤੋਂ ਬਾਅਦ ਹੀ ਦੁਕਾਨਦਾਰ ਸਮਾਨ ਗਾਹਕਾਂ ਨੂੰ ਦਿੰਦਾ ਹੈ, ਦੁਕਾਨਦਾਰ ਦੀ ਇਸ ਕੋਸ਼ਿਸ਼ ਦਾ ਲੋਕਾਂ ਵੱਲੋਂ ਵੀ ਪੂਰਾ ਹੁੰਗਾਰਾ ਮਿਲ ਰਿਹਾ ਹੈ, ਲੋਕ ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਦੂਰੀ 'ਤੇ ਖੜੇ ਹੋ ਰਹੇ ਨੇ ਅਤੇ ਨੰਬਰ ਆਉਣ 'ਤੇ ਹੀ ਸਮਾਨ ਖ਼ਰੀਦ ਰਹੇ ਨੇ 

ਮੁੱਖ ਮੰਤਰੀ ਕੈਪਟਨ ਨੇ ਦਿੱਤੀ ਸ਼ਾਹਬਾਸ਼ੀ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੇ ਅਨੁਸ਼ਾਸਨ ਦੀ ਤਾਰੀਫ਼ ਕੀਤੀ ਹੈ, ਮੁੱਖ ਮੰਤਰੀ ਨੇ ਕਿਹਾ ਕੀ ਉਨ੍ਹਾਂ ਨੇ ਪੰਜਾਬੀਆਂ ਦੇ ਅਨੁਸ਼ਾਸਨ ਦੀ ਤਸਵੀਰਾਂ ਵੇਖਿਆ ਹੈ ਜਿਸ ਨੂੰ ਵੇਖਕੇ ਉਨ੍ਹਾਂ ਨੂੰ ਯਕੀਨ ਹੋ ਗਿਆ ਹੈ ਕੀ ਪੰਜਾਬੀ ਜ਼ਰੂਰ ਕੋਰੋਨਾ ਨੂੰ ਹਰਾਉਣਗੇ,ਮੁੱਖ ਮੰਤਰੀ ਨੇ ਕਿਹਾ ਤੁਸੀਂ ਘਰ ਵਿੱਚ ਸੁਰੱਖਿਅਤ ਰਹੋ, ਪੰਜਾਬ ਪ੍ਰਸ਼ਾਸਨ ਅਤੇ ਪੁਲਿਸ ਤੁਹਾਡੀ ਹਰ ਜ਼ਰੂਰਤ ਨੂੰ ਪੂਰਾ ਕਰੇਗੀ