ਪੰਜਾਬ ਵਿਚ ਬਰਡ ਫਲੂ ਦਾ ਖਤਰਾ! ਸ਼ੱਕੀ ਕੇਸ ਮਿਲਣ ਤੋਂ ਬਾਅਦ ਭੋਪਾਲ ਭੇਜੇ ਸੈਂਪਲ
Advertisement

ਪੰਜਾਬ ਵਿਚ ਬਰਡ ਫਲੂ ਦਾ ਖਤਰਾ! ਸ਼ੱਕੀ ਕੇਸ ਮਿਲਣ ਤੋਂ ਬਾਅਦ ਭੋਪਾਲ ਭੇਜੇ ਸੈਂਪਲ

ਪੰਜਾਬ ਸਰਕਾਰ ਬਰਡ ਫਲੂ ਦੇ ਖ਼ਤਰੇ ਨੂੰ ਵੇਖਦੇ ਹੋਏ ਦੂਜੇ ਸੂਬਿਆਂ ਤੋਂ ਆਉਣ ਵਾਲੇ ਮੀਟ ਮੁਰਗੇ ਅਤੇ ਅੰਡਿਆਂ ਉੱਤੇ ਪਹਿਲੇ ਹੀ ਬੈਨ ਲਗਾ ਚੁੱਕੀ ਹੈ.

ਪੰਜਾਬ ਵਿਚ ਬਰਡ ਫਲੂ ਦਾ ਖਤਰਾ! ਸ਼ੱਕੀ ਕੇਸ ਮਿਲਣ ਤੋਂ ਬਾਅਦ ਭੋਪਾਲ ਭੇਜੇ ਸੈਂਪਲ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ : ਦੇਸ਼ ਦੇ 11 ਸੂਬਿਆਂ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਬਰਡ ਫਲੂ ਦੇ ਸ਼ੱਕੀ ਨਮੂਨੇ ਪਾਏ ਗਏ ਹਨ. ਮੁਹਾਲੀ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ਤੋਂ 800 ਪੰਛੀਆਂ ਦੇ ਨਮੂਨੇ ਜਲੰਧਰ ਲੈਬ ਵਿੱਚ ਭੇਜੇ ਗਏ ਹਨ. ਜਿਨ੍ਹਾਂ ਵਿੱਚ ਦੋ ਪੋਲਟਰੀ ਫਾਰਮ ਦੇ ਪੰਛੀਆਂ ਵਿੱਚ ਬਰਡ ਫਲੂ ਦਾ ਵਾਇਰਸ ਮਿਲਿਆ ਹੈ. ਇਹਤਿਆਤ ਦੇ ਤੌਰ ਉੱਤੇ ਵਿਭਾਗ ਦੇ ਅਧਿਕਾਰੀਆਂ ਨੇ ਪੋਲਟਰੀ ਫਾਰਮ ਦੇ ਮਾਲਿਕਾਂ ਨੂੰ ਪੰਛੀਆਂ ਨੂੰ ਨਸ਼ਟ ਕਰਨ ਨੂੰ ਕਹਿ ਦਿੱਤਾ ਹੈ. ਮੁਹਾਲੀ ਦੇ ਡੇਰਾਬੱਸੀ ਦੇ ਅਲਫਾ ਪੋਲਟਰੀ ਫ਼ਾਰਮ ਅਨਿਲ ਪੋਲਟਰੀ ਫ਼ਾਰਮ ਰੌਇਲ ਪੋਲਟਰੀ ਫ਼ਾਰਮ ਯਸ਼ ਪੋਲਟਰੀ ਫਾਰਮ ਅਤੇ ਹੋਰ ਪੋਲਟਰੀ ਫ਼ਾਰਮਾਂ ਦੇ ਸੈਂਪਲ ਲਏ ਗਏ ਹਨ ਇਨ੍ਹਾਂ ਵਿੱਚ ਅਲਫਾ ਅਤੇ ਰੋਇਲ ਪੋਲਟਰੀ ਫਾਰਮ ਦੇ ਕੁਝ ਸੈਂਪਲ ਪਾਜ਼ੇਟਿਵ  ਵੀ ਮਿਲੇ ਹਨ.

ਹਾਲਾਂਕਿ ਆਰਡੀਡੀਐਲ ਜਲੰਧਰ ਦੇ ਕੋਲ ਅਥਾਰਿਟੀ ਨਹੀਂ ਹੈ ਕਿ ਉਹ ਸਿੱਧੇ ਤੌਰ ਤੇ ਪੁਸ਼ਟੀ ਕਰ ਸਕਣ ਕਿ ਇਹ ਸੈਂਪਲ ਪਾਜ਼ੇਟਿਵ ਹਨ ਜਾਂ ਫਿਰ ਨਹੀਂ ਇਸ ਕਰਕੇ ਅਲਫਾ ਅਤੇ ਰੌਇਲਟੀ ਪੋਲਟਰੀ ਫਾਰਮ ਦੇ ਵਿਚ ਮਿਲੇ ਸ਼ੱਕੀ ਸੈਂਪਲ ਭੋਪਾਲ ਦੇ ਨੈਸ਼ਨਲ ਲੈਬੋਰੇਟਰੀ ਭੇਜੇ ਗਏ ਹਨ ਜਿਸ ਦੀ ਰਿਪੋਰਟ ਕੁਝ ਦਿਨਾਂ ਦੇ ਵਿੱਚ ਆ ਜਾਵੇਗੀ  ਇਸ ਤੋਂ ਬਾਅਦ ਸਾਫ਼ ਹੋ ਪਾਏਗਾ ਕਿ ਪੰਜਾਬ ਦੇ ਵਿੱਚ ਬਰਡ ਫਲੂ ਪਹੁੰਚਿਆ ਹੈ ਜਾਂ ਫਿਰ ਨਹੀਂ. 

ਇਸ ਬਾਬਤ ਆਰ ਡੀ ਡੀ ਐੱਲ ਜਲੰਧਰ ਦੇ ਜੁਆਇੰਟ ਡਾਇਰੈਕਟਰ ਡਾ ਮਹਿੰਦਰਪਾਲ ਨੇ ਜਾਣਕਾਰੀ ਦਿੱਤੀ ਹੈ ਕਿ ਕਿਸੇ ਵੀ ਸੂਬੇ ਦੇ ਵਿੱਚ ਬਰਡ ਫਲੂ ਦੇ ਆਉਣ ਨੂੰ ਲੈ ਕੇ ਨੋਟੀਫਾਈ ਸਿਰਫ ਭੋਪਾਲ ਦੀ ਲੈਬੋਰੇਟਰੀ ਜਾਂ ਫਿਰ ਕੇਂਦਰ ਸਰਕਾਰ ਕਰ ਸਕਦੀ ਹੈ ਉਨ੍ਹਾਂ ਨੇ ਕਿਹਾ  ਕੀ ਪੋਲਟਰੀ ਫਾਰਮ ਦੇ ਵਿਚ ਸ਼ੱਕੀ ਪੰਛੀ ਪਾਏ ਗਏ ਹਨ ਉੱਥੋਂ ਸੈਂਪਲ ਲੈ ਕੇ ਭੋਪਾਲ ਵਿਖੇ ਨੈਸ਼ਨਲ ਲੈਬੋਰੇਟਰੀ ਵਿੱਚ ਜਾਂਚ ਦੇ ਲਈ ਭੇਜ ਦਿੱਤੇ ਗਏ ਹਨ. ਦੱਸ ਦਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਪੰਚਕੂਲਾ ਦੇ ਵਿੱਚ ਵੀ ਬਰਡ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ.

ਪੰਜਾਬ ਸਰਕਾਰ ਬਰਡ ਫਲੂ ਦੇ ਖ਼ਤਰੇ ਨੂੰ ਵੇਖਦੇ ਹੋਏ ਦੂਜੇ ਸੂਬਿਆਂ ਤੋਂ ਆਉਣ ਵਾਲੇ ਮੀਟ ਮੁਰਗੇ ਅਤੇ ਅੰਡਿਆਂ ਉੱਤੇ ਪਹਿਲੇ ਹੀ ਬੈਨ ਲਗਾ ਚੁੱਕੀ ਹੈ. ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਹਰਿਆਣਾ ਦੇ ਪੋਲਟਰੀ ਅਤੇ ਅੰਡਿਆਂ ਨੂੰ ਪੰਜਾਬੀ ਵਿਚ ਡੱਬ ਕੀਤੇ ਜਾਣ ਦੀ ਸੂਚਨਾ ਮਿਲੀ ਸੀ ਪੰਜਾਬ ਸਰਕਾਰ ਨੇ ਬਰਡ ਫਲੂ ਦੇ ਖ਼ਤਰੇ ਨੂੰ ਵੇਖਦੇ ਹੋਏ ਹਾਲ ਹੀ ਵਿੱਚ ਜਲੰਧਰ ਦੀ ਲੈਬ ਨੂੰ ਕਵਿਡ ਟੈਸਟ ਰੋਕੇ ਪੰਛੀਆਂ ਦੇ   ਸੈਂਪਲਾਂ ਦਾ ਪਰੀਖਣ ਕਰਨ ਲਈ ਕਿਹਾ ਸੀ ਲੈਬ ਦੀ  ਸ਼ਮਤਾ ਦੇ ਹਿਸਾਬ ਨਾਲ ਹਰ ਰੋਜ਼ 100 ਤੋਂ 150 ਟੈਸਟ ਕੀਤੇ ਜਾ ਰਹੇ ਨੇ.

WATCH LIVE TV
 

Trending news